Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਇਸ ਨੂੰ ਕਹਿੰਦੇ ਨੇ ਖੁੱਦਾਰੀ…CM ਨੇ ਮਦਦ ਦਾ ਆਫਰ ਭੇਜਿਆ, ਮੋਗਾ ਦੇ 101 ਸਾਲਾ ਬਜ਼ੁਰਗ ਨੇ ਇਹ ਕਹਿ ਕੇ ਠੁਕਰਾਇਆ

ਮੋਗਾ : ਸੁਭਾਅ ‘ਚ ਖੁੱਦਾਰੀ ਤੇ ਆਪਣੇ ਉੱਤੇ ਭਰੋਸਾ ਹੋਵੇ ਤਾਂ ਜੀਵਨ ਵਿਚ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ। ਅਜਿਹੀ ਹੀ ਮਿਸਾਲ ਮੋਗਾ ਦੇ 101 ਸਾਲ ਦੇ ਬਜ਼ੁਰਗ ਹਰਬੰਸ ਸਿੰਘ ਨੇ ਕਾਇਮ ਕੀਤੀ ਹੈ। ਉਹ ਇਸ ਉਮਰ ‘ਚ ਵੀ ਹਰ ਰੋਜ਼ ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਆਲੂ-ਪਿਆਜ਼ਾਂ ਦੀ ਰੇਹੜੀ ਲਗਾ ਕੇ ਜੀਵਨ-ਕੱਟੀ ਕਰ ਰਹੇ ਹਨ। ਮਾਮਲਾ ਮੁੱਖ ਮੰਤਰੀ ਦੇ ਨੋਟਿਸ ‘ਚ ਆਉਣ ਤੋਂ ਬਾਅਦ ਉਨ੍ਹਾਂ ਡੀਸੀ ਸੰਦੀਪ ਹੰਸ ਜ਼ਰੀਏ ਬਜ਼ੁਰਗ ਨੂੰ ਬੁਲਾ ਕੇ ਪੁੱਛਿਆ ਕਿ ਕੁਝ ਮਦਦ ਦੀ ਜ਼ਰੂਰਤ ਹੋਵੇ ਤਾਂ ਦੱਸੋ, ਇਹ ਉਮਰ ਆਰਾਮ ਕਰਨ ਦੀ ਹੈ…ਸਰਕਾਰ ਤੁਹਾਡੀ ਮਦਦ ਕਰੇਗੀ ਤਾਂ ਇਸ ਸਵਾਲ ‘ਤੇ ਬਜ਼ੁਰਗ ਹਰਬੰਸ ਸਿੰਘ ਨੇ ਕਿਹਾ ਕਿ ਈਸ਼ਵਰ ਦਾ ਦਿੱਤਾ ਉਨ੍ਹਾਂ ਕੋਲ ਸਭ ਕੁਝ ਹੈ, ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ

ਈਸ਼ਵਰ ਦਾ ਦਿੱਤਾ ਸਭ ਕੁਝ ਹੈ ਮੇਰੇ ਕੋਲ

 

ਡੀਸੀ ਤੋਂ ਪਹਿਲਾਂ ਹਰਬੰਸ ਸਿੰਘ ਦੇ ਨਾਲ ਪਹਿਲਾਂ ਤਹਿਸੀਲਦਾਰ ਕਰੂਣ ਥਪਰਿਆਨ, ਬਾਅਦ ‘ਚ ਐੱਸਡੀਐੱਮ ਸਤਵੰਤ ਸਿੰਘ ਨੇ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈ। ਹਰਬੰਸ ਸਿੰਘ ਨੇ ਸਭ ਨੂੰ ਨਿਮਰਤਾ ਨਾਲ ਇੱਕੋ ਜਵਾਬ ਦਿੱਤਾ ਕਿ ਈਸ਼ਵਰ ਦਾ ਦਿੱਤਾ ਉਸ ਕੋਲ ਸਭ ਕੁਝ ਹੈ। ਉਸ ਨੂੰ ਕਿਸੇ ਵੀ ਮਦਦ ਦੀ ਜ਼ਰੂਰਤ ਨਹੀਂ। ਬਾਅਦ ਵਿਚ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਬਜ਼ੁਰਗ ਤੋਂ ਕਾਫੀ ਆਤਮੀਅਤਾ ਨਾਲ ਪਰਿਵਾਰ ਦੇ ਹਾਲਾਤ ਪੁੱਛੇ। ਉਨ੍ਹਾਂ ਦੱਸਿਆ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਸਰਕਾਰ ਪੂਰੀ ਮਦਦ ਕਰੇਗੀ। ਪਰਿਵਾਰ ਵਿਚ ਕਿਸੇ ਬੱਚੇ ਦੀ ਪੜ੍ਹਾਈ ‘ਚ ਮਦਦ ਦੀ ਜ਼ਰੂਰਤ ਹੈ ਜਾਂ ਕੁਝ ਵੀ ਉਹ ਬੋਲਣ, ਪਰ ਬਜ਼ੁਰਗ ਦੀ ਰਗ-ਰਗ ‘ਚ ਖੁੱਦਾਰੀ ਸੀ। ਹਰ ਵਾਰ ਹੱਥ ਜੋੜ ਕੇ ਮਦਦ ਦਾ ਆਫਰ ਠੁਕਰਾ ਦਿੱਤਾ

ਬਜ਼ੁਰਗ ਦੀ ਮਾਸੂਮੀਅਤ ‘ਤੇ ਹੱਸ ਪਏ ਡੀਸੀ

 

ਕਰੀਬ ਇਕ ਘੰਟੇ ਤਕ ਡੀਸੀ ਨੇ ਪੂਰੀ ਆਓ-ਭਗਤ ਦੇ ਨਾਲ ਕਈ ਵਾਰ ਮਦਦ ਲਈ ਕਿਹਾ ਤਾਂ ਅਖੀਰ ਵਿਚ ਜਾਂਦੇ-ਜਾਂਦੇ ਬਜ਼ੁਰਗ ਨੇ ਏਨੀ ਹੀ ਅਪੀਲ ਕੀਤੀ ਕਿ ਉਨ੍ਹਾਂ ਇਕ ਜ਼ਮੀਨ ਲਈ ਸੀ, ਰਜਿਸਟਰੀ ਕਰਵਾ ਲਈ ਹੈ ਪਰ ਇੰਤਕਾਲ ਨਹੀਂ ਕਰਵਾਇਆ, ਉਹ ਕਰਵਾ ਦੇਣ। ਗੁਲਾਮ ਭਾਰਤ ਦੇ 26 ਸਾਲ ਤੇ ਆਜ਼ਾਦ ਭਾਰਤ ਦੇ 74 ਸਾਲਾਂ ਦੇ ਤਜਰਬੇ ਨੂੰ ਸਮੋਈ ਬੈਠੇ ਬਜ਼ੁਰਗ ਦੀ ਇਸ ਮਾਸੂਮੀਅਤ ‘ਤੇ ਡੀਸੀ ਨੂੰ ਹਾਸਾ ਆ ਗਿਆ। ਬੋਲੇ- ਪੂਰਾ ਜੀਵਨ ਅਜਿਹਾ ਖੁੱਦਾਰ ਨਹੀਂ ਦੇਖਿਆ, ਉਨ੍ਹਾਂ ਨੂੰ ਤਾਂ ਪ੍ਰਸ਼ਾਸਨਿਕ ਖੇਤਰ ‘ਚ ਅਜਿਹੇ ਲੋਕ ਮਿਲੇ ਹਨ ਜਿਨ੍ਹਾਂ ਕੋਲ ਸਭ ਕੁਝ ਹੋ ਕੇ ਵੀ ਸਰਕਾਰ ਦੀ ਮਦਦ ਦੀ ਆਸ ਕਰਦੇ ਹੋਏ ਉਨ੍ਹਾਂ ਕੋਲ ਆਏ ਹਨ। ਪਹਿਲਾ ਬਜ਼ੁਰਗ ਦੇਖਿਆ ਹੈ ਜਿਸ ਦੇ ਲਈ ਖ਼ੁਦ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਮਦਦ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ, ਪਰ ਬਜ਼ੁਰਗ ਕਿਸੇ ਵੀ ਪੱਧਰ ‘ਤੇ ਮਦਦ ਲੈਣ ਲਈ ਤਿਆਰ ਨਹੀਂ। ਜਿੱਥੋਂ ਤਕ ਇੰਤਕਾਲ ਦੀ ਗੱਲ ਹੈ ਤਾਂ ਉਹ ਤਾਂ ਉਂਝ ਹੀ ਪ੍ਰੋਸੈੱਸ ‘ਚ ਹੋ ਜਾਣਾ ਹੈ, ਫਿਰ ਵੀ ਡੀਸੀ ਨੇ ਆਪਣਾ ਸਟਾਫ ਭੇਜ ਕੇ ਹਰਬੰਸ ਸਿੰਘ ਦੇ ਘਰੋਂ ਉਨ੍ਹਾਂ ਦੀ ਰਜਿਸਟਰੀ ਮੰਗਵਾ ਲਈ ਤਾਂ ਜੋ ਇੰਤਕਾਲ ਕਰਵਾਇਆ ਜਾ ਸਕੇ

ਕੌਣ ਹਨ ਹਰਬੰਸ ਸਿੰਘ

 

ਅੰਮ੍ਰਿਤਸਰ ਰੋਡ ਸਥਿਤ ਦਸ਼ਮੇਸ਼ ਨਗਰ ਦੀ ਗਲੀ ਨੰ. 6 ਨਿਵਾਸੀ ਹਰਬੰਸ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਬਸ ਏਨਾ ਯਾਦ ਹੈ ਕਿ ਜਦੋਂ ਭਾਰਤ ਨੂੰ 15 ਅਗਸਤ 1947 ‘ਚ ਆਜ਼ਾਦੀ ਮਿਲੀ ਸੀ ਉਦੋਂ ਉਹ 26 ਸਾਲ ਦੇ ਸਨ। ਉਨ੍ਹਾਂ ਦਾ ਆਧਾਰ ਕਾਰਡ ਬਣਿਆ ਸੀ ਪਰ ਕੁਝ ਮਹੀਨੇ ਪਹਿਲਾਂ ਗਵਾਚ ਗਿਆ। ਉਨ੍ਹਾਂ ਦਾ ਵੱਡਾ ਬੇਟਾ ਮੰਗਤ ਸਿੰਘ ਈ-ਰਿਕਸ਼ਾ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਉਸ ਦੇ ਦੋ ਬੱਚੇ ਹਨ ਬੇਟੀ ਨਿਸ਼ਾ ਤੇ ਬੇਟਾ ਸਹਿਜ। ਦੋਵੇਂ ਪੜ੍ਹ ਰਹੇ ਹਨ ਜਦਕਿ ਇਕ ਫਲ ਵਿਕਰੇਤਾ ਬੇਟੇ ਦੀ ਕੁਝ ਸਾਲ ਪਹਿਲਾਂ ਹਾਦਸੇ ‘ਚ ਮੌਤ ਹੋ ਗਈ ਸੀ, ਉਸ ਦੇ ਵੀ ਦੋ ਬੱਚੇ ਹਨ, ਦੋਵੇੰ ਪੜ੍ਹ ਰਹੇ ਹਨ। ਪੂਰਾ ਪਰਿਵਾਰ ਇਕੱਠਾ ਰਹਿੰਦਾ ਹੈ। ਹਰਬੰਸ ਸਿੰਘ ਦੱਸਦੇ ਹਨ ਕਿ ਬੱਚਿਆਂ ਦੀ ਪੜ੍ਹਾਈ ਚੰਗੇ ਸਕੂਲ ਵਿਚ ਚੱਲ ਰਹੀ ਹੈ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।
Vinkmag ad
Share Our Daily Posts

News Desk

Read Previous

ਜਲੰਧਰ ’ਚ ਹੁਣ ਐਤਵਾਰ ਨੂੰ ਵੀ ਚੱਲ ਸਕੇਗੀ ਇੰਡਸਟਰੀ, Maintenance ਲਈ ਵੀ ਨਹੀਂ ਲੱਗੇਗਾ ਕੋਈ ਬਿਜਲੀ ਕੱਟ

Read Next

ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ‘ਤੇ ਪਹੁੰਚੇ ਸੱਤ ਕਾਂਗਰਸੀ ਵਿਧਾਇਕ