Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

Fake Currency: ਪਟਿਆਲੇ ‘ਚ ਕਾਰ ‘ਚ 95 ਹਜ਼ਾਰ ਦੀ ਜਾਅਲੀ ਕਰੰਸੀ ਫੜੀ, ਲੁਧਿਆਣੇ ਦੇ ਤਿੰਨ ਨੌਜਵਾਨ ਗ੍ਰਿਫ਼ਤਾਰ

ਰਾਜਪੁਰਾ : ਥਾਣਾ ਸਦਰ ਪੁਲਿਸ ਵੱਲੋਂ ਰਾਜਪੁਰਾ- ਸਰਹਿੰਦ ਰੋਡ ਉਤੇ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ 95 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਗ੍ਰਿਫਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਥਾਣਾ ਸਦਰ ਪੁਲਿਸ ਦੇ ਐਸ.ਆਈ ਨਿਰਵੈਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਸਰਹਿੰਦ ਰੋਡ ਉਤੇ ਜਸ਼ਨ ਹੋਟਲ ਉਪਲਹੇੜੀ ਮੌਜੂਦ ਸਨ ਤਾਂ ਕਾਰ ਸਵਾਰ 3 ਵਿਅਕਤੀਆਂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਵਾਸੀਆਨ ਪਿੰਡ ਭੁੱਟੋ ਥਾਣਾ ਡੇਹਲੋ ਜਿਲਾ ਲੁਧਿਆਣਾ, ਪਰਮਜੋਤ ਸਿੰਘ ਪਿੰਡ ਸੀਲੋ ਖੁਰਦ ਥਾਣਾ ਡੇਹਲੋ ਜ਼ਿਲ੍ਹਾ ਲੁਧਿਆਣਾ ਨੂੰ ਸ਼ੱਕ ਦੇ ਅਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 95 ਹਜ਼ਾਰ ਜਾਅਲੀ ਕਰੰਸੀ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਉਹਨਾਂ ਦੱਸਿਆ ਕਿ ਉਹ ਯੂ.ਪੀ ਤੋ ਘੱਟ ਰੇਟ ਪਰ ਜਾਅਲੀ ਕਰੰਸੀ ਲਿਆ ਕੇ ਅੱਗੇ ਵੱਧ ਰੇਟ ‘ਤੇ ਮਾਰਕੀਟ ਵਿੱਚ ਚਲਾਉਂਦੇ ਹਨ, ਜੋ ਅੱਜ ਵੀ ਕਾਰ ਵਿਚ ਸਵਾਰ ਹੋ ਕਿ ਯੂ.ਪੀ ਤੋਂ ਜਾਅਲੀ ਕਰੰਸੀ ਲੈ ਕੇ ਲੁਧਿਆਣਾ ਜਾ ਰਹੇ ਸਨ। ਜੋ ਨਾਕਾਬੰਦੀ ਦੌਰਾਨ ਚੈਕ ਕਰਨ ਪਰ 500/500 ਦੇ 190 ਨੋਟ ਕੁੱਲ 95,000 ਰੁਪਏ ਜਾਅਲੀ ਕਰੰਸੀ ਦੇ ਬਰਾਮਦ ਹੋਈ। ਜਿਸ ਤੇ ਸਦਰ ਪੁਲਿਸ ਨੇ ਉਕਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਮੁਲਜ਼ਮ ਨੇ ਦੱਸਿਆ ਕਿ ਯੂਪੀ ਤੋਂ ਨਕਲੀ ਕਰੰਸੀ ਲਿਆਉਣ ਤੋਂ ਬਾਅਦ ਇਹ ਲੋਕ ਪੰਜਾਬ ਵੇਚਦੇ ਸਨ

26 ਮਈ ਨੂੰ ਵੀ ਫੜਿਆ ਗਿਆ ਸੀ ਗਿਰੋਹ

ਜ਼ਿਕਰਯੋਗ ਹੈ ਕਿ 26 ਮਈ ਨੂੰ ਥਾਣਾ ਸਦਰ ਪਟਿਆਲਾ ਦੇ ਸੀਆਈਏ ਸਟਾਫ ਨੇ ਨਕਲੀ ਕਰੰਸੀ ਤਿਆਰ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਸੀ। ਮੁਲਜ਼ਮਾਂ ਵਿਚ ਇਕ ਔਰਤ ਵੀ ਸ਼ਾਮਲ ਸੀ। ਫੜੇ ਗਏ ਦੋਸ਼ੀਆਂ ਦੀ ਪਛਾਣ ਜਸਵੀਰ ਸਿੰਘ ਉਰਫ ਜੱਸੀ ਨਿਵਾਸੀ ਹੀਰਪੁਰ ਬਸਤੀ ਭਵਾਨੀਗੜ ਜ਼ਿਲ੍ਹਾ ਸੰਗਰੂਰ, ਹਰਵਿੰਦਰ ਸਿੰਘ ਉਰਫ ਪਿੰਟੂ ਨਿਵਾਸੀ ਪਿੰਡ ਰੋਸ਼ਨਵਾਲਾ ਭਵਾਨੀਗੜ ਜ਼ਿਲ੍ਹਾ ਸੰਗਰੂਰ, ਰਵੀ ਉਰਫ ਰਫੀ ਨਿਵਾਸੀ ਪਿੰਡ ਸਰੋਂਦ ਥਾਣਾ ਸਦਰ ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਅਤੇ ਪ੍ਰਿਆਜੀਤ ਕੌਰ ਉਰਫ ਲਵਲੀ ਨਿਵਾਸੀ ਵਜੋਂ ਹੋਈ ਹੈ। ਐਸਐਸਟੀ ਨਗਰ ਪਟਿਆਲਾ ਦੀ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਆਈਪੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਾਲੀ ਸੀਆਈਏ ਸਟਾਫ ਨੇ ਕਾਬੂ ਕੀਤਾ ਸੀ। ਮੁਲਜ਼ਮ ਕੋਲੋਂ ਨਕਲੀ ਕਰੰਸੀ ਤਿਆਰ ਕਰਨ ਲਈ 1,99,000 ਰੁਪਏ ਦੀ ਨਕਲੀ ਕਰੰਸੀ, ਇਕ ਮੋਬਾਈਲ ਫੋਨ, ਇਕ ਪ੍ਰਿੰਟਰ, ਨੋਟ ਕੱਟਣ ਲਈ ਦੋ ਬਲੇਡ, ਇਕ ਸੇਲੋਟੇਪ, ਇਕ ਜਿਓਮੈਟਰੀ ਬਾਕਸ, ਦੋ ਸਕੇਲ ਅਤੇ ਖਾਲੀ ਕਾਗਜ਼ਾਤ ਬਰਾਮਦ ਕੀਤੇ ਗਏ। ਇਸ ਗਿਰੋਹ ਦਾ ਸਰਗਨਾ ਜਸਵੀਰ ਸਿੰਘ ਉਰਫ ਜੱਸੀ ਹੈ।

Vinkmag ad
Share Our Daily Posts

News Desk

Read Previous

ਚੋਰੀ ਦੇ ਦੋਸ਼ ‘ਚ ਨੌਜਵਾਨ ਦਾ ਮੁੰਨਿਆ ਅੱਧਾ ਸਿਰ ਤੇ ਮੁੱਛ, ਵੀਡੀਓ ਵਾਇਰਲ

Read Next

ਕਪੂਰਥਲਾ ਦੇ ਹਬੀਬਵਾਲ ’ਚ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਚੱਲੀਆਂ ਗੋਲ਼ੀਆਂ, ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ