Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰ ਚੋਰੀ ਦੀਆਂ 21 ਲਗਜ਼ਰੀ ਗੱਡੀਆਂ ਸਮੇਤ ਗ੍ਰਿਫ਼ਤਾਰ

ਐੱਸਏਐੱਸ ਨਗਰ : ਸੀਆਈਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਚਾਰ ਮੈਬਰਾਂ ਰਾਮਜੀਤ ਸਿੰਘ ਉਰਫ ਰਾਮ, ਚੰਨਪ੍ਰੀਤ ਸਿੰਘ ਉਰਫ ਚੰਨੀ, ਗਿਰੀਸ ਬੈਂਬੀ ਉਰਫ ਗੈਰੀ ਅਤੇ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ 21 ਲਗਜ਼ਰੀ ਚੋਰੀ ਕੀਤੀਆਂ ਗੱਡੀਆਂ ਬਰਾਮਦ ਕੀਤੀਆਂ ਹਨ।

ਸੀਨੀਅਰ ਜ਼ਿਲ੍ਹਾ ਪੁਲਿਸ ਕਪਤਾਨ ਸਤਿੰਦਰ ਸਿੰਘ ਆਈਪੀਐੱਸ ਦੱਸਿਆ ਕਿ ਦੱਸਿਆ ਕਿ ਮਿਤੀ 10-06-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਖੁਫੀਆ ਇਤਲਾਹ ਮਿਲੀ ਕਿ ਮੋਹਾਲੀ ਸ਼ਹਿਰ ਵਿੱਚ ਵਾਹਨ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਗੱਡੀਆਂ ਚੋਰੀ ਕਰਨ ਦੀ ਭਾਲ ਵਿੱਚ ਘੁੰਮ ਰਹੇ ਹਨ। ਇਸ ਸਬੰਧੀ ਮੁਕੱਦਮਾ ਨੰਬਰ 84 ਮਿਤੀ 10-06-2021 ਅ/ਧ 379,411,420,465,467,468,473,120 ਥਾਣਾ ਬਲੌਂਗੀ ਮੋਹਾਲੀ ਦਰਜ ਰਜਿਸਟਰ ਕਰਵਾਇਆ ਸੀ, ਜਿਸ ‘ਤੇ ਕਰਵਾਈ ਕਰਦੇ ਹੋਏ ਇੰਸ: ਗੁਰਮੇਲ ਸਿੰਘ ਅਤੇ ਇੰਸ:ਸਤਵੰਤ ਸਿੰਘ ਇੰਚਾਰਜ ਸਾਈਬਰ ਓਪਰੇਸ਼ਨ ਸੈੱਲ ਸਮੇਤ ਗਠਿਤ ਕੀਤੀ ਗਈ ਟੀਮ ਵੱਲੋਂ 1.ਰਾਮਜੀਤ ਸਿੰਘ ਉਰਫ ਰਾਮ ਪੁੱਤਰ ਮਨਪ੍ਰੀਤ ਸਿੰਘ ਵਾਸੀ H2-83 FIRST FLOOR VIKAS PURI NEW DELHI 2. ਗਰੀ ਬੈਮਬੀ ਉਰਫ ਗੈਰੀ ਪੁੱਤਰ ਉਪਕਾਰਦੀਪ ਸਿੰਘ ਵਾਸੀ ਵਾਰਡ ਨੰਬਰ 03 ਸੋਂਧੀ ਮੁਹੱਲਾ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲ਼ਾ ਤਰਨਤਾਰਨ,3. ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਲਸ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨਤਾਰਨ ਹਾਲ ਵਾਸੀ ਹਰਗੋਬਿੰਦ ਐਵੀਨਿਊਂ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸੀ 4.ਚੰਨਪ੍ਰੀਤ ਸਿੰਘ ਉਰਫ ਚੰਨੀ ਪੁੱਤਰ ਹਰਵਿੰਦਰ ਪਾਲ ਸਿੰਘ ਵਾਸੀ H.No A1 E-B CHANDAR VIHAR NILOTHI EXT NANGLOI NEW DELHI ਨੂੰ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਵਾਲੀ ਗੱਡੀ ਨੰਬਰ DL 10DF 6383 ਮਾਰਕਾ ਬਰੀਜਾ ਵਿੱਚੋਂ ਤਲਾਸੀ ਦੌਰਾਨ 32 ਨਸ਼ੀਲੇ ਟੀਕੇ ਬ੍ਰਾਮਦ ਕਰਕੇ ਵੱਖਰਾ ਮੁਕੱਦਮਾ ਨੰਬਰ 228 ਮਿਤੀ 17/06/2021 ਅ/ਧ 22-61-85 ਐੱਨਡੀਪੀਐੱਸ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਵਾਇਆ ਗਿਆ ਸੀ।

ਤਫਤੀਸ਼ ‘ਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਾਮਜੀਤ ਸਿੰਘ ਉਰਫ ਰਾਮ ਨੇ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਹੈ, ਜੋ ਗਿਰੋਹ ਦਾ ਸਰਗਨਾ ਹੈ, ਜਿਸ ਪਰ ਪਹਿਲਾਂ ਵੀ ਵਾਹਨ ਚੋਰੀ ਦੇ ਵੱਖ-ਵੱਖ ਰਾਜਾ ਵਿੱਚ ਕਰੀਬ 70-80 ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਇਹ ਸਾਲ 2012 ਤੋਂ ਭਗੌੜਾ ਚੱਲ ਰਿਹਾ ਹੈ ਅਤੇ ਚੰਨਪ੍ਰੀਤ ਸਿੰਘ ਉਰਫ ਚੰਨੀ ਪਰ ਵੀ ਕਰੀਬ 25-30 ਮੁਕੱਦਮੇ ਦਰਜ ਹਨ ਜਿਹਨਾ ਵਿੱਚ ਜਮਾਨਤ ਕਰਵਾਉਣ ਤੋਂ ਬਾਅਦ ਭਗੌੜਾ ਚੱਲ ਰਿਹਾ ਹੈ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਪੰਜਾਬ, ਦਿੱਲੀ, ਚੰਡੀਗੜ,ਹਰਿਆਣਾ ਅਤੇ ਯੂ.ਪੀ. ਦੇ ਵੱਖ-ਵੱਖ ਸਹਿਰਾਂ ਤੋਂ ਵਾਹਨ ਚੋਰੀ ਕਰਦੇ ਸਨ।ਇਹ ਸਕੇਲ ਨਾਲ ਕਾਰ ਖੋਲਦੇ ਸਨ ਜਾਂ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲਦੇ ਸੀ।ਗੱਡੀਆਂ ਖੋਲਣ ਤੋਂ ਬਾਅਦ ਜੀਰੋ ਕੀਤਾ ਈ.ਸੀ.ਐਮ(ENGINE CONTROL MODULE) ਵਰਤ ਕੇ ਗੱਡੀ ਦੇ ਈ.ਸੀ.ਐਮ ਨੂੰ ਬਾਈਪਾਸ ਕਰਕੇ ਗੱਡੀ ਸਟਾਰਟ ਕਰਕੇ ਲੈ ਜਾਂਦੇ ਸਨ,ਅਤੇ ਚੋਰੀ ਕੀਤੀ ਗੱਡੀ ਦਾ ਈ.ਸੀ.ਐਮ ਡੀ-ਕੋਡ ਕਰਕੇ ਅਗਲੀ ਗੱਡੀ ਚੋਰੀ ਕਰਨ ਲਈ ਵਰਤਦੇ ਸਨ।

ਚੋਰੀ ਕੀਤੀਆਂ ਗੱਡੀਆਂ ਨੂੰ ਇੰਡੀਆ ਦੇ ਅਲੱਗ-ਅਲੱਗ ਸਹਿਰਾਂ ਵਿੱਚ ਵੇਚ ਦਿੱਤਾ ਜਾਂਦਾ ਸੀ।ਦੋਸ਼ੀਆਂ ਮਨਿੰਦਰ ਸਿੰਘ ਅਤੇ ਗਿਰੀਸ ਬੈਮਬੀ ਉਰਫ ਗੈਵੀ ਦੀ ਪੁੱਛ-ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਾਮਜੀਤ ਸਿੰਘ ਪਹਿਲਾਂ ਹੀ ਚੋਰੀ ਕੀਤੀਆ ਗੱਡੀਆ ਦੀ ਡੀਲ ਮਨਿੰਦਰ ਸਿੰਘ ਨਾਲ ਕਰ ਲੈਂਦਾ ਸੀ ਜਿਹਨਾਂ ਨੂੰ ਅੰਮ੍ਰਿਤਸਰ ਵਿੱਚ ਵੱਖ-ਵੱਖ ਪਾਰਕਾਂ ਅਤੇ ਤਰਨਤਾਰਨ ਜਿਲ੍ਹੇ ਵਿੱਚ ਵੱਖ ਵੱਖ ਪਾਰਕਿੰਗਾਂ ਵਿੱਚ ਖੜੀ ਕਰਵਾ ਦਿੰਦਾ ਸੀ ਅਤੇ ਮਨਿੰਦਰ ਸਿੰਘ ਗੱਡੀਆਂ ਉੱਥੋਂ ਲਿਜਾ ਕੇ ਅੱਗੇ ਚਾਸੀ ਨੰਬਰ, ਇੰਜਣ ਨੰਬਰ ਟੈਂਮਪਰ ਕਰਵਾ ਕਿ ਅਤੇ ਐਕਸੀਡੈਂਟਲ ਟੋਟਲ ਡੈਮਜ ਵਾਹਨਾਂ ਦੇ ਕਾਗਜਾਤ ਲਗਾ ਕੇ ਅੱਗੇ ਗਿਰੀਸ ਬੈਮਬੀ ਉਰਫ ਗੈਰੀ ਨੂੰ ਚੋਰੀ ਦੀਆਂ ਗੱਡੀਆਂ ਅੱਗੇ ਵੇਚ ਦਿੰਦੇ ਸੀ।

 

 ਦੋਸੀ ਮਨਿੰਦਰ ਸਿੰਘ ਉੱਪਰ ਪਹਿਲਾਂ ਵੀ 4-5 ਮੁਕੱਦਮੇ ਦਰਜ ਹੋਏ ਹਨ।ਦੋਸ਼ੀ ਮਨਿੰਦਰ ਸਿੰਘ ਮੁਕੱਦਮਿਆਂ ਵਿੱਚ ਭਗੌੜਾ ਚੱਲਦਾ ਆ ਰਿਹਾ ਹੈ। ਗਿਰੋਹ ਦੇ ਮੈਂਬਰਾਂ ਦੀ ਪੁੱਛਗਿੱਛ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਨੇ 100 ਦੇ ਕਰੀਬ ਕਾਰਾਂ ਚੋਰੀ ਕੀਤੀਆਂ ਹਨ।ਤਫਤੀਸ਼ ਦੋਰਾਨ ਕੁੱਲ 16 ਹੋਰ ਦੋਸ਼ੀ ਨਾਮਜਦ ਹੋ ਚੁੱਕੇ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ।ਜਿਨਾਂ ਪਾਸੋ ਭਾਰੀ ਮਾਤਰਾ ਵਿੱਚ ਚੋਰੀ ਦੇ ਵਾਹਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।ਜਿਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
Vinkmag ad
Share Our Daily Posts

News Desk

Read Previous

ਕੈਪਟਨ ਨੇ ਪੰਜਾਬ ਨੂੰ ਗਹਿਣੇ ਰੱਖਿਆ, ਪਿਛਲੀ ਸਰਕਾਰ ਦੀਆਂ ਨੀਤੀਆਂ ਰੱਖੀਆਂ ਜਾਰੀ – ਭਗਵੰਤ ਮਾਨ

Read Next

ਪਿਓ ਨੇ ਭਤੀਜੇ ਨਾਲ ਮਿਲਕੇ ਕੀਤਾ ਵਿਆਹੁਤਾ ਧੀ ਦਾ ਕਤਲ