Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 26, 2026

ਲੁਧਿਆਣਾ ਦੇ ਪਵਿੱਤਰ ਨਗਰ ‘ਚ ਘਰੇਲੂ ਕਲੇਸ਼ ਕਾਰਨ ਪਤਨੀ ਤੇ ਸੱਸ ਨੂੰ ਮਾਰੀਆਂ ਗੋਲ਼ੀਆਂ; ਕਾਲਜ ‘ਚ ਲੈਕਚਰਾਰ ਸੀ ਮੁਲਜ਼ਮ

ਲੁਧਿਆਣਾ : ਹੈਬੋਵਾਲ ਦੇ ਪਵਿੱਤਰ ਨਗਰ ਇਲਾਕੇ ‘ਚ ਮੰਗਲਵਾਰ ਸਵੇਰੇ ਉਸ ਵੇਲੇ ਗੋਲ਼ੀਆਂ ਚੱਲਣ ਦੀ ਆਵਾਜ਼ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਵਿਅਕਤੀ ਨੇ ਪਰਿਵਾਰਕ ਕਲੇਸ਼ ਕਾਰਨ ਪਹਿਲਾਂ ਆਪਣੀ ਪਤਨੀ ਤੇ ਫਿਰ ਸੱਸ ਨੂੰ ਗੋਲ਼ੀਆਂ ਮਾਰ ਦਿੱਤੀਆਂ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਅਵਸਥਾ ‘ਚ ਇਲਾਜ ਲਈ ਦੋਵਾਂ ਨੂੰ ਡੀਐੱਮਸੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਆਪ੍ਰੇਸ਼ਨ ਕਰਨ ਵਿਚ ਜੁਟੀ ਹੋਈ ਹੈ। ਦੋਵਾਂ ਦੀ ਪਛਾਣ ਸ਼ਿਵਾਨੀ ਤੇ ਉਸ ਦੀ ਮਾਂ ਵੰਦਨਾ ਦੇ ਰੂਪ ‘ਚ ਹੋਈ ਹੈ।

ਮੁਲਜ਼ਮ ਸ਼ਿਵਾਨੀ ਦਾ ਪਤੀ ਜਸਵਿੰਦਰ ਹੈ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਪੁਲਿਸ ਤੇ ਮਾਹਿਰ ਟੀਮਾਂ ਨੂੰ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਖੋਜਬੀਣ ‘ਚ ਜੁਟ ਗਏ। ਮੁਲਜ਼ਮ ਦੀ ਤਲਾਸ਼ ‘ਚ ਉਸ ਦੇ ਟਿਕਾਣਿਆਂ ‘ਤੇ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਘਟਨਾ ਮੰਗਲਵਾਰ ਸਵੇਰੇ ਕਰੀਬ 5.30 ਵਜੇ ਦੀ ਹੈ। ਘਰ ਵਿਚ ਹੋਈ ਤਕਰਾਰ ਤੋਂ ਬਾਅਦ ਜਸਵਿੰਦਰ ਨੇ ਪਹਿਲਾਂ ਆਪਣੇ ਪਤਨੀ ਸ਼ਿਵਾਨੀ ਦੇ ਮੂੰਹ ‘ਚ ਗੋਲ਼ੀ ਮਾਰ ਦਿੱਤੀ। ਉਸ ਤੋਂ ਬਾਅਦ ਉਹ ਗੁੱਸੇ ਵਿਚ ਤਿਲਮਿਲਾਉਂਦਾ ਹੋਇਆ ਨੇੜੇ ਹੀ ਬੱਕਰੀ ਦੇ ਸਾਮਾਨ ਦਾ ਖੋਖਾ ਲਗਾਉਣ ਵਾਲੀ ਆਪਣੀ ਸੱਸ ਕੋਲ ਪਹੁੰਚ ਗਿਆ। ਉਸ ਵੇਲੇ ਵੰਦਨਾ ਦੁਕਾਨ ਖੋਲ੍ਹ ਰਹੀ ਸੀ।

ਮੁਲਜ਼ਮ ਨੇ ਪਿੱਛਿਓਂ ਸੱਸ ‘ਤੇ ਗੋਲ਼ੀ ਦਾਗ ਦਿੱਤੀ ਜੋ ਉਸ ਦੀ ਪਿੱਠ ਵਿਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਇਕ ਕਾਲਜ ‘ਚ ਲੈਕਚਰਾਰ ਸੀ। ਪਰ ਅੱਜਕਲ੍ਹ ਬੇਕਾਰ ਸੀ। ਪੁਲਿਸ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲਣ ਸਮੇਤ ਉਸ ਦੀ ਤਲਾਸ਼ ਵਿਚ ਜੁਟ ਗਈ ਹੈ। ਹਾਲੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਪਿਸਤੌਲ ਲਾਇਸੈਂਸਸ਼ੁਦਾ ਹੈ ਜਾਂ ਫਿਰ ਗ਼ੈਰ-ਕਾਨੂੰਨੀ।

 

 

 

 

Vinkmag ad
Share Our Daily Posts

News Desk

Read Previous

ਜਲੰਧਰ ਦੇ ਨੂਰਮਹਿਲ ‘ਚ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ, ਇਲਾਕੇ ‘ਚ ਦਹਿਸ਼ਤ

Read Next

ਲੁਧਿਆਣਾ ਦੇ 2 ਸਰਕਾਰੀ ਸਕੂਲਾਂ ਦੇ 21 ਬੱਚੇ ਆਏ ਕੋਰੋਨਾ ਦੀ ਲਪੇਟ ‘ਚ, ਸਿਹਤ ਵਿਭਾਗ ਨੇ ਸਕੂਲ ਬੰਦ ਕਰਨ ਦੇ ਦਿੱਤੇ ਆਦੇਸ਼