Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼ ਲਈ….

ਬਠਿੰਡਾ: ਸਮਝਿਆ ਜਾਂਦਾ ਹੈ ਕਿ ਮੌਤ ਬਹੁਤ ਦੁਖਦਾਈ ਹੁੰਦੀ ਹੈ, ਪਰ ਸੱਚ ਇਹ ਹੈ ਕਿ ਅਸਲ ਦੁੱਖ ਤਾਂ ਜਿੰਦਗੀ ਦਿੰਦੀ ਹੈ। ਇਕ ਗੇਟ ’ਤੇ ਲਿਖਿਆ ਸੀ ਕਿ ‘‘ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼ ਲਈ’’। ਇਹ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ ਕਿ ਕਿੰਨਾ ਕੁ ਮਜਬੂਰ ਹੋਵੇਗਾ, ਉਹ ਪਰਿਵਾਰ, ਜਿਸ ਨੂੰ ਇਹ ਸ਼ਬਦ ਆਪਣੇ ਘਰ ਦੇ ਗੇਟ ’ਤੇ ਲਿਖਣਾ ਪਿਆ।

ਜਿਕਰਯੋਗ ਹੈ ਕਿ ਪਿੰਡ ਮਹਿਮਾ ਸਰਜਾ ਦੇ ਗਰੀਬ ਮਿਸਤਰੀ ਨੇ ਬਹੁਤ ਸਾਲ ਪਹਿਲਾਂ ਆਪਣੀ ਧੀ ਮਨਜੀਤ ਕੌਰ ਰਾਮਪੁਰਾ ਫੂਲ ਵਿਖੇ ਵਿਆਹ ਦਿੱਤੀ। ਜਿਸ ਦੇ ਘਰ ਇਕ ਪੁੱਤਰ ਤੇ ਇਕ ਧੀ ਨੇ ਜਨਮ ਲਿਆ। ਪੁੱਤ ਜਵਾਨ ਹੋਇਆ ਤੇ ਫੌਜ ਵਿਚ ਭਰਤੀ ਹੋ ਗਿਆ। ਮਨਜੀਤ ਕੌਰ ਦੇ ਦੁੱਖਾਂ ਦੀ ਸ਼ੁਰੂਆਤ 8 ਸਾਲ ਪਹਿਲਾਂ ਹੋਈ ਜਦੋਂ ਉਸ ਨੂੰ ਕੈਂਸਰ ਹੋ ਗਿਆ

ਉਮੀਦ ਸੀ ਕਿ ਪਤੀ ਉਸ ਦਾ ਇਲਾਜ਼ ਕਰਵਾਏਗਾ। ਪਤੀ ਨੇ ਲੱਖਾਂ ਰੁਪਏ ਖਰਚ ਵੀ ਕੀਤਾ, ਪਰ ਨਾ ਉਸ ਦਾ ਇਲਾਜ਼ ਪੂਰਾ ਹੋ ਸਕਿਆ ਤੇ ਨਾ ਹੀ ਉਹ ਪੂਰੀ ਹੋ ਸਕੀ। ਹਾਰ ਕੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਕਿ ਉਹ ਹੁਣ ਇਲਾਜ਼ ਨਹੀਂ ਕਰਵਾ ਸਕਦਾ। ਤਰਸ ਦੇ ਆਧਾਰ ’ਤੇ ਮਨਜੀਤ ਕੌਰ ਦਾ ਦਿਓਰ ਉਸ ਨੂੰ ਇਲਾਜ਼ ਖਾਤਰ ਬੀਕਾਨੇਰ (ਰਾਜਸਥਾਨ) ਲੈ ਗਿਆ। ਉਮੀਦ ਜਾਗੀ ਕਿ ਸ਼ਾਇਦ ਹੁਣ ਉਸ ਦਾ ਇਲਾਜ਼ ਹੋ ਸਕੇਗਾ।

ਦਿਓਰ ਨੇ ਵੀ ਲੱਖਾਂ ਰੁਪਏ ਖਰਚ ਕਰ ਦਿੱਤੇ, ਪਰ ਇਲਾਜ਼ ਨਹੀਂ ਹੋ ਸਕਿਆ। ਅੰਤ ਦਿਓਰ ਨੇ ਵੀ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ ਕਿ ਉਹ ਆਪਣੀ ਜ਼ਿੰਦਗੀ ’ਤੇ ‘ਮਨਜੀਤ ਕੌਰ’ ਨਾਂ ਦੇ ਗ੍ਰਹਿਣ ਦੀ ਛਾਂ ਹੋਰ ਨਹੀਂ ਝੱਲ ਸਕਦਾ। ਫਿਰ ਵੀ ਉਸ ਨੂੰ ਉਮੀਦ ਸੀ ਕਿ ਫੌਜ਼ੀ ਪੁੱਤਰ ਉਸ ਦਾ ਇਲਾਜ਼ ਜ਼ਰੂਰ ਕਰਵਾ ਲਵੇਗਾ, ਪਰ ਰੱਬ ਨੇ ਤਾਂ ਉਸ ਦੀ ਕਿਸਮਤ ਵਿਚ ਸਿਰਫ ਦੁੱਖ ਹੀ ਲਿਖੇ ਹਨ। ਫਿਰ ਇਲਾਜ਼ ਕਿਵੇਂ ਸੰਭਵ ਹੈ। ਕਰੀਬ ਡੇਢ ਮਹੀਨਾ ਪਹਿਲਾਂ ਸ਼ਿਆਚਿਨ ਲੱਦਾਖ ’ਚ ਮਨਜੀਤ ਕੌਰ ਦਾ ਫੌਜ਼ੀ ਪੁੱਤ ਸ਼ਹੀਦ ਹੋ ਗਿਆ।

ਹੁਣ ਤਾਂ ਮਨਜੀਤ ਕੌਰ ਲਗਪਗ ਮਰ ਹੀ ਚੁੱਕੀ ਸੀ, ਪਰ ਜਾਨ ਨਹੀਂ ਨਿਕਲ ਰਹੀ ਸੀ। ਮੰਦਭਾਗੀ ਗੱਲ ਇਹ ਕਿ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਸ਼ਹੀਦ ਫੌਜ਼ੀ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲੇਗੀ। ਉਹ ਟੁੱਟ ਹਾਰ ਕੇ ਆਪਣੇ ਪੇਕੇ ਪਿੰਡ ਮਹਿਰਾਜ ਆ ਗਈ।

ਪੇਕੇ ਪਰਿਵਾਰ ਨੇ ਮਨਜੀਤ ਕੌਰ ਨੂੰ ਅਪਣਾ ਤਾਂ ਲਿਆ, ਪਰ ਇਲਾਜ਼ ਖਾਤਰ ਪੈਸੇ ਨਹੀਂ ਹਨ। ਇਸ ਲਈ ਪੇਕੇ ਪਰਿਵਾਰ ਨੇ ਆਪਣੇ ਗੇਟ ’ਤੇ ਲਿਖ ਦਿੱਤਾ ਹੈ ਕਿ ‘‘ ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼ ਲਈ’’। ਮਨਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਉਸ ਨੂੰ ਉਸਦੇ ਪੁੱਤਰ ਕੋਲ ਹੀ ਭੇਜ ਦਿਓ, ਸ਼ਾਇਦ ਅਗਲੇ ਜਨਮ ਵਿਚ ਉਹ ਹੀ ਉਸ ਦਾ ਇਲਾਜ਼ ਕਰਵਾ ਦੇਵੇ।

Vinkmag ad
Share Our Daily Posts

News Desk

Read Previous

ਸ਼ਹੀਦੀ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ

Read Next

Corona Unlock: ਅਨਲਾਕ ਹੋ ਰਿਹਾ ਦੇਸ਼, 16 ਜੂਨ ਤੋਂ ਖੁਲ੍ਹਣਗੇ ਸਾਰੇ ਸਮਾਰਕ ਤੇ ਅਜਾਇਬ ਘਰ