Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 27, 2026

ਹਨੀ ਸਿੰਘ ਦੀ ਪਤਨੀ ਨੇ ਸਹੁਰੇ ‘ਤੇ ਲਾਇਆ ਗਲਤ ਢੰਗ ਨਾਲ ਛੂਹਣ ਦਾ ਦੋਸ਼, ਕੀਤੀ ਇਹ ਮੰਗ

ਨਵੀਂ ਦਿੱਲੀ, ਜੇਐਨਐਨ : ਗਾਇਕ ਅਤੇ ਰੈਪਰ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਪਤਨੀ ਸ਼ਾਲਿਨੀ ਤਲਵਾੜ ਨਾਲ ਵਿਵਾਦਾਂ ਕਾਰਨ ਸੁਰਖੀਆਂ ਵਿਚ ਹਨ। ਸ਼ਾਲਿਨੀ ਨੇ ਹਨੀ ਸਿੰਘ ‘ਤੇ ਘਰੇਲੂ ਹਿੰਸਾ ਸਮੇਤ ਕਈ ਗੰਭੀਰ ਦੋਸ਼ ਲਾਏ ਹਨ। ਇਸਦੇ ਨਾਲ ਹੀ ਉਸਨੇ ਆਪਣੇ ਲਈ 10 ਕਰੋੜ ਰੁਪਏ ਹਰਜਾਨੇ ਵਜੋਂ ਮੰਗੇ ਹਨ। ਇਸ ਦੇ ਨਾਲ ਹੀ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਇਸ ਮਾਮਲੇ ਵਿਚ ਇਕ ਹੋਰ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਸ਼ਾਲਿਨੀ ਨੇ ਆਪਣੇ ਸਹੁਰੇ ‘ਤੇ ਆਪਣੇ ਆਪ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਹੈ।

ਅਣਉਚਿਤ ਢੰਗ ਨਾਲ ਛੂੰਹਦਾ ਹੈ ਸਹੁਰਾ

ਸ਼ਾਲਿਨੀ ਤਲਵਾੜ ਨੇ ਆਪਣੇ ਬਿਆਨ ਵਿਚ ਹਨੀ ਸਿੰਘ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ ਅਤੇ ਨਾਲ ਹੀ ਆਪਣੇ ਸਹੁਰੇ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸ਼ਾਲਿਨੀ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਬਦਲਦੀ ਸੀ ਤਾਂ ਕਈ ਵਾਰ ਉਸਦਾ ਸਹੁਰਾ ਨਸ਼ੇ ਦੀ ਹਾਲਤ ਵਿਚ ਉਸਦੇ ਕਮਰੇ ਵਿਚ ਦਾਖ਼ਲ ਹੋ ਜਾਂਦਾ ਸੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ ਸੀ। ਹਨੀ ਸਿੰਘ ਲਈ, ਸ਼ਾਲਿਨੀ ਕਹਿੰਦੀ ਹੈ ਕਿ ਉਸਦੇ ਹੋਰ ਔਰਤਾਂ ਨਾਲ ਵੀ ਸੰਬੰਧ ਸਨ ਅਤੇ ਉਹ ਸ਼ਰਾਬ ਅਤੇ ਨਸ਼ਿਆਂ ਦੇ ਵੀ ਆਦੀ ਹਨ।

ਸ਼ਾਲਿਨੀ ਨੇ ਮੰਗੇ 5 ਲੱਖ ਰੁਪਏ ਮਹੀਨਾ

ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਾਲਿਨੀ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਹਨੀ ਸਿੰਘ ਨੂੰ ਦਿੱਲੀ ਵਿਚ ਉਸਦੇ ਕਿਰਾਏ ਦੇ ਫਲੈਟ ਲਈ ਹਰ ਮਹੀਨੇ 5 ਲੱਖ ਰੁਪਏ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਉਹ ਆਪਣੀ ਮਾਂ ਦੀ ਬਜਾਏ ਖ਼ੁਦ ‘ਤੇ ਨਿਰਭਰ ਰਹਿ ਸਕੇ। ਇਸ ਤੋਂ ਇਲਾਵਾ, ਸ਼ਾਲਿਨੀ ਨੇ ਹਨੀ ਸਿੰਘ ‘ਤੇ ਕਿਸੇ ਨੂੰ ਵੀ ਸਾਂਝਾ ਘਰ ਵੇਚਣ ਜਾਂ ਕਿਸੇ ਤੀਜੇ ਵਿਅਕਤੀ ਨੂੰ ਇਸ ਵਿਚ ਸ਼ਾਮਲ ਕਰਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਹਨੀ ਸਿੰਘ ਕਰਦੇ ਸੀ ਕੁੱਟਮਾਰ

ਸ਼ਾਲਿਨੀ ਨੇ ਇਹ ਵੀ ਕਿਹਾ ਕਿ ਹਨੀ ਸਿੰਘ ਨੇ ਹਨੀਮੂਨ ਦੌਰਾਨ ਵੀ ਉਸ ਨਾਲ ਕੁੱਟਮਾਰ ਕੀਤੀ ਸੀ। ਜਦੋਂ ਉਹ ਆਪਣੇ ਹਨੀਮੂਨ ਲਈ ਮਾਰੀਸ਼ਸ ਗਏ ਤਾਂ ਹਨੀ ਸਿੰਘ ਦਾ ਵਿਵਹਾਰ ਕੁਝ ਬਦਲਿਆ ਹੋਇਆ ਜਾਪਦਾ ਸੀ। ਪਰ ਜਦੋਂ ਮੈਂ ਉਸ ਤੋਂ ਪੁੱਛਿਆ , ਤਾਂ ਉਹ ਮੈਨੂੰ ਖਿੱਝ ਕੇ ਬੋਲਣ ਲਗ ਪਏ।

ਦੱਸ ਦੇਈਏ ਕਿ ਹਨੀ ਦੇ ਵਿਆਹ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ। ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਨੇ 20 ਸਾਲਾਂ ਦੀ ਦੋਸਤੀ ਨੂੰ ਪਿਆਰ ਵਿਚ ਬਦਲ ਦਿੱਤਾ। ਦੋਵਾਂ ਦਾ ਵਿਆਹ ਸਾਲ 2011 ਵਿਚ ਹੋਇਆ ਸੀ।

 

 

 

 

 

 

Vinkmag ad
Share Our Daily Posts

News Desk

Read Previous

ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਪੈਦਲ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ, 7 ਜਣੇ ਜ਼ਖ਼ਮੀ

Read Next

ਮਾਡਲ ਟਾਊਨ ਦੇ ਨਿਊ ਜਿਮ ਦੀ ਮੈਨੇਜਰ ਕੋਲੋਂ ਗੰਨ ਪੁਆਇੰਟ ‘ਤੇ ਲੁੱਟ, ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਕੱਢ ਲਈ ਪਿਸਤੌਲ