Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਕੈਨੇਡੀਅਨ ਪਤਨੀ ਨੇ ਪੀੜਤ ਪਰਿਵਾਰ ਨੂੰ ਦਿੱਤੀ ਸਮਝੌਤੇ ਦੀ ਪੇਸ਼ਕਸ਼, ਕਿਹਾ- 35 ਲੱਖ ਲੈ ਲਓ ਪਰ ਮੈਨੂੰ ਡਿਪੋਰਟ ਨਾ ਕਰਵਾਓ

ਬਰਨਾਲਾ : ਨੇੜਲੇ ਕਸਬੇ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਲਵਪ੍ਰੀਤ ਉਰਫ਼ ਲਾਡੀ ਨੇ ਆਪਣੀ ਕੈਨੇਡੀਅਨ ਪਤਨੀ ਦੇ ਧੋਖੇ ਤੋਂ ਦੁਖੀ ਹੋਕੇ ਬੀਤੀ 24 ਜੂਨ ਨੂੰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਉਸਦੀ ਕੈਨੇਡੀਅਨ ਪਤਨੀ ਬੇਅੰਤ ਕੌਰ ਨੂੰ ਕੈਨੇਡਾ ਸਰਕਾਰ ਵਲੋਂ ਡਿਪੋਰਟ ਕਰਨ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।ਹੁਣ ਕੁੜੀ ਵਲੋਂ ਲਵਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਸਮਝੌਤਾ ਕਰਨ ਦੀਆਂ ਆਫ਼ਰਾਂ ਦਿੱਤੀਆਂ ਜਾਣ ਲੱਗੀਆਂ ਹਨ।

ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਲਵਪ੍ਰੀਤ ਸਿੰਘ ਦੀ ਮੰਗਣੀ 2018 ’ਚ ਬੇਅੰਤ ਕੌਰ ਵਾਸੀ ਖੁੱਡੀ ਕਲਾਂ ਨਾਲ ਹੋਈ ਸੀ।

ਇਸ ਦੌਰਾਨ ਅਸੀਂ 25 ਲੱਖ ਰੁਪਏ ਲਾ ਕੇ ਬੇਅੰਤ ਕੌਰ ਕੈਨੇਡਾ ਭੇਜ ਦਿੱਤਾ। ਇਸ ਉਪਰੰਤ 2019 ’ਚ ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਦਾ ਵਿਆਹ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਕਰੀਬ 2 ਸਾਲ ਦੇ ਸਮੇਂ ਦੌਰਾਨ ਬੇਅੰਤ ਕੌਰ ਹਮੇਸ਼ਾ ਲਵਪ੍ਰੀਤ ਸਿੰਘ ਨੂੰ ਕੈਨੇਡਾ ਬੁਲਾਉਣ ਸਬੰਧੀ ਟਾਲਮਟੋਲ ਕਰਦੀ ਰਹਿੰਦੀ ਸੀ ਤੇ ਫ਼ਿਰ ਉਸਨੇ ਉਸ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ। ਜਦੋਂ ਲਵਪ੍ਰੀਤ ਸਿੰਘ ਨੇ ਉਸਨੂੰ ਕੈਨੇਡਾ ਨਾ ਬੁਲਾਉਣ ਦੇ ਚਲਦਿਆਂ ਖ਼ੁਦਕੁਸ਼ੀ ਕਰਨ ਦੀ ਗੱਲ ਆਖੀ ਤਾਂ ਕੁੜੀ ਨੇ ਉਸ ਨੂੰ ਅਜਿਹਾ ਕਰਨ ਦੀ ਹੱਲਾਸ਼ੇਰੀ ਦਿੱਤੀ ਜਿਸ ਤੋਂ ਦੁਖੀ ਹੋ ਕੇ ਲਵਪ੍ਰੀਤ ਬੀਤੀ 23 ਜੂਨ ਨੂੰ ਰਾਤ ਕਰੀਬ 9 ਵਜੇ ਆਪਣੇ ਘਰੋਂ ਚਲਾ ਗਿਆ, ਜਿਸਦੀ 24 ਜੂਨ ਨੂੰ ਤੜ੍ਹਕਸਾਰ ਉਸਦੇ ਖੇਤ ’ਚੋਂ ਲਾਸ਼ ਮਿਲੀ ਤੇ ਉਸਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ

ਲਵਪ੍ਰੀਤ ਵਲੋਂ ਖੁਦਕੁਸ਼ੀ ਕਰਨ ਉਪਰੰਤ ਵੱਖ-ਵੱਖ ਜਥੇਬੰਦੀਆਂ ਵਲੋਂ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੀ ਮੰਗ ਉਠਣ ਲੱਗੀ ਜਿਸ ਨੂੰ ਸੋਸ਼ਲ ਮੀਡੀਆ ’ਤੇ ਵੀ ਭਰਪੂਰ ਸਮਰਥਨ ਮਿਲਣ ਲੱਗਿਆ ਪਰ ਹੁਣ ਡਿਪੋਰਟ ਹੋਣ ਦੇ ਡਰੋਂ ਬੇਅੰਤ ਕੌਰ ਵਲੋਂ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਸਮਝੌਤੇ ਦੀ ਗੱਲ ਆਖੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਤੁਸੀ 25 ਲੱਖ ਦੇ ਬਦਲੇ 35 ਲੱਖ ਲੈ ਲਓ, ਪਰ ਮੈਨੂੰ ਡਿਪੋਰਟ ਨਾ ਕਰਵਾਓ।

ਉਧਰ, ਲਵਪ੍ਰੀਤ ਦੇ ਪਰਿਵਾਰ ਵਲੋਂ ਕਿਹਾ ਗਿਆ ਕਿ ਤੇਰੇ 35 ਲੱਖ ਨਾਲ ਕਿਹੜਾ ਸਾਡਾ ਪੁੱਤ ਵਾਪਸ ਆ ਜਾਊ। ਉਨ੍ਹਾਂ ਕੁੜੀ ਨੂੰ ਕਿਹਾ ਕਿ ਸਾਰੇ ਪੈਸੇ ਤਾਂ ਅਸੀਂ ਤੈਨੂੰ ਪਹਿਲਾਂ ਦੇ ਚੁੱਕੇ ਹਾਂ, ਹੁਣ ਅਸੀਂ ਤੇਰੇ ਨਾਂ 3 ਕਿਲੇ ਜ਼ਮੀਨ ਲਗਵਾ ਦਿੰਦੇ ਹਾਂ, ਤੂੁੰ ਸਾਡਾ ਪੁੱਤ ਵਾਪਸ ਕਰ ਦੇ। ਮੁੰਡੇ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਬੇਅੰਤ ਕੌਰ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਕੁੜੀ ਕਿਸੇ ਵੀ ਲੜਕੇ ਨਾਲ ਅਜਿਹਾ ਕਰਨ ਦੀ ਹਿੰਮਤ ਨਾ ਕਰੇ।

ਡੀਐੱਸਪੀ ਲਖਵੀਰ ਟਿਵਾਣਾ ਨੇ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਲੜਕੀ ਨੂੰ ਭਾਰਤ ਭੇਜਦੀ ਹੈ ਤਾਂ ਪੰਜਾਬ ਪੁਲਿਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕਰਨ ’ਚ ਵੀ ਢਿੱਲ ਨਹੀਂ ਕਰੇਗੀ।
Vinkmag ad
Share Our Daily Posts

News Desk

Read Previous

ਮੈਨੂੰ ਪਾਰਟੀ ‘ਚੋਂ ਕੱਢਿਆ, ਲੋਕਾਂ ਦੇ ਦਿਲਾਂ ‘ਚੋਂ ਨਹੀਂ ਕੱਢ ਸਕਦੇ – ਅਨਿਲ ਜੋਸ਼ੀ ਨੇ ਬਟਾਲਾ ‘ਚ ਕੀਤੀ ਪ੍ਰੈੱਸ ਕਾਨਫ਼ਰੰਸ

Read Next

ਕੇਜਰੀਵਾਲ ਪੰਜਾਬ ਦੇ ਬਿਜਲੀ ਸੰਕਟ ਨੂੰ ਹੋਰ ਗੰਭੀਰ ਕਰਨ ਦੇ ਚਾਹਵਾਨ – ਸੁਖਬੀਰ ਬਾਦਲ