Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚ ਰਹੇ ਨਵਜੋਤ ਸਿੱਧੂ ਨੇ ਖਟਕੜਕਲਾਂ ‘ਚ ਸ਼ਹੀਦਾਂ ਨੂੰ ਕੀਤਾ ਨਮਨ

ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਪਹਿਲੀ ਵਾਰ ਆਪਣੀ ਕਰਮ ਭੂਮੀ ਅੰਮ੍ਰਿਤਸਰ ਪਹੁੰਚ ਰਹੇ ਹਨ। ਸਿੱਧੂ ਫਿਲਹਾਲ ਰਸਤੇ ‘ਚ ਹਨ। ਨਵਾਂਸ਼ਹਿਰ ‘ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਿੱਧੂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਵਿਧਾਇਕ ਕੁਲਜੀਤ ਨਾਗਰਾ, ਰਾਜਕੁਮਾਰ ਵੇਰਕਾ, ਸੁਖਪਾਲ ਭੁੱਲਰ, ਇੰਦਰਬੀਰ ਸਿੰਘ ਬੁਲਾਰੀਆ, ਗੁਰਪ੍ਰੀਤ ਜੀਪੀ ਤੇ ਲਾਲੀ ਮਜੀਠੀਆ ਵੀ ਮੌਜੂਦ ਹਨ। ਅੰਮ੍ਰਿਤਸਰ ਜਾਂਦੇ ਹੋਏ ਨਵਜੋਤ ਸਿੰਘ ਨਵਾਂਸ਼ਹਿਰ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ‘ਚ ਵੀ ਰੁਕੇ। ਇੱਥੇ ਸਿੱਧੂ ਨੇ ਸ਼ਹੀਦਾਂ ਨੂੰ ਨਮਨ ਕੀਤਾ।

ਉੱਥੇ ਹੀ ਸਿੱਧੂ ਦੀ ਟੀਮ ਨੇ ਅੰਮ੍ਰਿਤਸਰ ‘ਚ ਉਨ੍ਹਾਂ ਦੇ ਸਵਾਗਤ ਦੀਆਂ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਸਿੱਧੂ ਦੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਹਲਕੇ ‘ਚ ਗੋਲਡਨ ਗੇਟ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਸਮਰਥਕਾਂ ਜ਼ਰੀਏ ਸਿੱਧੂ ਇੱਥੇ ਸ਼ਕਤੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੇ ਸਾਹਮਣੇ ਇਹ ਵੀ ਚੁਣੌਤੀ ਰਹੇਗੀ ਕਿ ਇਸ ਕਾਫ਼ਿਲੇ ‘ਚ ਟਕਸਾਲੀ ਕਾਂਗਰਸੀ ਕਿੰਨੀ ਕਦਮਤਾਲ ਮਿਲਾਉਂਦੇ ਹਨ। ਸਿੱਧੂ ਦੇ ਸਵਾਗਤ ‘ਚ ਪੂਰੇ ਸ਼ਹਿਰ ਨੂੰ ਹੋਰਡਿੰਗਾਂ ਨਾਲ ਭਰ ਦਿੱਤਾ ਗਿਆ ਹੈ। ਇਸ ਦੌਰਾਨ ਢੋਲ, ਨਗਾੜਿਆਂ ਤੇ ਆਤਿਸ਼ਬਾਜ਼ੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ।

ਬੀਤੇ ਦਿਨੀਂ ਨਵਜੋਤ ਸਿੱਧੂ ਦੀ ਪੀਪੀਸੀਏ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹੋਲੀ ਸਿਟੀ ਸਥਿਤੀ ਉਨ੍ਹਾਂ ਦੀ ਕੋਠੀ ਤੇ ਜ਼ਿਲ੍ਹਾ ਕਾਂਗਰਸੀ ਕਮੇਟੀ ਕਾਂਗਰਸ ਦੇਹਾਤੀ ਦੇ ਦਫ਼ਤਰ ‘ਚ ਤਾਂ ਜਸ਼ਨ ਦਾ ਮਾਹੌਲ ਰਿਹਾ। ਪੂਰਾ ਦਿਨ ਵਰਕਰਾਂ ਦਾ ਕਾਰਵਾਂ ਸਿੱਧੂ ਸਮਰਥਕਾਂ ਨਾਲ ਖੁਸ਼ੀ ਜ਼ਾਹਿਰ ਕਰਨ ਲਈ ਆਉਂਦਾ ਰਿਹਾ। ਖੂਬ ਲੱਡੂ ਵੰਡੇ ਗਏ ਤੇ ਢੋਲ ਦੀ ਥਾਪ ‘ਤੇ ਭੰਗੜੇ ਪਾਏ। ਦੂਸੇ ਪਾਸੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਦਫ਼ਤਰ ‘ਚ ਸੰਨਾਟਾ ਛਾਇਆ ਰਿਹਾ। ਦਫ਼ਤਰ ਦੇ ਅੰਦਰ ਤੇ ਬਾਹਰ ਸਿੱਧੂ ਦਾ ਹੋਰਡਿੰਗ ਜਾਂ ਬੋਰਡ ਸ਼ਾਮ ਤਕ ਨਹੀਂ ਲਗਾਏ ਗਏ ਸਨ ਤੇ ਦਫ਼ਤਰ ਦੇ ਜੁੜੇ ਤਮਾਮ ਨੇਤਾ ਵੀ ਦਿਖਾਈ ਨਹੀਂ ਦਿੱਤੇ। ਦੂਸਰੇ ਪਾਸੇ ਸ਼ਹਿਰ ਦੀ ਸਿੱਧੂ ਵਿਰੋਧੀ ਲੋਭੀ ਹਾਲੀ ਵੀ ਵੇਟ ਆਂਡ ਵਾਚ ਦੀ ਥਿਊਰੀ ‘ਤੇ ਹੀ ਕੰਮ ਕਰ ਰਹੀ ਹੈ ਤੇ ਪੂਰੇ ਘਟਨਾਕ੍ਰਮ ਬਾਰੇ ਚੁੱਪੀ ਧਾਰੀ ਬੈਠੀ ਹੈ।

 

ਵਿਧਾਇਕ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਉਣ ਦਾ ਸਵਾਗਤ ਹੈ। ਇਸ ਨਾਲ ਵਰਕਰਾਂ ‘ਚ ਜਾਨ ਆਈ ਹੈ। ਅਗਲੀਆਂ ਚੋਣਾਂ ‘ਚ ਰਿਕਾਰਡ ਜਿੱਤ ਦਰਜ ਕਰਾਂਗੇ। ਅੰਮ੍ਰਿਤਸਰ ਦੇ ਸਲਈ ਇਹ ਮਾਣ ਵਾਲੀ ਗਈਲ ਹੈ ਕਿ ਪੀਪੀਸੀਸੀ ਚੀਫ ਅੰਮ੍ਰਿਤਸਰ ਤੋਂ ਹਨ।
Vinkmag ad
Share Our Daily Posts

News Desk

Read Previous

21 ਅਗਸਤ ਤੱਕ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਕੀਤੀਆਂ ਮੁਅੱਤਲ

Read Next

ਪੁਰਾਤੱਤਵ ਵਿਭਾਗ ਦੀ ਟੀਮ ਪੁਰਾਣੀਆਂ ਇਮਾਰਤਾਂ ਦੀ 10 ਦਿਨਾਂ ਦੇ ਅੰਦਰ ਸੌਂਪੇਗੀ ਰਿਪੋਰਟ