Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 27, 2026

ਚੰਡੀਗੜ੍ਹ ਕਾਂਗਰਸ ‘ਚ ਨਹੀਂ ਰੁਕ ਰਿਹਾ ਕਲੇਸ਼, 7 ਆਗੂਆਂ ਨੇ ਇਕੱਠਿਆਂ ਪਾਰਟੀ ‘ਚੋਂ ਦਿੱਤਾ ਅਸਤੀਫ਼ਾ, ਪਵਨ ਬਾਂਸਲ ‘ਤੇ ਲਾਏ ਦੋਸ਼

ਚੰਡੀਗੜ੍ਹ, ਜੇਐਨਐਨ : ਚੰਡੀਗੜ੍ਹ ਕਾਂਗਰਸ ‘ਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਦੀਪ ਭਾਰਦਵਾਜ ਤੋਂ ਬਾਅਦ ਹੁਣ ਸੱਤ ਹੋਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਸਾਰੇ ਪਾਰਟੀ ਮੈਂਬਰ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਦੇ ਹੀ ਕਰੀਬੀ ਰਹੇ ਹਨ। ਨਵੀਂ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਸੱਤ ਕਾਂਗਰਸ ਆਗੂਆਂ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਅਸਤੀਫਾ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਅਸਤੀਫੇ ਦਾ ਕਾਰਨ ਪਵਨ ਬੰਸਲ ਨੂੰ ਦੱਸਿਆ ਗਿਆ ਹੈ।

ਅਸਤੀਫੇ ‘ਚ ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਵਨ ਬਾਂਸਲ ਕਾਂਗਰਸ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ। ਬਾਂਸਲ ਸਾਰੇ ਵਰਕਰਾਂ ਨੂੰ ਆਪਣਾ ਕਰਮਚਾਰੀ ਸਮਝ ਕੇ ਵਿਵਹਾਰ ਕਰਦੇ ਹਨ। ਅਜਿਹੇ ‘ਚ ਉਹ ਇਸ ਤਰ੍ਹਾਂ ਦੇ ਆਗੂ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰੇਲ ਸਕੈਮ ਤੋਂ ਬਾਅਦ ਪਾਰਟੀ ਸ਼ਹਿਤ ‘ਚ ਕੋਈ ਚੋਣ ਨਹੀਂ ਜਿੱਤੀ ਹੈ। ਜਿਨ੍ਹਾਂ ਆਗੂਆਂ ਨੇ ਅਸਤੀਫਾ ਦਿੱਤਾ ਹੈ ਉਨ੍ਹਾਂ ‘ਚ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਮਹਾਜਨ, ਰਾਮਜੀਤ ਭਾਰਦਵਾਜ, ਬੇਅੰਤ ਸਿੰਘ, ਜ਼ਿਲ੍ਹਾ ਕਾਂਗਰਸ ਸਕੱਤਰ ਨਰਿੰਦਰ ਸਿੰਘ, ਦਿਨੇਸ਼ ਸ਼ਰਮਾ ਤੇ ਚਰਨਜੀਤ ਸ਼ਰਮਾ ਸ਼ਾਮਲ ਹਨ। ਜਦਕਿ ਸੰਦੀਪ ਭਾਰਦਵਾਜ ਦਾ ਦਾਅਵਾ ਹੈ ਕਿ ਅਗਲੇ ਦਿਨਾਂ ‘ਚ ਹੋਰ ਵੀ ਆਗੂ ਅਸਤੀਫਾ ਦੇਣਗੇ।

ਬਾਂਸਲ ਦੀ ਅਗਵਾਈ ‘ਚ ਕਾਂਗਰਸ ਕਰੇਗੀ ਕੰਮ

ਦੂਜੇ ਪਾਸੇ ਕਾਂਗਰਸ ਬੁਲਾਰੇ ਸਤੀਸ਼ ਕੈਂਥ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਪਿਛਲੇ ਮਹੀਨੇ ਹੋਈ ਹੈ। ਜ਼ਿਲ੍ਹਾ ਕਾਰਜਕਾਰਨੀਆਂ ਦਾ ਗਠਨ ਹਾਲੇ ਨਵੇਂ ਸਿਰੇ ਤੋਂ ਅਗਲੇ ਦਿਨਾਂ ‘ਚ ਹੋਣਾ ਹੈ। ਅਜਿਹੇ ‘ਚ ਜਿਨ੍ਹਾਂ ਆਗੂਆਂ ਨੇ ਅਸਤੀਫਾ ਦਿੱਤਾ ਹੈ ਉਹ ਇਸ ਸਮੇਂ ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰ ਨਹੀਂ ਸੀ। ਪਿਛਲੀ ਕਾਰਜਕਾਰਨੀ ਰੱਦ ਹੋ ਚੁੱਕੀ ਹੈ। ਕੈਂਥ ਦਾ ਕਹਿਣਾ ਹੈ ਕਿ ਬੇਵਜ੍ਹਾ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਪਵਨ ਬੰਸਲ ਦੀ ਅਗਵਾਈ ‘ਚ ਵੀ ਚੰਡੀਗੜ੍ਹ ਕਾਂਗਰਸ ਕੰਮ ਕਰਦੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਬਾਂਸਲ ਦੀ ਅਗਵਾਈ ‘ਚ ਵੀ ਅਗਲੇ ਸਾਲ ਕਾਂਗਰਸ ਦਾ ਮੇਅਰ ਬਣੇਗਾ।

 

 

 

 

Vinkmag ad
Share Our Daily Posts

News Desk

Read Previous

ਵਿਧਾਇਕ ਜਲਾਲਪੁਰ ਨੂੰ ਮਿਲਣ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਘੇਰਿਆ

Read Next

ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਪੈਦਲ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ, 7 ਜਣੇ ਜ਼ਖ਼ਮੀ