Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਤਨਖ਼ਾਹ ਦੇ ਨਾਲ ਹੀ ਮਿਲੇਗਾ CEA ਅਲਾਊਂਸ ਦਾ ਪੈਸਾ

ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ਘੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਪੇਮੈਂਟ ਜ਼ਿਆਦਾ ਮਿਲਦੀ ਹੈ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਮੁਲਾਜ਼ਮਾਂ ਨੂੰ ਤਨਖ਼ਾਹ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਕਈ ਭੱਤੇ ਸ਼ਾਮਲ ਹੁੰਦੇ ਹਨ ਤੇ ਇਹੀ ਭੱਤੇ ਮਿਲ ਕੇ ਇਸ ਤਨਖ਼ਾਹ ‘ਚ ਵਾਧਾ ਕਰਦੇ ਹਨ ਜਿਸ ਵਜ੍ਹਾ ਨਾਲ ਕੇਂਦਰੀ ਮੁਲਾਜ਼ਮਾਂ ਨੂੰ ਆਪਣੀ ਤਨਖ਼ਾਹ ਤੋਂ ਕਿਤੇ ਵੱਧ ਪੈਸੇ ਮਿਲਦੇ ਹਨ। ਮੁਲਾਜ਼ਮਾਂ ਨੂੰ ਮਿਲਣ ਵਾਲੇ ਭੱਤਿਆਂ ‘ਚ ਇਕ ਖਾਸ ਭੱਤਾ ਹੋਰ ਸ਼ਾਮਲ ਹੈ ਜਿਸ ਨੂੰ ਚਿਲਡਰਨ ਐਜੂਕੇਸ਼ਨ ਅਲਾਊਂਸ ਕਹਿੰਦੇ ਹਨ। ਇਸ ਤਹਿਤ ਮੁਲਾਜ਼ਮਾਂ ਨੂੰ ਹਰ ਮੀਹਨੇ 2,250 ਰੁਪਏ ਜ਼ਿਆਦਾ ਮਿਲਦੇ ਹਨ।

ਕੋਰੋਨਾ ਮਹਾਮਾਰੀ ਲਈ ਨਹੀਂ ਮਿਲਿਆ CEA

ਕੋਰੋਨਾ ਮਹਾਮਾਰੀ ਦਾ ਪ੍ਰਕੋਪ ਹਰ ਜਗ੍ਹਾ ਦੇਖਣ ਨੂੰ ਮਿਲਿਆ। ਇਸ ਦਾ ਸਿੱਧਾ ਅਸਰ ਕੇਂਦਰੀ ਮੁਲਾਜ਼ਮਾਂ ਨੂੰ ਮਿਲਣ ਵਾਲੇ ਚਿਲਡਰਨ ਐਜੂਕੇਸ਼ਨ ਅਲਾਊਂਸ ‘ਤੇ ਵੀ ਪਿਆ। ਮਹਾਮਾਰੀ ਕਾਰਨ ਮੁਲਾਜ਼ਮ ਸੀਈਏ ਅਲਾਊਂਸ ਨਹੀਂ ਲੈ ਸਕੇ ਸਨ। ਸਰਕਾਰ ਵੱਲੋਂ ਹੁਣ ਉਨ੍ਹਾਂ ਨੂੰ ਇਕ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤਹਿਤ ਮੁਲਾਜ਼ਮ ਬਿਨਾਂ ਕਿਸੇ ਅਧਿਕਾਰਤ ਕਾਗਜ਼ਾਤ ਦੇ ਸੀਈਏ ਕਲੇਮ ਕਰ ਸਕਦੇ ਹਨ। ਇਹ ਪੈਸਾ ਉਨ੍ਹਾਂ ਨੂੰ ਜਲਦ ਹੀ ਮਿਲ ਜਾਵੇਗਾ। ਪਿਛਲੇ ਸਾਲ ਕੋਵਿਡ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਇਹ ਕਲੇਮ ਕਿਸੇ ਵੀ ਮੁਲਾਜ਼ਮ ਵੱਲੋਂ ਨਹੀਂ ਕੀਤਾ ਜਾ ਸਕਿਆ। ਜੇਕਰ ਮੁਲਾਜ਼ਮਾਂ ਵੱਲੋਂ ਕਲੇਮ ਕੀਤਾ ਜਾਂਦਾ ਹੈ ਤਾਂ ਵਿਵਸਥਾ ਅਨੁਸਾਰ ਜਲਦ ਹੀ ਇਸ ਦਾ ਪੈਸਾ ਮਿਲ ਜਾਵੇਗਾ।

ਇਸ ਅਲਾਊਂਸ ਸਬੰਧੀ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਵਿਚ ਦੱਸਿਆ ਗਿਆ ਕਿ ਮੁਲਾਜ਼ਮਾਂ ਨੂੰ ਚਿਲਡਰਨ ਐਜੂਕੇਸ਼ਨ ਅਲਾਊਂਸ ਕਲੇਮ ਕਰਨ ਵਿਚ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਨਲਾਈਨ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਸਕੂਲ ਤੋਂ ਐੱਸਐੱਮਐੱਸ/ਈ-ਮੇਲ ਰਾਹੀਂ ਰਿਜ਼ਲਟ/ਰਿਪੋਰਟ ਕਾਰਡ ਨਹੀਂ ਭੇਜੇ ਗਏ। DoPT ‘ਚ ਕਿਹਾ ਹੈ ਕਿ ਸੀਈਏ ਕਲੇਮ ਨੂੰ Self declaration ਜਾਂ ਰਿਜ਼ਲਟ/ਰਿਪੋਰਟ ਕਾਰਡ/ਫੀਸ ਪੇਮੈਂਟ ਦੇ ਐੱਸਐੱਮਐੱਸ/ਈ-ਮੇਲ ਦੇ ਪ੍ਰਿੰਟ ਆਊਟ ਰਾਹੀਂ ਵੀ ਕਲੇਮ ਕਰ ਸਕਦੇ ਹਨ। ਇਹ ਸਹੂਲਤ ਮਾਰਚ 2021 ‘ਚ ਖ਼ਤਮ ਹੋ ਗਈ। ਦੱਸ ਦੇਈਏ ਕਿ ਮੁਲਾਜ਼ਮਾਂ ਨੂੰ ਬੱਚਿਆਂ ਦੇ ਆਧਾਰ ‘ਤੇ ਇਹ ਕਲੇਮ ਦਿੱਤਾ ਜਾਂਦਾ ਹੈ। ਇਸ ਤਹਿਤ ਹਰ ਮਹੀਨੇ ਹਰੇਕ ਬੱਚੇ ਲਈ 2250 ਰੁਪਏ ਭੱਤੇ ਦੇ ਰੂਪ ‘ਚ ਦਿੱਤੇ ਜਾਂਦੇ ਹਨ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਚਿਲਡਰਨ ਐਜੂਕੇਸ਼ਨ ਅਲਾਊਂਸ ਸਿਰਫ਼ ਕੇਂਦਰੀ ਮੁਲਾਜਮ਼ਾਂ ਲਈ ਹੀ ਹੈ, ਇਸ ਦਾ ਲਾਭ ਕੋਈ ਹੋਰ ਨਹੀਂ ਲੈ ਸਕਦਾ। ਇਸ ਦੇ ਲਈ ਸਕੂਲ ਪ੍ਰਮਾਣ ਪੱਤਰ ਤੇ ਕਲੇਮ ਡਾਕਿਊਮੈਂਟਸ ਲਗਾਉਣੇ ਪੈਂਦੇ ਹਨ। ਜੁਲਾਈ ਮਹੀਨੇ ਹੀ ਕੇਂਦਰੀ ਮੁਲਾਜ਼ਮਾਂ ਦਾ 1 ਫ਼ੀਸਦ ਮਹਿੰਗਾਈ ਭੱਤੇ ‘ਚ ਵਾਧਾ ਕੀਤਾ ਗਿਆ ਹੈ। ਇਸ ਤਹਿਤ ਹੁਣ ਕੁੱਲ 28 ਫ਼ੀਸਦ ਦੀ ਦਰ ਨਾਲ ਭੁਗਤਾਨ ਕੀਤਾ ਜਾ ਰਿਹਾ ਹੈ। ਮੁਲਾਜ਼ਮ ਹੁਣ ਆਪਣੀ ਤਨਖ਼ਾਹ ਦੇ ਨਾਲ ਹੀ ਬਚੇ ਹੋਏ ਭੱਤੇ ਦਾ ਵੀ ਲਾਭ ਲੈ ਰਹੇ ਹਨ।

Vinkmag ad
Share Our Daily Posts

News Desk

Read Previous

ਅਧਿਕਾਰੀਆਂ ਨੇ ਨਿਗਮ ਦੀ ਜ਼ਮੀਨ ‘ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਰੋਕਿਆ

Read Next

ਪੰਜਾਬ ‘ਚ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਜਵਾਈ ਨੇ ਸੱਸ ਤੇ ਘਰਵਾਲੀ ਉੱਪਰ ਚਲਾਈਆਂ ਗੋਲ਼ੀਆਂ, ਸੱਸ ਦੀ ਮੌਤ