Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?

ਜਲੰਧਰ – ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾਏ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਕ ਸਵਾਲ ਉੱਠ ਰਿਹਾ ਹੈ ਕਿ ਇਸ ਗਠਜੋੜ ਨਾਲ ਕਿਸ ਦਾ ਫਾਇਦਾ ਹੋਵੇਗਾ। ਕੀ ਸ਼੍ਰੋਮਣੀ ਅਕਾਲੀ ਦਲ ਬਸਪਾ ਸਹਾਰੇ ਦਲਿਤ ਵੋਟਰਾਂ ਨੂੰ ਆਕਰਸ਼ਿਤ ਕਰ ਸਕੇਗਾ ਜਾਂ ਅਕਾਲੀ ਦਲ ਦੇ ਵੋਟ ਬੈਂਕ ਸਹਾਰੇ ਸੂਬੇ ਦੀ ਸਿਆਸਤ ਵਿਚ ਸਿਫਰ ’ਤੇ ਪਹੁੰਚ ਚੁੱਕੀ ਬਸਪਾ ਮੁੜ ਉੱਠ ਖੜ੍ਹੀ ਹੋ ਸਕੇਗੀ

1992 ਅਤੇ 1996 ਸੀ ਬਸਪਾ ਦਾ ਸੁਨਹਿਰੀ ਦੌਰ
ਬਸਪਾ ਲਈ 1992 ਦੀਆਂ ਵਿਧਾਨ ਸਭਾ ਚੋਣਾਂ ਅਤੇ 1996 ਦੀਆਂ ਲੋਕ ਸਭਾ ਚੋਣਾਂ ਸੁਨਹਿਰੀ ਦੌਰ ਸੀ। ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਪੰਜਾਬ ਨਾਲ ਹੀ ਸਬੰਧ ਰੱਖਦੇ ਸਨ ਅਤੇ ਪਾਰਟੀ ਦੇ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਨੇ ਦਲਿਤਾਂ ਵਿਚ ਸਿਆਸੀ ਚੇਤਨਾ ਪੈਦਾ ਕੀਤੀ ਤਾਂ ਉਸ ਦੌਰਾਨ ਪਾਰਟੀ ਨੇ ਪੰਜਾਬ ਵਿਚ ਚੰਗੀ ਜਗ੍ਹਾ ਬਣਾ ਲਈ ਸੀ ਅਤੇ 1992 ਦੀਆਂ ਚੋਣਾਂ ਵਿਚ 9 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। 1992 ਵਿਚ ਬਸਪਾ ਦੇ ਉਭਾਰ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੇ 1996 ਦੀ ਲੋਕ ਸਭਾ ਚੋਣ ਬਸਪਾ ਨਾਲ ਮਿਲ ਕੇ ਲੜੀ ਸੀ ਅਤੇ ਬਸਪਾ ਨੂੰ 4 ਸੀਟਾਂ ਦਿੱਤੀਆਂ ਸਨ। ਇਸ ਚੋਣ ਵਿਚ ਬਸਪਾ ਨੇ 3 ਲੋਕ ਸਭਾ ਸੀਟਾਂ ’ਤੇ ਕਬਜ਼ਾ ਕਰ ਲਿਆ ਸੀ। ਉਸ ਚੋਣ ਵਿਚ ਕਾਂਸ਼ੀ ਰਾਮ ਹੁਸ਼ਿਆਰਪੁਰ ਤੋਂ, ਹਰਭਜਨ ਲਾਖਾ ਫਿਲੌਰ ਤੋਂ ਅਤੇ ਮੋਹਨ ਸਿੰਘ ਫਲੀਆਂ ਵਾਲਾ ਫਿਰੋਜ਼ਪੁਰ ਸੀਟ ਤੋਂ ਚੋਣ ਜਿੱਤ ਕੇ ਸੰਸਦ ’ਚ ਪਹੁੰਚੇ ਸਨ

1997 ਤੋਂ ਡਿੱਗਿਆ ਗ੍ਰਾਫ, ਹੁਣ ਧਰਾਤਲ ’ਤੇ ਪਹੁੰਚੀ ਪਾਰਟੀ
1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਟੁੱਟ ਗਿਆ ਸੀ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਹੱਥ ਮਿਲਾ ਲਿਆ। ਅਕਾਲੀ ਦਲ ਨਾਲੋਂ ਗਠਜੋੜ ਟੁੱਟਦਿਆਂ ਹੀ ਬਸਪਾ 1997 ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਈ ਅਤੇ ਉਸ ਨੂੰ ਸਿਰਫ਼ ਇਕ ਸੀਟ ਮਿਲੀ। ਉਸ ਦਾ ਵੋਟ ਸ਼ੇਅਰ ਵੀ 1992 ਦੇ 16.32 ਫ਼ੀਸਦੀ ਤੋਂ ਡਿੱਗ ਕੇ 1997 ਵਿਚ 6.37 ਫ਼ੀਸਦੀ ’ਤੇ ਆ ਗਿਆ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਬਸਪਾ ਕਦੇ ਉੱਠ ਨਹੀਂ ਸਕੀ। ਉਸ ਦਾ ਵੋਟ ਸ਼ੇਅਰ ਲਗਾਤਾਰ ਡਿੱਗਦਾ ਗਿਆ

ਅਕਾਲੀ ਦਲ ਨੇ ਹੀ ਤੋੜੀ ਬਸਪਾ, ਹੁਣ ਉਸੇ ਨਾਲ ਗਠਜੋੜ
ਅਸਲ ’ਚ ਪੰਜਾਬ ਵਿਚ ਬਸਪਾ ਦੇ ਡਿੱਗਦੇ ਗ੍ਰਾਫ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਰਣਨੀਤੀ ਹੀ ਜ਼ਿੰਮੇਵਾਰ ਹੈ। 1997 ਵਿਚ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਇਕ-ਇਕ ਕਰ ਕੇ ਬਸਪਾ ਦੇ ਵੱਡੇ ਨੇਤਾਵਾਂ ਨੂੰ ਤੋੜਨਾ ਸ਼ੁਰੂ ਕੀਤਾ। ਇਸੇ ਰਣਨੀਤੀ ਤਹਿਤ ਅਕਾਲੀ ਦਲ ਨੇ ਪਵਨ ਕੁਮਾਰ ਟੀਨੂੰ ਅਤੇ ਅਵਿਨਾਸ਼ ਚੰਦਰ ਵਰਗੇ ਵੱਡੇ ਨੇਤਾ ਅਕਾਲੀ ਦਲ ਵਿਚ ਸ਼ਾਮਲ ਕਰ ਲਏ ਅਤੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ। ਅਵਿਨਾਸ਼ ਚੰਦਰ ਕਰਤਾਰਪੁਰ ਸੀਟ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਹਨ ਅਤੇ ਪਵਨ ਕੁਮਾਰ ਟੀਨੂੰ ਹੁਣ ਵੀ ਆਦਮਪੁਰ ਸੀਟ ਤੋਂ ਪਾਰਟੀ ਦੇ ਵਿਧਾਇਕ ਹਨ ਪਰ ਹੁਣ ਬਦਲੀ ਸਿਆਸਤ ਦਰਮਿਆਨ ਭਾਜਪਾ ਨਾਲੋਂ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਨੇ ਇਕ ਵਾਰ ਮੁੜ ਬਸਪਾ ਨਾਲ ਹੱਥ ਮਿਲਾਇਆ ਹੈ

ਬਸਪਾ ਦਾ ਡਿੱਗਦਾ ਵੋਟ ਸ਼ੇਅਰ

ਸਾਲ ਸੀਟਾਂ ਲੜੀਆਂ ਸੀਟਾਂ ਜਿੱਤੀਆਂ ਵੋਟ ਫ਼ੀਸਦੀ
1992 105 9 16.32
1997 67 1 6.37
2002 100 0 5.69
2007 115 0 4.13
2012 117 0 4. 20
2017 111 0 1.52
Vinkmag ad
Share Our Daily Posts

News Desk

Read Previous

ਸ਼ਰਾਰਤੀ ਅਨਸਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਲਾਏ ਹੋਰਡਿੰਗ ’ਤੇ ਮਲੀ ਕਾਲਖ, ਇਲਾਕੇ ‘ਚ ਹਲਚਲ

Read Next

ਚੋਰੀ ਦੇ ਦੋਸ਼ ‘ਚ ਨੌਜਵਾਨ ਦਾ ਮੁੰਨਿਆ ਅੱਧਾ ਸਿਰ ਤੇ ਮੁੱਛ, ਵੀਡੀਓ ਵਾਇਰਲ