Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਦੂਰੀਆਂ ਘਟੀਆਂ ਪਰ ਅਮਰਿੰਦਰ ਤੇ ਸਿੱਧੂ ’ਚ ਨਹੀਂ ਮਿਟੀ ਤਲਖ਼ੀ, ‘ਗੁਰੂ’ ਦੇ ਤਿੱਖੇ ਤੇਵਰ ਨਾਲ ਵਧੇਗੀ ਕਾਂਗਰਸ ਦੀ ‘ਟੈਨਸ਼ਨ’

ਚੰਡੀਗੜ੍ਹ (ਕੈਲਾਸ਼ ਨਾਥ) : ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਜੰਮੀ ਬਰਫ ਤਾਂ ਪਿਘਲੀ ਹੈ ਤੇ ਦੂਰੀ ਘਟੀ ਹੈ, ਪਰ ਤਲਖ਼ੀ ਬਰਕਰਾਰ ਹੈ। ‘ਗੁਰੂ’ ਸਿੱਧੂ ਦੇ ਤਿੱਖੇ ਤੇਵਰ ਅੱਗੇ ਕਾਂਗਰਸ ਦੀ ‘ਟੈਨਸ਼ਨ’ ਵਧਾ ਸਕਦੇ ਹਨ। ਅੱਜ ਪੰਜਾਬ ਕਾਂਗਰਸ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਕਾਰਜਭਾਰ ਸੰਭਾਲਣ ਦੇ ਮੌਕੇ ’ਤੇ ਕੈਪਟਨ ਅਮਰਿੰਦਰ ਦਾ ਰੁਖ਼ ਤਾੈਂ ਨਰਮ ਦਿਖਿਆ, ਪਰ ਸਿੱਧੂ ਨੇ ਆਪਣੇ ਹਮਲਾਵਰੀ ਅੰਦਾਜ਼ ਤੋਂ ਸਾਫ ਸੰਕੇਤ ਦੇ ਦਿੱਤਾ ਕਿ ਉਨ੍ਹਾਂ ਦਾ ਪੁਰਾਣਾ ਰੁਖ਼ ਤੇ ਤਰੀਕਾ ਨਹੀਂ ਬਦਲੇਗਾ

ਸਿੱਧੂ ਨੇ ਆਪਣੇ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੁਖਮਿੰਦਰ ਸਿੰਘ ਡੈਨੀ, ਪਵਨ ਗੋਇਲ ਤੇ ਸੰਗਤ ਸਿੰਘ ਗਿਲਜੀਆਂ ਨਾਲ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਭਾਵੇਂ ਹੀ ਇਕ ਮੰਚ ’ਤੇ ਨਾਲ-ਨਾਲ ਬੈਠੇ ਸਨ ਪਰ ਦੋਵਾਂ ਦੀ ਤਲਖ਼ੀ ਦੂਰ ਹੁੰਦੀ ਨਹੀਂ ਦਿਖਾਈ ਦਿੱਤੀ।
ਕੈਪਟਨ ਨੇ ਤਿੰਨ ਵਾਰ ਤਾਂ ਸਿੱਧੂ ਨੇ ਇਕ ਵਾਰ ਵੀ ਨਹੀਂ ਲਿਆ ਨਾਂ
ਕੈਪਟਨ ਨੇ ਆਪਣੇ ਭਾਸ਼ਨ ਵਿਚ ਤਿੰਨ ਵਾਰ ਨਵਜੋਤ ਸਿੱਧੂ ਦਾ ਨਾਂ ਲਿਆ ਪਰ ਸਿੱਧੂ ਨੇ ਇਕ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੰਮ ਬਹੁਤ ਹੋਏ ਹਨ ਪਰ ਲੋਕਾਂ ਦੀਆਂ ਉਮੀਦਾਂ ਵਧ ਜਾਂਦੀਆਂ ਹਨ। ਇਸ ’ਤੇ ਸਿੱਧੂ ਬੋਲੇ, ਮਸਲਾ ਪ੍ਰਧਾਨਗੀ ਦਾ ਨਹੀਂ ਹੈ। ਮਸਲਾ ਇਹ ਹੈ ਕਿ ਕਿਸਾਨ ਦਿੱਲੀ ਵਿਚ ਧਰਨਾ ਦੇ ਰਹੇ ਹਨ, ਮਸਲਾ ਇਹ ਹੈ ਕਿ ਈਟੀਟੀ ਟੀਚਰ, ਡਾਕਟਰ, ਬਸ ਡਰਾਈਵਰ ਕੰਡਕਟਰ ਧਰਨਾ ਦੇ ਰਹੇ ਹਨ। ਸਿੱਧੂ ਨੇ ਆਪਣੇ ਅੰਦਾਜ਼ ਵਿਚ ਕਿਹਾ, ‘ਮੇਰੇ ਗੁਰੂ ਦੀ ਬੇਅਦਬੀ ਹੋਈ ਹੈ। ਨਸ਼ੇ ਦੇ ਮਗਰਮੱਛ ਕਿੱਥੇ ਹਨ, 6.4 ਫੁਟ ਦਾ ਡਰੌਨਾ (ਨਵੇਂ ਮਕਾਨ ਦੇ ਅੱਗੇ ਟੰਗਿਆ ਜਾਣ ਵਾਲਾ ਮੁਖੌਟਾ) ਟੰਗਣਾ ਪਵੇਗਾ।’
18 ਮਿੰਟ ਦੇ ਆਪਣੇ ਭਾਸ਼ਨ ਵਿਚ ਸਿੱਧੂ ਨੇ ਸਟੇਜ ’ਤੇ ਮੌਜੂਦ ਸੁਨੀਲ ਜਾਖੜ ਤੋਂ ਇਲਾਵਾ ਕਿਸੇ ਵੀ ਨੇਤਾ ਦਾ ਨਾਂ ਨਹੀਂ ਲਿਆ। ਇਕ ਵਾਰ ਜ਼ਰੂਰ ਉਨ੍ਹਾਂ ਨੇ ਸੀਐੱਮ ਸਾਹਿਬ ਕਹਿ ਕੇ ਸੰਬੋਧਨ ਕੀਤਾ। ਆਪਣੇ ਭਾਸ਼ਨ ਦੇ ਅੰਤ ਵਿਚ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਮਾਡਲ ਦੇ ਪਰਖੱਚੇ ਉੱਡਾ ਦੇਣਗੇ ਹੁਣ ਸਿਰਫ ਪੰਜਾਬ ਦਾ ਮਾਡਲ ਚਲੇਗਾ।
Vinkmag ad
Share Our Daily Posts

News Desk

Read Previous

ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ

Read Next

ਅਦਿੱਤਿਆ ਬਿਰਲਾ ਗਰੁੱਪ ਨੇ ਪੰਜਾਬ ‘ਚ ਕੀਤਾ 1500 ਕਰੋੜ ਰੁਪਏ ਦਾ ਨਿਵੇਸ਼, ਮੁੱਖ ਮੰਤਰੀ ਨੇ ਕੀਤਾ ਸਵਾਗਤ