Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਵਿਜੀਲੈਂਸ ਦੇ ਹੱਥੇ ਚੜ੍ਹਿਆ ਡੀਐੱਸਪੀ ਵਰਗੇ ਸ਼ੌਕ ਰੱਖਣ ਵਾਲਾ ਹੋਮਗਾਰਡ

ਅੰਮਿ੍ਤਸਰ : ਵਿਜੀਲੈਂਸ ਦੇ ਹੱਥੇ ਚੜ੍ਹੇ ਏਡੀਸੀਪੀ (2) ਸੰਦੀਪ ਮਲਿਕ ਦੇ ਦਫ਼ਤਰ ਵਿਚ ਤਾਇਨਾਤ ਹੋਮਗਾਰਡ ਜਵਾਨ ਧਰਮ ਸਿੰਘ ਉਰਫ਼ ਧਰਮਾ ਦੇ ਸ਼ੌਕ ਵੀ ਕਾਫ਼ੀ ਉੱਚੇ ਸਨ। ਵੀਰਵਾਰ ਨੂੰ ਕੋਰਟ ਵਿਚ ਪੇਸ਼ੀ ਤੋਂ ਪਹਿਲਾਂ ਚਰਚਾ ਰਹੀ ਕਿ ਮੁਲਜ਼ਮ ਧਰਮ ਸਿੰਘ ਉਰਫ਼ ਧਰਮਾ 28 ਹਜ਼ਾਰ ਤਨਖ਼ਾਹ ਵਿਚ ਇਕ ਡੀਐੱਸਪੀ ਵਰਗਾ ਰੋਅਬ ਕਿਵੇਂ ਰੱਖ ਸਕਦਾ ਹੈ। ਉਸ ਦੇ ਖ਼ਰਚਿਆਂ ਅਤੇ ਰਹਿਣ-ਸਹਿਣ ਨੂੰ ਲੈ ਕੇ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਹੁਣ ਹੋਮਗਾਰਡ ਧਰਮ ਸਿੰਘ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਤਿਆਰੀ ਵਿਚ ਹੈ।

ਧਰਮਾ ਦੇ ਕਬਜ਼ੇ ‘ਚੋਂ ਮਿਲੇ ਖ਼ਾਲੀ ਸੰਮਨ 

ਪੁਲਿਸ ਜਾਂਚ ‘ਚ ਹੋਮਗਾਰਡ ਧਰਮਾ ਨੇ ਕਾਫ਼ੀ ਗੱਲਾਂ ਕਬੂਲ ਕੀਤੀਆਂ ਹਨ। ਉਸ ਤੋਂ ਬਾਅਦ ਜਦ ਵਿਜੀਲੈਂਸ ਨੇ ਏਡੀਸੀਪੀ ਦਫ਼ਤਰ ਸਥਿਤ ਧਰਮਾ ਦੀ ਸੀਟ ਦੀ ਜਾਂਚ ਕੀਤੀ ਤਾਂ ਉਸ ਦੀ ਟੇਬਲ ‘ਚੋਂ ਖ਼ਾਲੀ ਸੰਮਨ ਬਰਾਮਦ ਕੀਤੇ ਗਏ। ਉਕਤ ਸੰਮਨ ‘ਤੇ ਕਿਸੇ ਵਿਅਕਤੀ ਦਾ ਨਾਂ ਲਿਖ ਕੇ ਉਸ ਨੂੰ ਸੰਮਨ ਕਰ ਅਧਿਕਾਰੀ ਦੇ ਦਰਬਾਰ ਵਿਚ ਤਲਬ ਕੀਤਾ ਜਾ ਸਕਦਾ ਸੀ।

ਇਸ ਤੋਂ ਇਲਾਵਾ ਧਰਮਾ ਦੇ ਟੇਬਲ ਦੇ ਇਕ ਹਿੱਸੇ ਵਿਚ ਤਿੰਨ ਲਿਸਟਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ‘ਤੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ, ਰੇਹੜੀ ਫੜ੍ਹੀ ਅਤੇ ਹੋਟਲ ਵਾਲਿਆਂ ਦੇ ਮੋਬਾਈਲ ਨੰਬਰ ਮਿਲੇ ਹਨ। ਪੁਲਿਸ ਉਕਤ ਸਾਰੇ ਨੰਬਰਾਂ ‘ਤੇ ਕਾਲ ਕਰ ਰਹੀ ਹੈ।

ਧਰਮਾ ਖ਼ਿਲਾਫ਼ ਵਿਜੀਲੈਂਸ ਕੋਲ ਪੁੱਜੀਆਂ ਸਨ ਕਈ ਸ਼ਿਕਾਇਤਾਂ

ਧਰਮਾ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹਨ। ਮਜੀਠਾ ਰੋਡ, ਪੁਤਲੀਘਰ, ਰਾਣੀ ਕਾ ਬਾਗ ਤੋਂ ਅੱਧਾ ਦਰਜਨ ਲੋਕ ਆਪਣੇ ਪੱਤਰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚੇ ਸਨ ਤਾਂ ਕਿ ਧਰਮਾ ਖ਼ਿਲਾਫ਼ ਉਨ੍ਹਾਂ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਜਾਣ। ਫਿਲਹਾਲ ਉਨ੍ਹਾਂ ‘ਤੇ ਗ਼ੌਰ ਕੀਤਾ ਜਾ ਰਿਹਾ ਹੈ।

Vinkmag ad
Share Our Daily Posts

News Desk

Read Previous

ਅੰਮ੍ਰਿਤਸਰ ਵਿਚ ਭਗਤ ਕਬੀਰ ਚੇਅਰ ਅਤੇ ਜਲੰਧਰ ਵਿਚ ਬਣੇਗਾ ਕਬੀਰ ਭਵਨ

Read Next

ਸੋਮ ਪ੍ਰਕਾਸ਼- ਗੋ ਬੈਕ’, ‘ਮੋਦੀ ਸਰਕਾਰ-ਮੁਰਦਾਬਾਦ’ ਦੇ ਨਾਅਰੇ ਲਾ ਕੇ ਕਿਸਾਨਾਂ ਨੇ ਕੀਤਾ ਕੇਂਦਰੀ ਰਾਜ ਮੰਤਰੀ ਦਾ ਵਿਰੋਧ