Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਹਵਾਲਾ ਮਾਮਲੇ ’ਚ ਫਗਵਾੜਾ ਦਾ ਐੱਨਆਰਆਈ ਦਿੱਲੀ ’ਚ ਗ੍ਰਿਫ਼ਤਾਰ, ਫਰਵਰੀ ’ਚ ਕਲੱਬ ਕਬਾਨਾ ’ਚ ਛਾਪੇਮਾਰੀ ਨਾਲ ਹੈ Connection

ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਦੀ ਟੀਮ ਨੇ ਮਨੀ ਲਾਂਡ੍ਰਿੰਗ ਮਾਮਲੇ ’ਚ ਫਗਵਾੜਾ ਦੇ ਸ਼ਿਵਲਾਲ ਪੱਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਸਮੇਂ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਪੈਰਿਸ ਲਈ ਫਲਾਈਟ ਫੜਨ ਜਾ ਰਿਹਾ ਸੀ

ਈਡੀ ਨੇ ਉਸ ਨੂੰ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ। ਸ਼ਿਵਲਾਲ ’ਤੇ ਹਵਾਲਾ ਕਾਰੋਬਾਰ ਦੇ ਜ਼ਰੀਏ ਨੀਦਰਲੈਂਡ ’ਚ ਧੋਖਾਧੜੀ ਅਤੇ ਜਾਅਲਸਾਜ਼ੀ ਕਰਨ ਦਾ ਦੋਸ਼ ਹੈ। ਨੀਦਰਲੈਂਡ ਸਰਕਾਰ ਦੀ ਅਪੀਲ ਤੋਂ ਬਾਅਦ ਈਡੀ ਨੇ ਉਸ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਸੇ ਮਾਮਲੇ ’ਚ ਫਰਵਰੀ ’ਚ ਈਡੀ ਨੇ ਕਲੱਬ ਕਬਾਨਾ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।

30 ਸਾਲ ਪਹਿਲਾਂ ਨੀਦਰਲੈਂਡ ਗਿਆ ਸੀ 
ਸ਼ਿਵਲਾਲ ਪੱਬੀ 30 ਸਾਲ ਪਹਿਲਾਂ ਫਗਵਾੜਾ ਤੋਂ ਨੀਦਰਲੈਂਡ ਚਲਾ ਗਿਆ ਸੀ। ਉਸ ਨੂੰ 1984 ’ਚ ਉੱਥੋਂ ਦੀ ਨਾਗਰਿਕਤਾ ਮਿਲ ਗਈ ਸੀ। ਦਰਅਸਲ, ਈਡੀ ਨੇ ਸ਼ਿਵਲਾਲ ਸਮੇਤ 6 ਮੁਲਾਜ਼ਮਾਂ ਖ਼ਿਲਾਫ਼ ਨੀਦਰਲੈਂਡ ਸਰਕਾਰ ਦੀ ਅਪੀਲ ’ਤੇ ਜਾਂਚ ਸ਼ੁਰੂ ਕੀਤੀ ਸੀ। ਪੱਬੀ ’ਤੇ ਦੋਸ਼ ਸੀ ਕਿ ਉਸ ਨੇ ਆਪਣੇ ਭਾਰਤੀ ਸਹਿਯੋਗੀਆਂ ਨਾਲ ਮਿਲ ਕੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਨੀਦਰਲੈਂਡ ’ਚ ਧੋਖਾਧੜੀ ਅਤੇ ਜਾਅਲਸਾਜ਼ੀ ਕੀਤੀ ਹੈ। ਸ਼ਿਵਲਾਲ ਨੀਦਰਲੈਂਡ ’ਚ ਰੈਡੀਮੇਡ ਗਾਰਮੈਂਟ ਦਾ ਵਪਾਰ ਕਰ ਦਾ ਸੀ, ਜਿਸ ਦਾ ਨੈੱਟਵਰਕ ਦੁਬਈ ਤਕ ਫੈਲਿਆ ਹੋਇਆ ਸੀ। ਸ਼ਿਵਲਾਲ ਅਤੇ ਉਸ ਦੇ ਸਾਥੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਗਾਰਮੈਂਟ ਦੇ ਵਪਾਰ ਦੀ ਆੜ ’ਚ ਹਵਾਲਾ ਕਾਰੋਬਾਰ ਚਲਾਇਆ ਅਤੇ ਕਈ ਬ੍ਰੋਕਰਾਂ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਰਕਮ ਦਾ ਹੇਰਫੇਰ ਕੀਤਾ।
ਫਗਵਾੜਾ ’ਚ ਭਰਾ ਦੇ ਬੈਂਕ ਖਾਤੇ ’ਚ ਆਏ 25 ਕਰੋੜ ਰੁਪਏ
ਹਵਾਲਾ ਦੇ ਜ਼ਰੀਏ ਸ਼ਿਵਲਾਲ ਅਤੇ ਉਸ ਦੇ ਭਰਾ ਦੇ ਫਗਵਾੜਾ ਦੇ ਇਕ ਬੈਂਕ ਦੇ ਖਾਤੇ ’ਚ ਕਰੋੜਾਂ ਰੁਪਏ ਆਏ। ਦਰਅਸਲ, ਬੀਤੀ ਫਰਵਰੀ ’ਚ ਦਿੱਲੀ ਈਡੀ ਦੀ ਟੀਮ ਨੇ ਜਲੰਧਰ ਕਲੱਬ ਕਬਾਨਾ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਈਡੀ ਦੀ ਇਹ ਛਾਪੇਮਾਰੀ ਫਗਵਾੜਾ ਦੇ ਬੈਂਕ ਖਾਤੇ ’ਚ 25 ਕਰੋੜ ਰੁਪਏ ਨੂੰ ਲੈ ਕੇ ਕੀਤੀ ਗਈ, ਜਿਸ ਦੀ ਜਾਂਚ ਅਜੇ ਵੀ ਚੱਲ ਰਹੀ ਹੈ।
Vinkmag ad
Share Our Daily Posts

News Desk

Read Previous

ਜਲੰਧਰ ’ਚ ਵਧੀ ਸਿਆਸੀ ਸਰਗਰਮੀ, ਨਵਜੋਤ ਸਿੱਧੂ ਪਹੁੰਚੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਘਰ, ਪ੍ਰਗਟ ਵੀ ਮੌਜੂਦ

Read Next

35 ਲੱਖ ਖ਼ਰਚ ਕੇ ਭੇਜੀ ਸੀ ਕੈਨੇਡਾ, ਹੁਣ ਪਤੀ ਨੂੰ ਵੀਜ਼ੇ ਤੋਂ ਕੀਤੀ ਨਾਂਹ