ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਮੋਗਾ : ”ਪੰਜਾਬ ਦੀ ਹਾਲਤ ਉਸ ਕਿਸ਼ਤੀ ਵਾਂਗ ਹੈ ਜੋ ਸਮੁੰਦਰ ਦੇ ਕਿਨਾਰੇ ਵੱਲ ਵੱਧ ਰਹੀ ਹੁੰਦੀ ਹੈ ਪਰ ਮਲਾਹ ਕੋਈ ਨਹੀਂ ਦਿਸਦਾ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲਾਵਾਰਿਸ ਕਰ ਦਿੱਤਾ ਹੈ। ਉਹ ਖ਼ੁਦ ਪੰਜਾਬ ਤੋਂ ਦੂਰ ਬੈਠੇ ਹਨ ਤੇ ਸੂਬੇ ਵਿਚ ਦਿਨ-ਦਿਹਾੜੇ ਕਤਲ ਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ”।
ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੋਗਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਮਾਨ ਨੇ ਕਿਹਾ ਕਿ ਸੂਬੇ ਦੀ ਅਫ਼ਸਰਸ਼ਾਹੀ ਬੇਲਗ਼ਾਮ ਹੋਈ ਪਈ ਹੈ ਅਤੇ ਲੋਕਾਂ ਦੀ ਲੁੱਟ ਹੋ ਰਹੀ ਹੈ ਪਰ ਕਾਂਗਰਸੀਆਂ ਦਾ ਆਪਸ ਵਿਚ ਕਾਟੋ-ਕਲੇਸ਼ ਨਹੀਂ ਮੁੱਕ ਰਿਹਾ
ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪੰਜਾਬ ਦੀ ਨਹੀਂ ਆਪਣੀ ਕੁਰਸੀ ਦੀ ਜ਼ਿਆਦਾ ਫਿਕਰ ਹੈ, ਸੂਬੇ ਦਾ ਰਾਜਾ ਮੰਤਰੀਆਂ ਤੇ ਵਿਧਾਇਕਾਂ ਦੀਆਂ ਫਾਈਲਾਂ ਲੈ ਕੇ ਦਿੱਲੀ ਦਰਬਾਰ ਵਿਚ ਬੈਠਾ ਹੈ ਤੇ ਏਧਰ ਕੇਬਲ ਮਾਫੀਆ, ਰੇਤ ਮਾਫੀਆ ਤੇ ਐਕਸਾਈਜ਼ ਮਾਫੀਆ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ।
ਸੂਬੇ ਦੀ ਸਰਕਾਰ 50 ਫੀਸਦੀ ਭਿ੍ਸ਼ਟਾਚਾਰ ਦੀ ਦਲਦਲ ਵਿਚ ਧੱਸ ਚੁੱਕੀ ਹੈ। ਉਨ੍ਹਾਂ ਨੇ ਸੂਬੇ ਵਿੱਚੋਂ ਸਰਕਾਰ ਨੂੂੰ ਗ਼ਾਇਬ ਦਸਦਿਆਂ ਕਿਹਾ ਕਿ ਕੋਰੋਨਾ ਦੌਰ ਵਿਚ ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੈ, ਲੋਕ ਆਕਸੀਜਨ ਦੀ ਘਾਟ ਨਾਲ ਮਰ ਰਹੇ ਹਨ। ਸਰਕਾਰ ਦੇ ਮੰਤਰੀ ਆਪਣੀਆਂ ਜੇਬਾਂ ਭਰਨ ਲਈ ਵੈਕਸੀਨ ਲਵਾਉਣ ਦਾ ਪਤਾ ਮੈਕਸ ਤੇ ਹੋਰ ਹਸਪਤਾਲਾਂ ਦਾ ਦੇ ਰਹੀ ਹੈ। ਉਨ੍ਹਾਂ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਲਕਾ ਇੰਚਾਰਜ ਲਾਉਣ ਦਾ ਮਤਲਬ ਪਾਰਟੀ ਵੱਲੋਂ ਟਿਕਟ ਦੇਣਾ ਨਹੀਂ ਹੈ, 2022 ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ। ‘ਆਪ’ ਇਸ ਵਾਰ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਸਾਹਮਣੇ ਲਿਆ ਕੇ ਚੋਣ ਲੜੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ, ਐਡਵੋਕੇਟ ਨਸੀਬ ਬਾਵਾ, ਜਗਵੰਤ ਬੈਂਸ, ਹਰਜਿੰਦਰ ਸਿੰਘ ਰੋਡੇ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ
