Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 30, 2026

ਪੰਜਾਬ ਨੂੰ ਬਿਜਲੀ ਸੰਕਟ ਤੋਂ ਨਹੀਂ ਮਿਲੇਗੀ ਰਾਹਤ : ਤਲਵੰਡੀ ਸਾਬੋ ਥਰਮਲ ਪਲਾਂਟ ਹੋਇਆ ਠੱਪ, ਰੋਪੜ ਦਾ ਤਿੰਨ ਨੰਬਰ ਯੂਨਿਟ ਵੀ ਨਾ ਚੱਲਿਆ

ਪਟਿਆਲਾ : ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲ ਰਹੀ ਹੈ, ਬਿਜਲੀ ਉਤਪਦਾਨ ਲਗਾਤਾਰ ਘਟਣ ਦੇ ਨਾਲ ਹੁਣ ਸਿਰਫ਼ ਮੌਨਸੂਨ ਤੋਂ ਹੀ ਆਸ ਰਹਿ ਗਈ ਹੈ। ਨਿੱਜੀ ਪਲਾਂਟਾਂ ’ਚੋਂ ਇਕ ਤਲਵੰਡੀ ਸਾਬੋ ਥਰਮਲ ਪਲਾਂਟ ਪੂਰੀ ਤਰ੍ਹਾ ਠੱਪ ਹੋ ਗਿਆ ਹੈ ਜਿਸਦੇ ਦੋ ਯੂਨਿਟ ਪਹਿਲਾਂ ਹੀ ਬੰਦ ਹਨ ਤੇ ਬੀਤੇ ਦਿਨਾਂ ਤੋਂ ਅੱਧੀ ਸਮਰੱਥਾ ਨਾਲ ਚੱਲ ਰਿਹਾ ਤੀਜਾ ਯੂਨਿਟ ਵੀ ਸ਼ੁੱਕਰਵਾਰ ਨੂੰ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਰੋਪੜ ਵਿਖੇ ਸਥਿਤ ਆਪਣੇ ਪਲਾਂਟ ਦਾ ਇਕ ਯੂਨਿਟ ਬੀਤੇ ਦਿਨ ਤੋਂ ਹੀ ਬੰਦ ਹੈ। ਥਰਮਲਾਂ ’ਤੇ ਬਿਜਲੀ ਉਤਪਾਦਨ ਘਟਣ ਦੇ ਨਾਲ ਬਾਹਰੋਂ ਬਿਜਲੀ ਖ਼ਰੀਦ ਕੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ

ਸ਼ੁੱਕਰਵਾਰ ਨੂੰ ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਗਏ ਹਨ। ਬੀਤੇ ਦਿਨ ਥਰਮਲਾਂ ਦਾ ਬਿਜਲੀ ਉਤਪਾਦਨ ਕਰੀਬ 4600 ਮੈਗਾਵਾਟ ਤਕ ਸੀ ਜੋ ਕਿ ਸ਼ੁੱਕਰਵਾਰ ਨੂੰ 4100 ਮੈਗਾਵਾਟ ’ਤੇ ਆ ਡਿੱਗਿਆ ਹੈ। ਬਿਜਲੀ ਦੀ ਮੰਗ 13 ਹਜ਼ਾਰ 500 ਮੈਗਾਵਾਟ ਤਕ ਦਰਜ ਕੀਤੀ ਗਈ ਜਿਸ ਵਿਚੋਂ 11 ਹਜ਼ਾਰ 200 ਮੈਗਾਵਾਟ ਮੰਗ ਪੂਰੀ ਕੀਤੀ ਜਾ ਸਕਦੀ ਹੈ ਅਤੇ ਕਰੀਬ 2500 ਮੈਗਾਵਾਟ ਦੀ ਘਾਟ ਰਹੀ ਹੈ।

 

 

ਪੰਜਾਬ ’ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਤਲਵੰਡੀ ਸਾਬੋ ਵਿਖੇ 1980 ਮੈਗਾਵਾਟ ਦਾ ਪਲਾਂਟ ਸੂਬੇ ਲਈ ਵੱਡੀ ਪਰੇਸ਼ਾਨੀ ਬਣ ਗਿਆ ਹੈ। ਇਸ ਝੋਨੇ ਦੇ ਸੀਜ਼ਨ ਵਿਚ ਪਲਾਂਟ ਦਾ ਤਿੰਨ ਨੰਬਰ ਯੂਨਿਟ ਪਹਿਲੇ ਦਿਨ ਤੋਂ ਹੀ ਬੰਦ ਪਿਆ ਹੈ ਜਦੋਂਕਿ ਇਕ ਨੰਬਰ ਯੂਨਿਟ ਕੁਝ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਸੀ ਜੋ ਕਿ ਅੱਜ ਤਕ ਚੱਲ ਨਹੀਂ ਸਕਿਆ ਹੈ। ਇਸ ਯੂਨਿਟ ਨੂੰ ਠੀਕ ਕਰਨ ਦਾ ਕੰਮ ਹਾਲੇ ਚੱਲ ਹੀ ਰਿਹਾ ਸੀ ਕਿ ਹੁਣ ਪਲਾਂਟ ਦਾ ਦੋ ਨੰਬਰ ਯੂਨਿਟ ਵੀ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਰੋਪੜ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ 210 ਮੈਗਾਵਾਟ ਯੂਨਿਟ ਵਾਲਾ ਤਿੰਨ ਨੰਬਰ ਯੂਨਿਟ ਵੀ ਨਹੀਂ ਚੱਲ ਸਕਿਆ ਹੈ ਜਿਸ ਨਾਲ ਪੀਐੱਸਪੀਸੀਐੱਲ ਨੂੰ 2500 ਮੈਗਾਵਾਟ ਬਿਜਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰਾਂ ਮੁਤਾਬਕ ਤਲਵੰਡੀ ਸਾਬੋ ਦਾ ਇਕ ਨੰਬਰ ਯੂਨਿਟ ਅਗਲੇ ਇਕ ਦੋ ਦਿਨ ਤਕ ਭਾਵੇਂ ਚੱਲ ਜਾਵੇ ਪਰ ਦੋ ਨੰਬਰ ਯੂਨਿਟ ਦੇ ਗੰਭੀਰ ਨੁਕਸ ਕਰਕੇ ਚੱਲਣ ’ਤੇ ਹਾਲੇ ਕਾਫ਼ੀ ਸਮਾਂ ਲੱਗੇਗਾ। ਜਿਸ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਮਹੀਨਾ ਅਣਐਲਾਨੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਿਜਲੀ ਉਤਪਾਦਨ ਘਟਣ ਦੇ ਨਾਲ ਪੀਐੱਸਪੀਸੀਐੱਲ ਅਧਿਕਾਰੀਆਂ ਦੀਆਂ ਨਜ਼ਰਾਂ ਹੁਣ ਸਿਰਫ਼ ਮੌਨਸੂਨ ’ਤੇ ਹੀ ਟਿਕੀਆਂ ਹਨ। ਸ਼ੁੱਕਰਵਾਰ ਨੂੰ ਬਿਜਲੀ ਕੱਟ ਦੀ ਸਮੱਸਿਆ ਨੂੰ ਲੈ ਕੇ ਪੁੱਜੇ ਸਨਅਤਕਾਰਾਂ ਦਾ ਵਫ਼ਦ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੂੰ ਮਿਲਣ ਪੁੱਜਿਆ ਜਿੱਥੇ ਬਿਜਲੀ ਕੱਟਾਂ ਤੋਂ ਰਾਹਤ ਦੀ ਮੰਗ ਕਰਨ ’ਤੇ ਅਧਿਕਾਰੀਆਂ ਵੱਲੋਂ ਮੌਨਸੂਨ ਦਾ ਹਵਾਲਾ ਦੇ ਕੇ ਮੀਂਹ ਪੈਣ ’ਤੇ ਸਭ ਠੀਕ ਹੋਣ ਦੀ ਗੱਲ ਕਹਿ ਦਿੱਤੀ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਵੱਲੋਂ ਮੀਂਹ ਪੈਣ ’ਤੇ ਬਿਜਲੀ ਦੀ ਮੰਗ ਘਟਣ ਦੇ ਨਾਲ ਬਿਜਲੀ ਸੰਕਟ ਤੋਂ ਰਾਹਤ ਮਿਲਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ।
ਬਾਕਸ
 
ਪੀਐੱਸਪੀਸੀਐੱਲ ਦੇ ਸੀਐੱਮਡੀ ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖੇਤੀਬਾੜੀ, ਘਰੇਲੂ ਤੇ ਉਦਯੋਗਿਕ ਖੇਤਰਾਂ ’ਚ ਵੱਧ ਰਹੀ ਮੰਗ ਦੌਰਾਨ ਪ੍ਰਭਾਵਸ਼ਾਲੀ ਬਿਜਲੀ ਸਪਲਾਈ ਨੂੰ ਬਣਾਈ ਰੱਖਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਸਾਦ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਨਾਲ ਪੰਜਾਬ ਦੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹੋਰ ਸਹਾਇਤਾ ਮਿਲੇਗੀ।
Vinkmag ad
Share Our Daily Posts

News Desk

Read Previous

ਜ਼ਮੀਨੀ ਵਿਵਾਦ ਕਾਰਨ ਪੁੱਤ ਨੇ ਮਾਰੀ ਪਿਉ ਨੂੰ ਗੋਲੀ , ਮੌਤ

Read Next

ਮਾਮੂਲੀ ਬਹਿਸ ਖ਼ੂਨੀ ਝਗੜੇ ਵਿੱਚ ਬਦਲੀ, ਕੁੱਟਮਾਰ ਕਰਕੇ ਬਜ਼ੁਰਗ ਚਾੜ੍ਹਿਆ ਮੌਤ ਦੇ ਘਾਟ