Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਅਮਰਿੰਦਰ ਸਰਕਾਰ ਨੇ ਸਾਢੇ ਚਾਰ ਸਾਲਾਂ ਅੰਦਰ ਪੰਜਾਬ ਵਿਚ ਵਪਾਰ ਤੇ ਉਦਯੋਗ ਸੈਕਟਰ ਕੀਤੇ ਤਬਾਹ: ਐਨ ਕੇ ਸ਼ਰਮਾ

ਪਟਿਆਲਾ : ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲਾਂ ਦੇ ਰਾਜਕਾਲ ਦੌਰਾਨ ਪੰਜਾਬ ਵਿਚ ਵਪਾਰ ਤੇ ਉਦਯੋਗ ਖੇਤਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਸੈਲ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ ਹੈ।

 

ਅੱਜ ਇਥੇ ਜ਼ਿਲ੍ਹਾ ਪਟਿਆਲਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਆਯੋਜਿਤ ਵਪਾਰੀਆਂ ਤੇ ਉਦਯੋਗਪਤੀਆਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਲਈ ਕਾਂਗਰਸ ਦਾ ਨਾਂ ਹੀ ਬਹੁਤ ਮਾੜਾ ਹੈ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦੇ ਸਿਰ ’ਤੇ ਸੱਤਾ ਵਿਚ ਆਈ ਕਾਂਗਰਸ ਨੇ ਸਮੁੱਚੇ ਵਪਾਰ ਤੇ ਉਦਯੋਗ ਸੈਕਟਰ ਨੂੰ ਤਬਾਹ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਕਰ ਕੇ ਉਦਯੋਗਪਤੀਆਂ ਨੂੰ 12 ਤੋਂ 18 ਰੁਪਏ ਪ੍ਰਤੀ ਯੁਨਿਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਤੇ ਬਸ ਇੰਨਾ ਹੀ ਨਹੀਂ ਇੰਡਸਟਰੀ ਲਈ ਐਲਾਨੇ ਪਾਵਰ ਲਾਕਡਾਊਨ ਨੇ ਉਦਯੋਗਪਤੀਆਂ ਵਿਚ ਭਗਦੜ ਮਚਾ ਦਿੱਤੀ ਤੇ ਉਦਯੋਗਪਤੀ ਯੂਪੀ ਵਿਚ ਨਿਵੇਸ਼ ਕਰਨ ਬਾਰੇ ਸੋਚਣ ਲੱਗੇ ਜਿਸਦਾ ਪੁਖ਼ਤਾ ਸਬੂਤ ਪੰਜਾਬ ਦੇ ਉਦਯੋਗਪਤੀਆਂ ਦੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨਾਲ ਹੋਈ ਮੀਟਿੰਗ ਹੈ।

ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਾ ਸਿਰਫ਼ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ ਬਲਕਿ ਚੰਗੀਆਂ ਉਦਯੋਗ ਤੇ ਵਪਾਰ ਪੱਖੀ ਨੀਤੀਆਂ ਦੀ ਬਦੌਲਤ ਹਜ਼ਾਰਾਂ-ਕਰੋੜਾਂ ਰੁਪਏ ਦਾ ਨਿਵੇਸ਼ ਵੀ ਪੰਜਾਬ ਵਿਚ ਆਇਆ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਨੇ ਸਭ ਬਰਬਾਦ ਕਰ ਦਿੱਤਾ ਹੈ। ਜਿਸ ਨਾਲ ਵਿਆਪਕ

ਬੇਰੋਜ਼ਗਾਰੀ ਵਧੀ ਹੈ ਤੇ ਹਰ ਪਾਸੇ ਤਬਾਹੀ ਦਾ ਮੰਜਰ ਹੈ। ਉਹਨਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਾਂਗਰਸ ਦੀਆਂ ਖਾਲਿਸਤਾਨ ਪੱਖੀ ਨੀਤੀਆਂ ਤੋਂ ਵੀ ਸੁਚੇਤ ਰਹਿਣ ਵਾਸਤੇ ਕਿਹਾ ਤੇ ਦੱਸਿਆ ਕਿ ਕਾਂਗਰਸ ਸਿਰਫ਼ ਹਿੰਦੂ ਵਪਾਰੀਆਂ ਨੁੰ ਡਰਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੀ ਹੈ ਤਾਂ ਜੋ ਹਿੰਦੂ ਵਰਗ ਦੀਆਂ ਵੋਟਾਂ ਉਸਨੁੰ ਪੈ ਸਕਣ ਜਦਕਿ ਅਸਲੀਅਤ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ ਸਮੇਤ ਅਜਿਹੇ ਅਨਸਰ ਕਾਂਗਰਸ ਦੇ ਹੱਥਠੋਕੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪਟਿਆਲਾ ਦੇ ਕਮਾਂਡਰ ਇਨ ਚੀਫ ਤੇ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੋ ਸਮਾਜਿਕ ਸਾਂਝ ਦੀਆਂ ਨੀਤੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਅਪਣਾਈਆਂ ਗਈਆਂ, ਇਸ ਤੋਂ ਬਿਲਕੁਲ ਉਲਟ ਨੀਤੀਆਂ ਕਾਂਗਰਸ ਰਾਜ ਵਿਚ ਅਪਣਾਈਆਂ ਗਈਆਂ। ਉਹਨਾਂ ਕਿਹਾ ਕਿ ਬੇਅਦਬੀ ਦੇ ਨਾਂ ’ਤੇ ਸਿੱਖਾਂ ਨੁੰ ਭੜਕਾਇਆ ਗਿਆ ਤੇ ਖਾਲਿਸਤਾਨ ਦੇ ਨਾਂ ’ਤੇ ਹਿੰਦੂ ਭਾਈਚਾਰੇ ਨੁੰ ਡਰਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿਚ ਸਿਰਫ਼ ਬਾਦਲ ਸਰਕਾਰ ਹੀ ਸੀ ਜਿਸਨੇ ਕਦੇ ਵੀ ਕਿਸੇ ਨਾਲ ਧਰਮ ਜਾਂ ਜਾਤ ਪਾਤ ਦੇ ਆਧਾਰ ’ਤੇ ਵਿਤਕਰਾ ਨਹੀਂ ਕੀਤਾ।
ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਿੰਦੂ ਭਾਈਚਾਰੇ ਤੇ ਦਲਿਤ ਭਾਈਚਾਰੇ ਵਿਚੋਂ ਇਕ ਇਕ ਡਿਪਟੀ ਸੀਐਮ ਬਣਾਉਣ ਦਾ ਐਲਾਨ ਕਰ ਕੇ ਦਰਸਾ ਦਿੱਤਾ ਹੈ ਕਿ ਉਹ ਹਰ ਫਿਰਕੇ ਦਾ ਧਿਆਨ ਰੱਖਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਪ੍ਰਕਾਸ਼ ਚੰਦ ਗਰਗ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਆਪਣੇ ਵਿਚਾਰ ਰੱਖੇ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਤੇ ਭਗਵੰਤ ਮਾਨ ਨੇ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਲਈ ਪ੍ਰਚਾਰ ਕੀਤਾ ਹੈ ਤੇ ਐਤਕੀਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਇਹਨਾਂ ਨੂੰ ਇਸ ਪ੍ਰਚਾਰ ਵਾਸਤੇ ਫਿਰ ਤੋਂ ਨਿਯੁਕਤ ਕਰ ਦੇਵਾਂਗੇ।
ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਗੁਟਕਾ ਸਾਹਿਬ ਦੇ ਨਾਂ ’ਤੇ ਝੂਠੀ ਸਹੁੰ ਚੁੱਕਣ ਵਾਲੀ ਅਮਰਿੰਦਰ ਸਰਕਾਰ ਤੋਂ ਅੱਕ ਗਏ ਹਨ ਤੇ 2022 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਕਾਂਗਰਸ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਮੋਹਨ ਸਿੰਘ ਬਜਾਜ, ਭਗਵਾਨ ਦਾਸ ਜੁਨੇਜਾ, ਰਾਕੇਸ਼ ਪਰਾਸ਼ਰ ਓ.ਐਸ.ਡੀ. ਮਜੀਠੀਆ, ਮਾਨਿਕ ਰਾਜ ਸਿੰਗਲਾ ਪ੍ਰਧਾਨ ਰੋਟਰੀ ਕਲੱਬ, ਅਸ਼ਵਨੀ ਗੁਪਤਾ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਐਡਵੋਕੇਟ ਬੀ.ਐਸ ਭੁੱਲਰ ਸਾਬਕਾ ਪ੍ਰਧਾਨ ਬਾਰ ਕੌਂਸਲ, ਪ੍ਰਮੋਦ ਸ਼ਰਮਾ, ਸਾਬਕਾ ਵਿਸ਼ਨੂੰ ਸ਼ਰਮਾ, ਐਡਕੋਵੇਟ ਮੋਂਟੀ ਚੌਹਾਨ, ਵਪਾਰ ਮੰਡਲ ਦੇ ਪ੍ਰਧਾਨ ਵਿਜੇ ਕੰਪਾਨੀ, ਯੁਵਰਾਜ ਜੁਨੇਜਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਅਵਤਾਰ ਹੈਪੀ, ਹੈਪੀ ਲੋਟ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਸੁਖਮਿੰਦਰ ਸਿੰਘ ਵਿੱਜ, ਨਰਿੰਦਰ ਸੰਧੂ, ਯੋਗੇਸ਼ਵਰ ਮੋਨੂੰ, ਨੀਲ ਕਮਲ ਜੁਨੇਜਾ, ਗੋਬਿੰਦ ਬਡੁੰਗਰ, ਮਨਪ੍ਰੀਤ ਚੱਢਾ, ਗਗਨਦੀਪ ਪੰਨੂੰ, ਮੁਨੀਸ਼ ਸਿੰਘੀ, ਰਾਜੇਸ ਕਨੋਜੀਆ, ਪਵਨ ਭੁਮਕ, ਰਾਜੀਵ ਜੁਨੇਜਾ, ਰਵਿੰਦਰ ਅਗਰਵਾਲ ਠੁਮਕੀ, ਸਿਮਰ ਕੁੱਕਲ, ਮੋਂਟੀ ਗਰੋਵਰ, ਜਸਵਿੰਦਰ ਸਿੰਘ, ਸਾਮ ਲਾਲ ਖੱਤਰੀ, ਹਰਜੀਤ ਸਿੰਘ ਜੀਤੀ, ਸਪਨ ਕੋਹਲੀ, ਕਿੰਨੀ ਸਰਾਉ, ਵਿੱਕੀ ਜੀ, ਜੈ ਦੀਪ ਗੋਇਲ, ਅਨਿਲ ਕੁਮਾਰ, ਨਵਨੀਤ ਵਾਲੀਆ, ਯੁਵਰਾਜ ਅਗਰਵਾਲ, ਅੰਗਰੇਜ਼ ਸਿੰਘ, ਸਪਨ ਕੋਹਲੀ, ਪ੍ਰਭਸਿਮਰਨ ਪਾਰਸ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
Vinkmag ad
Share Our Daily Posts

News Desk

Read Previous

ਜਲੰਧਰ ਵਿਚ ਦਿਹਾੜੇ ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ

Read Next

ਪਟਿਆਲਾ-ਸਰਹਿੰਦ ਰੋਡ ‘ਤੇ ਦਰਦਨਾਕ ਹਾਦਸਾ, ਬੇਕਾਬੂ ਕਾਰ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ ਨੂੰ ਕੁਚਲਿਆ, ਦੋਵਾਂ ਦੀ ਮੌਤ