Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਜਲੰਧਰ -ਜੈਰਾਮ ਠਾਕੁਰ ਦੀ ਸਰਕਾਰ ਨੇ ਹਿਮਾਚਲ ਅੰਦਰ ਆਪਣੇ ਸੂਬੇ ਦੀਆਂ ਬੱਸਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਮੁਸਾਫ਼ਿਰਾਂ ਨੂੰ ਰਾਹਤ ਮਿਲ ਰਹੀ ਹੈ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਟਰਾਂਸਪੋਰਟ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪੰਜਾਬ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੂਬੇ ਵਿਚ ਦਾਖਲੇ ਲਈ ਮਨਜ਼ੂਰੀ ਦੇਣ ਦੇ ਨਾਲ- ਨਾਲ ਨਿਯਮਾਂ ਨੂੰ ਮੁੱਖ ਤੌਰ ’ਤੇ ਰੱਖਿਆ ਗਿਆ ਹੈ

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਦੀਆਂ ਬੱਸਾਂ ਪੰਜਾਬ ਆਉਣ ਪਰ ਉਨ੍ਹਾਂ ਵਿਚ ਸੀਟਾਂ ਮੁਤਾਬਕ 50 ਫ਼ੀਸਦੀ ਮੁਸਾਫ਼ਿਰ ਹੋਣੇ ਚਾਹੀਦੇ ਹਨ। ਪੰਜਾਬ ਦੇ ਜਿਸ ਬੱਸ ਅੱਡੇ ’ਤੇ ਹਿਮਾਚਲ ਦੀਆਂ ਬੱਸਾਂ ਕਾਊਂਟਰ ’ਤੇ ਲੱਗਣਗੀਆਂ, ਉਨ੍ਹਾਂ ਨੂੰ 50 ਫੀਸਦੀ ਤੋਂ ਵੱਧ ਯਾਤਰੀ ਬਿਠਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਹਿਮਾਚਲ ਦੀਆਂ ਬੱਸਾਂ ਜੇਕਰ ਵਧੇਰੇ ਗਿਣਤੀ ਵਿਚ ਮੁਸਾਫ਼ਿਰਾਂ ਨੂੰ ਬਿਠਾਉਣਗੀਆਂ ਤਾਂ ਉਨ੍ਹਾਂ ’ਤੇ ਐਕਸ਼ਨ ਲਿਆ ਜਾਵੇਗਾ

ਲਾਕਡਾਊਨ ਵਿਚ ਰਾਹਤ ਮਿਲਣ ਕਾਰਨ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਵੱਲ ਜਾਣ ਲੱਗੇ ਹਨ। ਹਿਮਾਚਲ ਵਿਚ ਜਾਣ ਵਾਲਿਆਂ ਨੂੰ ਹੁਣ ਕੋਰੋਨਾ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਦੀ ਜ਼ਰੂਰਤ ਨਹੀਂ ਹੈ। ਹਿਮਾਚਲ ਸਰਕਾਰ ਦੀ ਵੈੱਬਸਾਈਟ ’ਤੇ ਆਪਣੀ ਰਜਿਸਟ੍ਰੇਸ਼ਨ ਕਰ ਕੇ ਆਸਾਨੀ ਨਾਲ ਹਿਮਾਚਲ ਵਿਚ ਦਾਖਲ ਹੋਇਆ ਜਾ ਸਕਦਾ ਹੈ। ਜੈਰਾਮ ਠਾਕੁਰ ਸਰਕਾਰ ਵੱਲੋਂ ਭਾਵੇਂ ਲਾਕਡਾਊਨ ਅਤੇ ਕਰਫ਼ਿਊ ਵਿਚ ਰਾਹਤ ਦਿੱਤੀ ਗਈ ਹੈ ਪਰ ਪੁਲਸ ਨੂੰ ਚੌਕੰਨਾ ਰਹਿਣ ਦੇ ਹੁਕਮ ਦਿੱਤੇ ਗਏ ਹਨ। ਹਿਮਾਚਲ ਦੇ ਡੀ. ਜੀ. ਪੀ. ਸੰਜੇ ਕੁੰਡੂ ਵੱਲੋਂ ਹਦਾਇਤਾਂ ਦੇ ਮੱਦੇਨਜ਼ਰ ਹਿਮਾਚਲ ਵਿਚ ਦਾਖ਼ਲ ਹੋਣ ਵਾਲਿਆਂ ਦੇ ਈ-ਪਾਸ ਆਦਿ ਚੈੱਕ ਕੀਤੇ ਜਾ ਰਹੇ ਹਨ।

ਉਥੇ ਹੀ, ਆਈ. ਐੱਸ. ਬੀ. ਟੀ. ਦਿੱਲੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਪੰਜਾਬ ਦੀਆਂ 30 ਦੇ ਲਗਭਗ ਸਰਕਾਰੀ ਬੱਸਾਂ ਰਵਾਨਾ ਹੋਈਆਂ, ਜਦੋਂ ਕਿ ਹਰਿਆਣਾ ਦੀਆਂ 45 ਬੱਸਾਂ ਦਿੱਲੀ ਪਹੁੰਚੀਆਂ। ਇਸ ਤਹਿਤ ਵੇਖਣ ਵਿਚ ਆ ਰਿਹਾ ਹੈ ਕਿ ਹਰਿਆਣਾ ਵੱਲੋਂ ਪੰਜਾਬ ਤੋਂ ਵੱਧ ਬੱਸਾਂ ਚਲਾਈਆਂ ਜਾ ਰਹੀਆਂ ਹਨ

ਲਾਕਡਾਊਨ ਕਾਰਨ ਘੱਟ ਰਹੀ ਪ੍ਰਾਈਵੇਟ ਬੱਸਾਂ ਦੀ ਆਵਾਜਾਈ
ਜਲੰਧਰ ਦੇ ਬੱਸ ਅੱਡੇ ਤੋਂ ਚੱਲਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਵੀ ਘੱਟ ਰਹੀ। ਇਸ ਕਾਰਨ ਜਿਹੜੇ ਰੂਟਾਂ ’ਤੇ ਮੁਸਾਫਿਰ ਵਧੇਰੇ ਗਿਣਤੀ ਵਿਚ ਹੁੰਦੇ ਹੈ, ਉਨ੍ਹਾਂ ਮੁਸਾਫਿਰਾਂ ਨੂੰ ਵੀ ਸਰਕਾਰੀ ਬੱਸਾਂ ਦੀ ਲੰਮਾ ਸਮਾਂ ਉਡੀਕ ਕਰਨੀ ਪਈ। ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਬੱਸਾਂ ਦੀ ਆਵਾਜਾਈ ਮੁਸਾਫਿਰਾਂ ਦੀ ਮੰਗ ਮੁਤਾਬਕ ਸ਼ੁਰੂ ਕੀਤੀ ਹੈ। ਜਿਹੜੇ ਰੂਟਾਂ ’ਤੇ ਮੁਸਾਫਿਰ ਘੱਟ ਸਨ, ਉਥੇ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਗਈ ਤਾਂ ਜੋ ਮਹਿਕਮੇ ਨੂੰ ਜ਼ਿਆਦਾ ਘਾਟਾ ਨਾ ਸਹਿਣਾ ਪਵੇ

ਪੀ. ਏ. ਪੀ. ਨੇੜੇ ਵੀ ਬੱਸਾਂ ਨੂੰ ਨਹੀਂ ਮਿਲੇ ਮੁਸਾਫ਼ਿਰ
ਟਰੇਨਾਂ ਬੰਦ ਹੋਣ ਕਾਰਨ ਮੁਸਾਫ਼ਿਰਾਂ ਨੂੰ ਬੱਸਾਂ ਦਾ ਸਹਾਰਾ ਹੈ, ਜਿਸ ਕਾਰਨ ਮੁੱਖ ਚੌਕਾਂ ਵਿਚ ਬੱਸਾਂ ਨੂੰ ਆਸਾਨੀ ਨਾਲ ਮੁਸਾਫ਼ਿਰ ਮਿਲ ਜਾਂਦੇ ਸਨ ਪਰ ਅੱਜ ਛੁੱਟੀ ਹੋਣ ਕਾਰਨ ਪੀ. ਏ. ਪੀ. ਚੌਕ ਨੇੜੇ ਵੀ ਬੱਸਾਂ ਨੂੰ ਵਧੇਰੇ ਮੁਸਾਫ਼ਿਰ ਨਹੀਂ ਮਿਲੇ। ਚਾਲਕ ਦਲਾਂ ਦਾ ਕਹਿਣਾ ਹੈ ਕਿ ਪੀ. ਏ. ਪੀ. ਚੌਕ ਵਿਚ ਬੀਤੇ ਦਿਨ ਰੁਟੀਨ ਦੇ ਮੁਕਾਬਲੇ ਸਿਰਫ਼ 10 ਤੋਂ 15 ਫ਼ੀਸਦੀ ਹੀ ਮੁਸਾਫ਼ਿਰ ਵੇਖੇ ਗਏ।

Vinkmag ad
Share Our Daily Posts

News Desk

Read Previous

ਅਕਾਲੀ ਨੇਤਾ ਦੇ ਘਰ ਚੋਰੀ ਦੀ ਹੋਈ ਵੱਡੀ ਵਾਰਦਾਤ ਕਾਰਨ ਇਲਾਕੇ ‘ਚ ਦਹਿਸ਼ਤ

Read Next

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਅਕਾਲੀ ਤੇ ਬਸਪਾ ਵਰਕਰਾਂ ‘ਤੇ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਬਾਦਲ ਨੂੰ ਲਿਆ ਹਿਰਾਸਤ ‘ਚ