Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਪਾਕਿਸਤਾਨ ਸਰਹੱਦ ਨੇੜੇ ਪਠਾਨਕੋਟ ’ਚ ਫ਼ੌਜ ਦਾ ਹੈਲੀਕਾਪਟਰ ਕ੍ਰੈਸ਼, ਰਣਜੀਤ ਸਾਗਰ ਡੈਮ ’ਚ ਡਿੱਗਿਆ, ਪਾਇਲਟ ਸਮੇਤ ਤਿੰਨ ਜਵਾਨ ਲਾਪਤਾ

ਪਠਾਨਕੋਟ : Army Helicopter Crashes: ਪੰਜਾਬ ਦੇ ਪਾਕਿਸਤਾਨ ਸਰਹੱਦ ਨੇੜੇ ਪਠਾਨਕੋਟ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਗੋਤੇ ਖਾਂਦੇ ਹੋਏ ਸਿੱਧਾ ਰਣਜੀਤ ਸਾਗਰ ਡੈਮ ’ਚ ਡਿੱਗ ਗਿਆ। ਇਸ ਹੈਲੀਕਾਪਟਰ ‘ਚ ਪਾਇਲਟ ਸਮੇਤ ਤਿੰਨ ਜਵਾਨ ਮੌਜੂਦ ਸਨ, ਜੋ ਲਾਪਤਾ ਹੋ ਗਏ ਹਨ। ਹੈਲੀਕਾਪਟਰ ਦਾ ਕੁਝ ਮਲਬਾ ਪਾਣੀ ‘ਚ ਤੈਰਦਾ ਨਜ਼ਰ ਆਇਆ, ਪਰ ਪਾਇਲਟ ਤੇ ਜਵਾਨਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ। ਪੁਲਿਸ ਤੇ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚ ਗਿਆ ਹੈ। ਸੈਨਾ ਦਾ ਜਵਾਨ ਵੀ ਮੌਕੇ ’ਤੇ ਪਹੁੰਚ ਗਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਹੈਲੀਕਾਪਟਰ ਹਾਦਸਾ ਮੰਗਲਵਾਰ ਸਵੇਰੇ ਲਗਪਗ 10 ਵਜ ਕੇ 20 ਮਿੰਟ ’ਤੇ ਹੋਇਆ। ਫ਼ੌਜ ਦੇ ਏਵਨ ਸਕਵਾਡ੍ਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਕਾਫੀ ਨੇੜੇ ਸੀ। ਇਸੀ ਦੌਰਾਨ ਇਹ ਪਹਾੜੀ ਨਾਲ ਟਕਰਾ ਗਿਆ ਅਤੇ ਸਿੱਧਾ ਡੈਮ ’ਚ ਜਾ ਸਮਾਇਆ। NDRF ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਹੈਲੀਕਾਪਟਰ ਨੂੰ ਕੱਢਣ ਦਾ ਯਤਨ ਜਾਰੀ ਹੈ। ਪਾਇਲਟ ਦਾ ਪਤਾ ਲਗਾਇਆ ਜਾ ਰਿਹਾ ਹੈ। ਫ਼ੌਜ ਦੇ ਸੂਤਰਾਂ ਅਨੁਸਾਰ ਹਾਲੇ ਉਨ੍ਹਾਂ ਦਾ ਧਿਆਨ ਰਾਹਤ ਤੇ ਬਚਾਅ ਕਾਰਜ ’ਤੇ ਹੈ। ਹਾਦਸਾ ਕਿਵੇਂ ਅਤੇ ਕਿਉਂ ਹੋਇਆ, ਇਸਦੀ ਪੜਤਾਲ ਬਾਅਦ ’ਚ ਕੀਤੀ ਜਾਵੇਗੀ।

ਦੱਸ ਦੇਈਏ, ਪੰਜਾਬ ’ਚ ਇਸੀ ਸਾਲ ਮਈ ਮਹੀਨੇ ’ਚ ਵੀ ਭਾਰਤੀ ਹਵਾਈ ਫ਼ੌਜ ਦਾ MIG-21 ਕ੍ਰੈਸ਼ ਹੋ ਗਿਆ ਸੀ। ਇਸ ’ਚ ਪਾਇਲਟ ਦੀ ਮੌਤ ਹੋ ਗਈ ਸੀ। ਇਹ ਹਾਦਸਾ ਮੋਗਾ ਸ਼ਹਿਰ ਤੋਂ ਕਰੀਬ 28 ਕਿਲੋਮੀਟਰ ਦੂਰ ਬਾਘਾਪੁਰਾਣਾ ਤੋਂ ਮੁੱਦਕੀ ਰੋਡ ਸਥਿਤ ਪਿੰਡ ਲੰਗੇਆਣਾ ਨਵਾਂ ਨੇੜੇ ਹੋਇਆ ਸੀ। ਜਹਾਜ਼ ਅੱਧੀ ਰਾਤ ਨੂੰ ਖਾਲੀ ਪਏ ਪਲਾਂਟ ’ਚ ਡਿੱਗ ਗਿਆ ਸੀ। ਜਹਾਜ਼ ਦੇ ਡਿੱਗਦਿਆਂ ਹੀ ਚਾਰੋਂ ਪਾਸੇ ਅੱਗ ਹੀ ਅੱਗ ਫੈਲ ਗਈ। ਇਹ ਜਹਾਜ਼ ਨਿਯਮਿਤ ਸਿਖਲਾਈ ਲਈ ਉਡਾਣ ’ਤੇ ਸੀ। ਜਹਾਜ਼ ਦੇ ਪਾਇਲਟ ਨੇ ਪੈਰਾਸ਼ੂਟ ਰਾਹੀਂ ਕੁੱਦ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਛਲਾਂਗ ਲਗਾਉਂਦੇ ਸਮੇਂ ਜਹਾਜ਼ ਦੇ ਕਿਸੇ ਭਾਰੀ ਉਪਕਰਣ ਨਾਲ ਟਕਰਾਉਣ ਕਾਰਨ ਪਾਇਲਟ ਦੀ ਮੌਤ ਹੋ ਗਈ ਸੀ। ਇਸਤੋਂ ਪਹਿਲਾਂ ਨਵਾਂਸ਼ਹਿਰ ’ਚ ਵੀ ਇਕ ਫ਼ੌਜ ਦਾ ਜਹਾਜ਼ ਦੁਰਘਟਨਾਗ੍ਰਸਤ ਹੋਇਆ ਸੀ। ਹਾਲਾਂਕਿ ਇਸ ’ਚ ਸਾਰੇ ਲੋਕ ਬਚ ਗਏ ਸਨ।

Vinkmag ad
Share Our Daily Posts

News Desk

Read Previous

ਹਾਰ-ਜਿੱਤ ਜ਼ਿੰਦਗੀ ਦਾ ਹਿੱਸਾ : ਭਾਰਤ ਦੀ ਸੈਮੀਫਾਈਨਲ ਮੁਕਾਬਲੇ ਵਿਚ ਹਾਰ ‘ਤੇ ਮੋਦੀ ਨੇ ਕਿਹਾ

Read Next

ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਤੋੜਿਆ ਦਮ, ਪੱਥਰੀ ਦੀ ਦਵਾਈ ਲੈਣ ਜਾ ਰਹੇ ਸੀ ਦਸੂਹੇ