Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 27, 2026

ਲੌਕੀ ਨੇ ਤੋੜੇ ਸਾਰੇ ਰਿਕਾਰਡ, ਜਲੰਧਰ ‘ਚ ਰਿਟੇਲ ‘ਚ ਕੀਮਤਾਂ ਪਹੁੰਚੀਆਂ Rs 80 Per KG, ਮਹੀਨੇ ਦੇ ਅੰਤ ਤਕ ਮਾਰ ਸਕਦੈ ਸੈਂਚੁਰੀ

ਜਲੰਧਰ : ਮਹਿੰਗਾਈ ਦੇ ਦੌਰ ‘ਚ ਲੌਕੀ ਖਾ ਕੇ ਗੁਜਾਰਾ ਕਰਦੇ ਹਨ… ਇਹ ਗੱਲ ਹੁਣ ਬੇਮਾਨੀ ਹੋ ਗਈ ਹੈ। ਕਾਰਨ, ਕਦੇ ਸਬਜ਼ੀਆਂ ‘ਚ ਸਭ ਤੋਂ ਸਸਤੀ ਗਿਣੀ ਜਾਂਦੀ ਲੌਕੀ ਦੀਆਂ ਕੀਮਤਾਂ ਇਨ੍ਹਾਂ ਦਿਨਾਂ ਜਲੰਧਰ ‘ਚ 80 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ। ਵਪਾਰੀਆਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਲੌਕੀ ਦੀ ਕੀਮਤ ਸੈਂਚੁਰੀ ਵੀ ਮਾਰ ਸਕਦੀਆਂ ਹਨ।

ਦਰਅਸਲ, ਦਾਲਾਂ ਦੀਆਂ ਕੀਮਤਾਂ ਤੇ ਸਬਜ਼ੀਆਂ ਦੀ ਕੀਮਤਾਂ ‘ਚ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ। ਅਜੇ ਤਕ ਸਸਤੀ ਸਬਜ਼ੀਆਂ ‘ਚ ਗਿਣੀ ਜਾਂਦੀ ਲੌਕੀ ਦੀ ਕੀਮਤ ਵੀ ਅਸਮਾਨ ਛੂਣ ਲੱਗੇ ਹਨ। ਜੁਲਾਈ ਮਹੀਨੇ ‘ਚ 30 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਹੀ ਲੌਕੀ ਦੀ ਕੀਮਤ ਵਧ ਕੇ ਇਨ੍ਹਾਂ ਦਿਨਾਂ 80 ਰੁਪਏ ਤਕ ਪਹੁੰਚ ਚੁੱਕੀਆਂ ਹਨ। ਹਾਲਾਂਕਿ ਇਸ ਲਈ ਲੋਕਲ ਮਾਲ ਦੀ ਕੀਮਤ ਘੱਟ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਮੌਜੂਦਾ ਕੀਮਤਾਂ ਦੇ ਚੱਲਦਿਆਂ ਸਿਰਫ਼ ਹੇਠਲਾ ਹੀ ਨਹੀਂ ਬਲਕਿ ਮੱਧਮ ਵਰਗ ਦੀ ਪਹੁੰਚ ਤੋਂ ਵੀ ਲੌਕੀ ਦੂਰ ਹੋ ਗਈ ਹੈ।

ਤਾਈਵਾਨ ਤੋਂ ਮੰਗਵਾ ਰਹੇ ਵਪਾਰੀ 

ਇਸ ਬਾਰੇ ‘ਚ ਮਕਸੂਦਾਂ ਸਥਿਤ ਥੋਕ ਸਬਜ਼ੀ ਮੰਡੀ ਦੇ ਕਾਰੋਬਾਰੀ ਵਿਜੈ ਕੁਮਾਰ ਦੱਸਦੇ ਹਨ ਕਿ ਗਰਮੀ ਦੇ ਸੀਜ਼ਨ ‘ਚ ਲੌਕੀ ਦੀ ਮੰਗ ‘ਚ ਇਜਾਫ਼ਾ ਹੋ ਜਾਂਦਾ ਹੈ। ਲੋਕਲ ਫਸਲ ਇਨ੍ਹਾਂ ਦਿਨੀਂ ਨਹੀਂ ਆ ਰਹੀ। ਅਜਿਹੇ ‘ਚ ਦਿੱਲੀ ਤੇ ਚੰਡੀਗੜ੍ਹ ਦੇ ਵਪਾਰੀ ਤਾਈਵਾਨ ਤੋਂ ਲੌਕੀ ਮੰਗਵਾ ਰਹੇ ਹਨ। ਇਹੀ ਕਾਰਨ ਹੈ ਕਿ ਆਵਾਜਾਈ ਤੇ ਹੋਰ ਖਰਚੇ ਪੈਣ ਤੋਂ ਬਾਅਦ ਕੀਮਤਾਂ ‘ਚ ਕਿੰਨਾ ਇਜਾਫ਼ਾ ਹੋ ਗਿਆ ਹੈ।

ਸੈਂਚੁਰੀ ਤਕ ਪਹੁੰਚ ਸਕਦੀਆਂ ਹਨ ਕੀਮਤਾਂ 

ਮੰਡੀ ਦੇ ਥੋਕ ਕਾਰੋਬਾਰੀ ਜਸਪਾਲ ਸਿੰਘ ਮੁਤਾਬਿਕ ਰਿਟੇਲ ‘ਚ 80 ਰੁਪਏ ਪ੍ਰਤੀ ਕਿੱਲੋ ਲੌਕੀ ਵੇਚਣ ਤੋਂ ਬਾਅਦ ਵੀ ਖਾਸਾ ਮਾਰਜਿਨ ਨਹੀਂ ਹੁੰਦਾ। ਕਾਰਨ ਗਰਮੀ ਦੇ ਸੀਜ਼ਨ ‘ਚ ਲੌਕੀ ਦੀ ਕਵਾਲਟੀ ਜ਼ਿਆਦਾ ਦਿਨ ਤਕ ਨਹੀਂ ਬਣੀ ਰਹਿ ਸਕਦੀ। ਜਿਸ ਦੇ ਚੱਲ਼ਦਿਆਂ 2 ਦਿਨ ਬਾਅਦ ਇਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦਾ ਨੁਕਸਾਨ ਵੀ ਵਪਾਰੀਆਂ ਨੂੰ ਝੇਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਤੇ ਚੰਡੀਗੜ੍ਹ ਤੋਂ ਆ ਰਹੀ ਲੌਕੀ ਦੀਆਂ ਕੀਮਤਾਂ ‘ਚ ਗਿਰਾਵਟ ਨਾ ਹੋਈ ਤਾਂ ਆਉਣ ਵਾਲੇ ਦਿਨਾਂ ‘ਚ ਇਸ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਤਕ ਪਹੁੰਚਣੀਆਂ ਤੈਅ ਹੈ।

 

 

 

 

Vinkmag ad
Share Our Daily Posts

News Desk

Read Previous

ਨਵਜੋਤ ਸਿੰਘ ਸਿੱਧੂ ਦੀ ਡੇਰਾ ਸੱਚਖੰਡ ਬੱਲਾਂ ਫੇਰੀ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

Read Next

ਜਾਅਲੀ ਡਿਗਰੀਆਂ ਵਾਲੀਆਂ 25 ਸੁਪਰਵਾਈਜ਼ਰਾਂ ਨੂੰ ਸਰਕਾਰ ਨੇ ਨੌਕਰੀ ਤੋਂ ਕੀਤਾ ਫਾਰਗ, ਪੜ੍ਹੋ ਪੂਰੀ ਸੂਚੀ