Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਮਾਂ ਬਾਪ ਦੀ ਅਣਗਹਿਲੀ ਕਾਰਨ ਸਰਕਾਰੀ ਹਸਪਤਾਲ ‘ਚ ਚੌਵੀ ਘੰਟੇ ਰੁਲਦਾ ਰਿਹਾ ਮ੍ਰਿਤਕ ਨਵਜਾਤ ਬੱਚਾ

ਲੁਧਿਆਣਾ : ਜ਼ਿਲ੍ਹਾ ਸਰਕਾਰੀ ਹਸਪਤਾਲ ਵਿਚ ਰੋਜ਼ਾਨਾ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਹੜੇ ਕਿ ਡਾਕਟਰਾਂ ਜਾਂ ਸਟਾਫ ਦੀ ਲਾਪਰਵਾਹੀ ਦੇ ਕਾਰਨ ਵਾਪਰਦੇ ਹਨ ਪਰ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਡਾਕਟਰ ਜਾਂ ਕਿਸੇ ਸਟਾਫ ਦੀ ਅਣਗਹਿਲੀ ਦੇ ਕਾਰਨ ਨਹੀਂ ਸਗੋਂ ਮਾਂ ਬਾਪ ਦੀ ਘੋਰ ਅਣਗਹਿਲੀ ਦੇ ਕਾਰਨ ਵਾਪਰਿਆ। ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਲੇਬਰ ਰੂਮ ਵਿੱਚ ਮਾਂ ਬਾਪ ਦੀ ਲਾਪ੍ਰਵਾਹੀ ਕਾਰਨ ਇਕ ਨਵਜਾਤ ਮਿ੍ਤਕ ਬੱਚਾ 24 ਘੰਟੇ ਲੇਬਰ ਰੂਮ ਵਿਚ ਰੁਲਦਾ ਰਿਹਾ।

ਜਾਣਕਾਰੀ ਅਨੁਸਾਰ, ਜਗਰਾਉਂ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿਚੋਂ ਰੈਫਰ ਹੋ ਕੇ ਆਈ ਗਰਭਵਤੀ ਔਰਤ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਜਣੇਪਾ ਕਰਵਾਉਣ ਲਈ ਆਈ ਜਦ ਡਾਕਟਰਾਂ ਨੇ ਜਾਂਚ ਕੀਤੀ ਤਾਂ ਔਰਤ ਦੇ ਪੇਟ ਵਿੱਚ ਬੱਚਾ ਮ੍ਰਿਤਕ ਪਾਇਆ ਗਿਆ। 2 ਵਜੇ ਦੇ ਕਰੀਬ ਆਈ ਔਰਤ ਦਾ ਜਣੇਪਾ ਅੱਧੇ ਘੰਟੇ ਬਾਅਦ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਕਰ ਦਿੱਤਾ ਗਿਆ।

ਜਣੇਪੇ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਬੱਚੇ ਦੇ ਪਿਤਾ ਨੂੰ ਫੜਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਤੁਹਾਡੀ ਪਤਨੀ ਦੇ ਬੱਚਾ ਮਰਿਆ ਹੋਇਆ ਪੈਦਾ ਹੋਇਆ ਹੈ। ਤੁਸੀਂ ਉਸਦਾ ਸਸਕਾਰ ਕਰ ਦਿਓ। ਜਣੇਪਾ ਕਰਵਾਉਣ ਆਈ ਔਰਤ ਵਿਚ ਖੂਨ ਦੀ ਘਾਟ ਹੋਣ ਕਾਰਨ ਪੀੜਤਾ ਦੇ ਪਤੀ ਨੂੰ ਖ਼ੂਨ ਲਿਆਉਣ ਲਈ ਹਸਪਤਾਲ ਤੋਂ ਬਾਹਰ ਜਾਣਾ ਪਿਆ। ਖ਼ੂਨ ਲਿਆਉਣ ਵਿੱਚ ਹੋਈ ਦੇਰੀ ਦੇ ਕਾਰਨ ਹਨੇਰਾ ਹੋਣ ਕਾਰਨ ਬੱਚਾ ਸਾਰੀ ਰਾਤ ਲੇਬਰ ਰੂਮ ‘ਚ ਰੁਲਦਾ ਰਿਹਾ

ਕੀ ਕਹਿਣਾ ਹੈ ਪੀੜਤ ਔਰਤ ਦਾ

ਗੱਲਬਾਤ ਕਰਦੇ ਹੋਏ 30 ਸਾਲਾ ਰੇਖਾ ਨੇ ਦੱਸਿਆ ਕਿ ਉਹ ਜਗਰਾਉਂ ਦੇ ਲਾਲ ਪੈਲੇਸ ਵਿੱਚ ਰਹਿੰਦੀ ਹੈ। ਉਸ ਦੇ ਪਹਿਲਾਂ ਵੀ ਪੰਜ ਬੱਚੇ ਹਨ ਜੋ ਸਹੀ ਸਲਾਮਤ ਹਨ। ਉਹ 6ਵੇਂ ਬੱਚੇ ਦਾ ਜਣੇਪਾ ਕਰਾਉਣ ਲਈ ਆਪਣੇ ਪਤੀ ਦੇ ਨਾਲ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਆਈ ਸੀ। ਡਾਕਟਰਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੇਟ ਵਿੱਚ ਬੱਚਾ ਮਰਿਆ ਹੋਇਆ ਹੈ । ਡਾਕਟਰਾਂ ਨੇ ਜਣੇਪਾ ਕਰਨ ਤੋਂ ਬਾਅਦ ਮ੍ਰਿਤਕ ਬੱਚੇ ਨੂੰ ਮੇਰੇ ਪਤੀ ਕਾਰਤਿਕ ਭਾਨ ਨੂੰ ਫੜਾਉਂਦਿਆਂ ਕਿਹਾ ਸੀ ਕਿ ਮ੍ਰਿਤਕ ਬੱਚੇ ਦਾ ਤੁਸੀਂ ਸਸਕਾਰ ਕਰ ਕਰ ਦਿਓ। ਉਸਨੇ ਕਿਹਾ ਕੇ ਇਸ ਵਿਚ ਡਾਕਟਰਾਂ ਦਾ ਕੋਈ ਕਸੂਰ ਨਹੀਂ ਸਾਡੀ ਅਣਗਹਿਲੀ ਦੇ ਕਾਰਨ ਹੀ ਅਸੀਂ ਬੱਚੇ ਦਾ ਦਾਹ ਸਸਕਾਰ ਨਹੀਂ ਕਰ ਸਕੇ।

ਕੀ ਕਹਿਣਾ ਹੈ ਸਟਾਫ ਦਾ

ਜਦ ਇਸ ਮਾਮਲੇ ਬਾਰੇ ਲੇਬਰ ਰੂਮ ‘ਚ ਤਾਇਨਾਤ ਸਟਾਫ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਣੇਪਾ ਕਰਵਾਉਣ ਆਈ ਰੇਖਾ ਨਾਂ ਦੀ ਔਰਤ ਵਿਚ ਖੂਨ ਦੀ ਕਾਫ਼ੀ ਘਾਟ ਸੀ ਉਸ ਵਿੱਚ ਸਿਰਫ 3 ਗਰਾਮ ਖੂਨ ਸੀ। ਉਸ ਦੇ ਗਰਭ ਵਿੱਚ ਪਲ ਰਿਹਾ ਬੱਚਾ ਕਈ ਦਿਨਾਂ ਤੋਂ ਮ੍ਰਿਤਕ ਸੀ ਜੋ ਜਗਰਾਉਂ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਹੋ ਕੇ ਬੀਤੇ ਕੱਲ੍ਹ ਦੁਪਹਿਰ 2 ਵਜੇ ਸਾਡੇ ਲੇਬਰ ਰੂਮ ਵਿੱਚ ਪਹੁੰਚੀ ਸੀ। ਅੱਧੇ ਘੰਟੇ ਬਾਅਦ ਗਰਭਵਤੀ ਦੀ ਡਲਿਵਰੀ ਹੋ ਗਈ ਸੀ।

ਜਣੇਪੇ ਤੋਂ ਪਹਿਲਾਂ ਗਰਭਵਤੀ ਔਰਤ ਦੀ ਹਾਲਤ ਸੀਰੀਅਸ ਸੀ। ਉਸ ਦਾ ਜਣੇਪਾ ਬੜੀ ਮੁਸ਼ੱਕਤ ਨਾਲ ਕੀਤਾ ਗਿਆ। ਜਣੇਪੇ ਤੋਂ ਬਾਅਦ ਅਸੀਂ ਬੱਚਾ ਪੀੜਤ ਔਰਤ ਦੇ ਪਤੀ ਨੂੰ ਫੜਾ ਦਿੱਤਾ ਅਤੇ ਉਸ ਨੂੰ ਕਿਹਾ ਕਿ ਇਸ ਦਾ ਸਸਕਾਰ ਕਰ ਕਰ ਦਿਓ। ਉਸ ਨੂੰ ਇਹ ਵੀ ਦੱਸਿਆ ਗਿਆ ਕਿ ਤੁਹਾਡੀ ਪਤਨੀ ਦੀ ਹਾਲਤ ਕਾਫੀ ਸੀਰੀਅਸ ਹੈ ਜਿਸ ਨੂੰ ਅਜੇ 3 -4 ਦਿਨ ਜ਼ਿਲ੍ਹਾ ਸਰਕਾਰੀ ਹਸਪਤਾਲ ਵਿਚ ਰਹਿਣਾ ਪਵੇਗਾ ।

Vinkmag ad
Share Our Daily Posts

News Desk

Read Previous

ਗੈਂਗਲੈਂਡ ਬਣਦਾ ਜਾ ਰਿਹਾ ਹੈ ਫਿਰੋਜ਼ਪੁਰ! ਬੁਲਟ ਮੋਟਰਸਾਈਕਲ ਸਵਾਰ ਨੇ ਕਾਰ ਸਵਾਰ ‘ਤੇ ਕੀਤੀ ਫਾਇਰਿੰਗ

Read Next

ਮੁੰਬਈ ‘ਚ ਪੈਟਰੋਲ 105.92 ਰੁਪਏ ਤੇ ਡੀਜ਼ਲ 96.91 ਰੁਪਏ ਲੀਟਰ