Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 22, 2026

ਨਵਜੋਤ ਸਿੰਘ ਸਿੱਧੂ ਨੇ ਦਿਖਾਈ ਤਾਕਤ, 5 ਮੰਤਰੀਆਂ ਸਮੇਤ 35 ਵਿਧਾਇਕ ਆਏ ਨਾਲ, ਕਿਹਾ- ਯਾਤਰਾ ਹਾਲੇ ਸ਼ੁਰੂ ਹੋਈ

ਚੰਡੀਗੜ੍ਹ : ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੈਕਟਰ 2 ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਲਾਗੇ ਆਪਣੀ ਤਾਕਤ ਦਿਖਾਈ। ਨਵੇਂ ਪ੍ਰਧਾਨ ਦੇ ਸਵਾਗਤ ਲਈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਰਕਾਰੀ ਘਰ ਹਾਈ ਟੀ ਪਾਰਟੀ ਰੱਖੀ ਗਈ, ਜਿਸ ਵਿਚ ਕਾਂਗਰਸ ਦੇ ਪੰਜ ਮੰਤਰੀਆਂ ਸਮੇਤ ਕਰੀਬ 35 ਵਿਧਾਇਕ ਪਹੁੰਚੇ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਇਸ ਮੌਕੇ ’ਤੇ ਮੌਜੂਦ ਸਨ।

 

ਕੱਲ੍ਹ ਤਕ ਕੈਪਟਨ ਦੀ ਹਮਾਇਤ ਕਰਨ ਵਾਲੇ ਗਿੱਲ ਵਿਧਾਨ ਸਭਾ ਦੇ ਵਿਧਾਇਕ ਕੁਲਦੀਪ ਵੈਦਿਆ ਤੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਇਸ ਮੌਕੇ ’ਤੇ ਮੌਜੂਦ ਸਨ। ਸਿੱਧੂ ਜਿਸ ਸਮੇਂ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਰਕਾਰੀ ਨਿਵਾਸ ’ਤੇ ਮੌਜੂਦ ਸਨ। ਹਾਲਾਂਕਿ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਤੋਂ 11 ਮੰਤਰੀਆਂ ਨੇ ਦੂਰੀ ਬਣਾ ਕੇ ਰੱਖੀ। ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਸੋਮਵਾਰ ਨੂੰ ਚੰਡੀਗੜ੍ਹ ਪੁੱਜੇ।

ਇਸ ਤੋਂ ਪਹਿਲਾਂ ਸਿੱਧੂ ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੇ ਮੋਹਾਲੀ ਸਥਿਤ ਨਿਵਾਸ ’ਤੇ ਗਏ। ਸਿੱਧੂ ਦੀ ਗੱਡੀ ਦਾ ਸਟੇਅਰਿੰਗ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਭਾਲਿਆ ਤਾਂ ਨਾਲ ਕੁਲਬੀਰ ਜ਼ੀਰਾ ਬੈਠੇ। ਨਾਗਰਾ ਦੇ ਇੱਥੇ ਕੇਕ ਕੱਟਣ ਤੋਂ ਬਾਅਦ ਸਿੱਧੂ ਦਾ ਕਾਫ਼ਲਾ ਜਿਵੇਂ-ਜਿਵੇਂ ਅੱਗੇ ਵਧਿਆ, ਵਿਧਾਇਕ ਤੇ ਕਾਂਗਰਸੀ ਆਗੂ ਉਨ੍ਹਾਂ ਨਾਲ ਜੁੜਦੇ ਰਹੇ। ਸਿੱਧੂ ਯੂਥ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਕੈਪਟਨ ਦੇ ਕਰੀਬੀ ਬਰਿੰਦਰ ਢਿਲੋਂ ਦੇ ਘਰ ਵੀ ਪਹੁੰਚੇ। ਉਸ ਤੋਂ ਬਾਅਦ ਉਹ ਸੁਨੀਲ ਜਾਖੜ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇੱਥੇ ਹੁੰਦੇ ਹੋਏ ਬਾਜਵਾ ਦੀ ਕੋਠੀ ਪਹੁੰਚੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਸਮੇਤ ਤਿੰਨ ਦਰਜਨ ਦੇ ਕਰੀਬ ਵਿਧਾਇਕ ਮੌਜੂਦ ਸਨ। ਸਿੱਧੂ ਨੇ ਭਾਵੇਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਪਰ ਟਵਿੱਟਰ ’ਤੇ ਉਨ੍ਹਾਂ ਨੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਪੰਜਾਬ ਮਾਡਲ ਤੇ ਹਾਈ ਕਮਾਨ ਦੇ 18 ਸੂਤਰੀ ਪ੍ਰੋਗਰਾਮ ਅਤੇ ‘ਮਿਸ਼ਨ ਜਿੱਤੇਗਾ ਪੰਜਾਬ’ ਨੂੰ ਪੂਰਾ ਕਰਨ ਲਈ ਹਰ ਕਾਂਗਰਸ ਮੈਂਬਰ ਦਾ ਸਹਿਯੋਗ ਲਿਆ ਜਾਵੇਗਾ।

ਬਾਜਵਾ ਦੀ ਕੋਠੀ ’ਤੇ ਸਿੱਧੂ ਦੀ ਹਮਾਇਤ ’ਚ ਪੰਜ ਮੰਤਰੀ ਤੇ 35 ਦੇ ਕਰੀਬ ਵਿਧਾਇਕਾਂ ਨੇ ਇਕਜੁੱਟ ਹੋ ਕੇ ਇਹ ਸੰਕੇਤ ਦੇ ਦਿੱਤਾ ਕਿ ਉਹ ਕਾਂਗਰਸ ਹਾਈ ਕਮਾਨ ਦੇ ਫ਼ੈਸਲੇ ਦੇ ਨਾਲ ਹਨ। ਸਿੱਧੂ ਨੇ ਬਾਅਦ ਵਿਚ ਰਜਿੰਦਰ ਕੌਰ ਭੱਠਲ ਦੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਬਾਅਦ ’ਚ ਸਿੱਧੂ ਚੰਨੀ ਦੇ ਨਾਲ ਉਨ੍ਹਾਂ ਦੀ ਕਾਰ ’ਚ ਬੈਠ ਕੇ ਸਪੀਕਰ ਰਾਣਾ ਕੇਪੀ ਤੇ ਵਿਧਾਇਕ ਰਣਦੀਪ ਨਾਭਾ ਦੇ ਘਰ ਵੀ ਗਏ। ਸਿੱਧੂ ਨੇ ਇਸ ਦੌਰਾਨ ਸਾਰਿਆਂ ਨੂੰ ਸਹਿਯੋਗ ਕਰਨ ਦੀ ਮੰਗ ਕੀਤੀ। ਇਸ ਮੌਕੇ ਨਵੇਂ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਸੰਗਤ ਸਿੰਘ ਗਿਲਜੀਆਂ ਤੇ ਪਵਨ ਗੋਇਲ ਮੌਜੂਦ ਨਹੀਂ ਸਨ ਜਦਕਿ ਸਿੱਧੂ ਦੇ ਨਾਲ ਚੱਲ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਤਸਵੀਰ ਹੀ ਨਹੀਂ ਤਕਦੀਰ ਵੀ ਬਦਲੇਗੀ। ਸਿੱਧੂ ਦੇ ਨਵੇਂ ਪ੍ਰਧਾਨ ਬਣਨ ਨੂੰ ਲੈ ਕੇ ਕਾਂਗਰਸ ’ਚ ਖਾਸਾ ਜੋਸ਼ ਦੇਖਿਆ ਜਾ ਰਿਹਾ ਹੈ

11 ਮੰਤਰੀਆਂ ਸਮੇਤ 45 ਵਿਧਾਇਕ ਹਾਲੇ ਨਹੀਂ ਆਏ ਨਾਲ

 

ਨਵਜੋਤ ਸਿੰਘ ਸਿੱਧੂ ਦੀ ਹਮਾਇਤ ’ਚ ਭਾਵੇਂ ਪੰਜ ਮੰਤਰੀਆਂ ਸਮੇਤ ਕਰੀਬ 35 ਵਿਧਾਇਕ ਇਕਜੁੱਟ ਹੋਏ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ 11 ਮੰਤਰੀਆਂ ਤੇ 34 ਵਿਧਾਇਕਾਂ ਨੇ ਫ਼ਿਲਹਾਲ ਦੂਰੀ ਬਣਾ ਕੇ ਰੱਖੀ। ਅਹਿਮ ਗੱਲ ਇਹ ਹੈ ਕਿ ਲੁਧਿਆਣਾ ਤੋਂ ਕੁਲਦੀਪ ਵੈਦਿਆ ਨੂੰ ਛੱਡ ਕੇ ਬਾਕੀ ਦੇ ਵਿਧਾਇਕਾਂ ਨੇ ਸਿੱਧੂ ਦੇ ਸਵਾਗਤ ’ਚ ਰੱਖੇ ਗਏ ਹਾਈ ਟੀ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੀ।

 

ਕੈਪਟਨ ਨੂੰ ਮਿਲਣ ਦੀ ਨਹੀਂ ਹੋਈ ਕੋਸ਼ਿਸ਼

 

 

ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਹਰ ਕਿਸੇ ਦੇ ਘਰ ਜਾ ਕੇ ਮਿਲ ਰਹੇ ਸਨ ਪਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਸਨ ਕਿ ਕੀ ਉਹ ਮੁੱਖ ਮੰਤਰੀ ਨੂੰ ਮਿਲਣ ਲਈ ਵੀ ਜਾਣਗੇ। ਜਿਸ ਸਮੇਂ ਸਿੱਧੂ ਸੈਕਟਰ 2 ’ਚ ਮੰਤਰੀਆਂ ਤੇ ਆਗੂਆਂ ਨੂੰ ਮਿਲ ਰਹੇ ਸਨ, ਮੁੱਖ ਮੰਤਰੀ ਆਪਣੇ ਸਰਕਾਰੀ ਨਿਵਾਸ ’ਤੇ ਹੀ ਮੌਜੂਦ ਸਨ ਪਰ ਸਿੱਧੂ ਨੇ ਕੈਪਟਨ ਨੂੰ ਮਿਲਣ ਦੀ ਜ਼ਹਿਮਤ ਨਹੀਂ ਕੀਤੀ। ਹਾਲਾਂਕਿ ਮੁੱਖ ਮੰਤਰੀ ਨੇ ਵੀ ਪ੍ਰਧਾਨ ਬਣਨ ਦੇ ਬਾਅਦ ਹਾਲੇ ਤਕ ਸਿੱਧੂ ਨੂੰ ਵਧਾਈ ਨਹੀਂ ਦਿੱਤੀ। ਦੱਸਣਯੋਗ ਹੈ ਕਿ ਕੈਪਟਨ ਨੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਸਿੱਧੂ ਦੇ ਨਾਲ ਉਦੋਂ ਚੱਲਣਗੇ ਜਦੋਂ ਸਿੱਧੂ ਜਨਤਕ ਤੌਰ ’ਤੇ ਉਨ੍ਹਾਂ ਤੋਂ ਮਾਫ਼ੀ ਮੰਗਣਗੇ। ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਉਨ੍ਹਾਂ ਦੇ, ਉਨ੍ਹਾਂ ਦੀ ਸਰਕਾਰ ਦੇ ਖ਼ਿਲਾਫ਼ ਕਾਫ਼ੀ ਕੁਝ ਕਿਹਾ ਹੈ।
ਕੈਪਟਨ ਖੇਮਾ ਵੇਟ ਐਂਡ ਵਾਚ ਦੀ ਭੂਮਿਕਾ ’ਚ

 

ਸਿੱਧੂ ਦੀ ਹਮਾਇਤ ’ਚ ਭਾਵੇਂ ਕਾਂਗਰਸ ਦੇ ਪੰਜ ਮੰਤਰੀ ਤੇ 35 ਵਿਧਾਇਕ ਇਕਜੁੱਟ ਹੋਏ ਹਨ ਪਰ ਕੈਪਟਨ ਖੇਮੇ ਨੇ ਹਾਲੇ ਤਕ ਚੁੱਪ ਵੱਟੀ ਹੋਈ ਹੈ। ਮੁੱਖ ਮੰਤਰੀ ਨੇ ਪਟਿਆਲਾ ਦੇ ਵਿਕਾਸ ਪ੍ਰਾਜੈਕਟਾਂ ਨੂੰ ਲੈ ਕੇ ਆਪਣੀਆਂ ਰੂਟੀਨ ਦੀਆਂ ਮੀਟਿੰਗਾਂ ’ਚ ਹਿੱਸਾ ਲਿਆ। ਕੈਪਟਨ ਖੇਮੇ ਦੀ ਚੁੱਪ ਸਾਰਿਆਂ ਨੂੰ ਪਸੰਦ ਨਹੀਂ ਆ ਰਹੀ ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਕੈਪਟਨ ਹਾਈ ਕਮਾਨ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਕੋਈ ਵੱਡਾ ਕਦਮ ਚੁੱਕ ਸਕਦੇ ਹਨ। ਉੱਥੇ, ਸਾਰਾ ਦਿਨ ਚਰਚਾ ਚੱਲਦੀ ਰਹੀ ਕਿ ਮੁੱਖ ਮੰਤਰੀ ਨੇ ਵੀ ਮੀਟਿੰਗ ਬੁਲਾਈ ਹੋਈ ਹੈ। ਉੱਥੇ, ਫਿਰ ਚਰਚਾ ਉੱਠੀ ਕੈਪਟਨ ਨੇ 21 ਜੁਲਾਈ ਨੂੰ ਵਿਧਾਇਕਾਂ ਨੂੰ ਲੰਚ ’ਤੇ ਬੁਲਾਇਆ ਹੋਇਆ ਹੈ। ਹਾਲਾਂਕਿ ਬਾਅਦ ’ਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਦਾ ਖੰਡਨ ਕਰ ਦਿੱਤਾ।
ਇਹ ਵਿਧਾਇਕ ਸਨ ਮੌਜੂੁਦ

 

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ ਤੋਂ ਇਲਾਵਾ ਵਿਧਾਇਕਾਂ ’ਚ ਪਰਮਿੰਦਰ ਪਿੰਕੀ, ਕੁਲਜੀਤ ਸਿੰਘ ਨਾਗਰਾ, ਤਰਸੇਮ ਡੀਸੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਨਾਜਰ ਸਿੰਘ ਮਾਨਸ਼ਾਹੀਆ, ਧਰਮਵੀਰ ਅਗਨੀਹੋਤਰੀ, ਕੁਸ਼ਲਦੀਪ ਸਿੰਘ ਢਿਲੋਂ, ਸਤਕਾਰ ਕੌਰ, ਨਿਰਮਲ ਸ਼ੁਤਰਾਣਾ, ਸੁਨੀਲ ਦੱਤੀ, ਦਬਿੰਦਰ ਘੁਬਾਇਆ, ਕੁਲਬੀਰ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਪ੍ਰੀਤਮ ਸਿੰਘ ਕੋਟਭਾਈ, ਦਰਸ਼ਨ ਬਰਾੜ, ਮਦਨਲਾਲ ਜਲਾਲਪੁਰ, ਸੁਰਜੀਤ ਧੀਮਾਨ, ਨੱਥੂ ਰਾਮ, ਜੋਗਿੰਦਰ ਪਾਲ, ਚੌਧਰੀ ਸੁਰਿੰਦਰ ਸਿੰਘ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਗੁਰਕੀਰਤ ਕੋਟਲੀ, ਲਖਬੀਰ ਸਿੰਘ ਲੱਖਾ, ਅਮਿਤ ਵਿਜ ਸਮੇਤ ਸੁਨੀਲ ਜਾਖੜ ਤੇ ਬਰਿੰਦਰ ਢਿਲੋਂ ਮੌਜੂਦ ਸਨ।

 

ਸਵੇਰੇ ਸਿੱਧੂ ਨਾਲ ਸ਼ਾਮ ਨੂੰ ਕੈਪਟਨ ਨਾਲ

 

ਦੋ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਮਦਨਲਾਲ ਜਲਾਲਪੁਰ ਸਵੇਰੇ ਨਵਜੋਤ ਸਿੰਘ ਸਿੱਧੂ ਦੇ ਨਾਲ ਦਿਖਾਈ ਦੇ ਰਹੇ ਸਨ। ਸ਼ਾਮ ਨੂੰ ਇਨ੍ਹਾਂ ਦੋਵੇਂ ਹੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਮੀਟਿੰਗ ਬੁਲਾਈ ਹੋਈ ਸੀ। ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੋਣ ਦੇ ਕਾਰਨ ਇਹ ਦੋਵੇਂ ਹੀ ਵਿਧਾਇਕ ਮੀਟਿੰਗ ’ਚ ਮੌਜੂਦ ਸਨ।
Vinkmag ad
Share Our Daily Posts

News Desk

Read Previous

ਸੋਢਲ ਮੰਦਰ ਨੇੜੇ ਕਰਿਆਨਾ ਸਟੋਰ ਮਾਲਕ ਨੂੰ ਮਾਰੀ ਗੋਲੀ

Read Next

ਜਲੰਧਰ ‘ਚ ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲ਼ੀ, ਕਿਸੇ ਵੀ ਹਸਪਤਾਲ ਨੇ ਨਹੀਂ ਕੀਤਾ ਇਲਾਜ; ਜ਼ਿਆਦਾ ਖ਼ੂਨ ਵਗਣ ਨਾਲ ਮੌਤ