Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਲੁਧਿਆਣਾ ’ਚ ਸ਼ਰਾਬ ਦੇ ਨਸ਼ੇ ’ਚ ਨੇਪਾਲੀ ਨੌਜਵਾਨਾਂ ਨੇ PCR ਟੀਮ ’ਤੇ ਹਮਲਾ ਕਰਕੇ ਵਰਦੀ ਪਾੜੀ, ਪੁਲਿਸ ਨਾਲ ਭਿੜਨ ’ਤੇ ਹੱਥ ’ਚ ਮਾਰਿਆ ਚਾਕੂ

ਲੁਧਿਆਣਾ : ਪਿੰਡ ਨੀਚੀ ਮੰਗਲੀ ’ਚ ਜੋੜੇ ਦਾ ਵਿਵਾਦ ਸੁਲਝਾਉਣ ਪਹੁੰਚੀ ਪੀਸੀਆਰ ਟੀਮ ’ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਦੋ ਨੇਪਾਲੀਆਂ ਨੇ ਹਮਲਾ ਕਰ ਦਿੱਤਾ। ਦੋਸ਼ੀਆਂ ਨੇ ਏਐੱਸਆਈ ਦਾ ਡੰਡਾ ਚੁੱਕ ਕੇ ਉਸਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ। ਦੋਸ਼ੀਆਂ ਨੇ ਹੱਥੋਪਾਈ ਕਰਦੇ ਹੋਏ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਵਰਦੀ ਪਾੜ ਦਿੱਤੀ। ਮੌਕੇ ’ਤੇ ਪਹੁੰਚੀ ਪੀਸੀਆਰ ਟਵੇਰਾ ਨੇ ਉਨ੍ਹਾਂ ’ਚੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਉਸਦਾ ਸਾਥੀ ਫਰਾਰ ਹੋ ਗਿਆ। ਹੁਣ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਫੜੇ ਗਏ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ। ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ।

ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਸਦੀ ਪਛਾਣ ਇਲਾਕਾ ਨੀਚੀ ਮੰਗਲੀ ਸਥਿਤ ਗੁਰਪ੍ਰੀਤ ਪ੍ਰਧਾਨ ਦਾ ਵੇਹੜਾ ’ਚ ਰਹਿਣ ਵਾਲੇ ਜੀਤ ਬਹਾਦਰ ਦੇ ਰੂਪ ’ਚ ਹੋਈ ਜਦਕਿ ਰਾਕੇਸ਼ ਕੁਮਾਰ ਦੋ ਬੇਹੜਾ ’ਚ ਰਹਿਣ ਵਾਲੇ ਪ੍ਰਕਾਸ਼ ਸ਼ਾਹੀ ਦੀ ਪੁਲਿਸ ਨੂੰ ਤਲਾਸ਼ ਹੈ। ਪੁਲਿਸ ਨੇ ਏਐੱਸਆਈ ਜਰਨੈਲ ਸਿੰਘ ਦੀ ਸ਼ਿਕਾਇਤ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ। ਆਪਣੇ ਬਿਆਨ ’ਚ ਉਸਨੇ ਦੱਸਿਆ ਕਿ ਪੀਸੀਆਰ ਮੋਟਰਸਾਈਕਲ ਨੰਬਰ 30 ’ਤੇ ਡਿਊਟੀ ਕਰਦਾ ਹੈ। 21 ਅਗਸਤ ਦੀ ਸ਼ਾਮ ਸੱਤ ਵਜੇ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪਿੰਡ ਨੀਚੀ ਮੰਗਲੀ ’ਚ ਇਕ ਜੋੜੇ ਦਾ ਆਪਸ ’ਚ ਝਗੜਾ ਚੱਲ ਰਿਹਾ ਹੈ।

ਪਤਾ ਚੱਲਦਿਆਂ ਹੀ ਉਹ ਲੋਕ ਘਟਨਾ ਸਥਾਨ ’ਤੇ ਪਹੁੰਚੇ। ਉਥੇ ਪਹਿਲਾਂ ਤੋਂ ਨਸ਼ੇ ’ਚ ਧੁੱਤ ਖੜ੍ਹੇ ਦੋਵੇਂ ਆਪਸ ’ਚ ਝਗੜ ਰਹੇ ਸਨ। ਉਨ੍ਹਾਂ ਨੂੰ ਜਦੋਂ ਸਮਝਾਇਆ ਤਾਂ ਉਹ ਦੋਵੇਂ ਹੌਲਦਾਰ ਅਵਤਾਰ ਸਿੰਘ ਦੇ ਗਲੇ ਪੈ ਗਏ। ਜੀਤ ਬਹਾਦਰ ਨੇ ਮੋਟਰਸਾਈਕਲ ’ਤੇ ਰੱਖਿਆ ਡੰਡਾ ਚੁੱਕ ਕੇ ਜਰਨੈਲ ਸਿੰਘ ’ਤੇ ਹਮਲਾ ਕਰ ਦਿੱਤਾ। ਦੋਵੇਂ ਦੋਸ਼ੀਆਂ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ।

ਜਿਵੇਂ ਹੀ ਸੂਚਨਾ ਮਿਲੀ ਪੀਸੀਆਰ ਟਵੇਰਾ ਮੌਕੇ ’ਤੇ ਪਹੁੰਚੀ, ਪੁਲਿਸ ਦੀ ਟੀਮ ਨੂੰ ਦੇਖ ਕੇ ਜੀਤ ਬਹਾਦਰ ਆਪਣੇ ਕਮਰੇ ’ਚ ਭੱਜ ਗਿਆ। ਉਥੋਂ ਚਾਕੂ ਚੁੱਕ ਲਿਆਇਆ। ਬਾਹਰ ਆਉਂਦੇ ਹੀ ਉਸਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਨੇ ਉਸਨੂੰ ਹੱਥ ਲਗਾਇਆ ਤਾਂ ਉਹ ਆਪਣੀਆਂ ਨਸਾਂ ਕੱਟ ਲਵੇਗਾ। ਉਸਨੇ ਚਾਕੂ ਨਾਲ ਆਪਣੇ ਹੱਥ ’ਤੇ ਇਕ ਵਾਰ ਵੀ ਕੀਤਾ, ਜਿਸ ਨਾਲ ਉਹ ਕੱਟ ਗਿਆ। ਪਰ ਪੁਲਿਸ ਦੀ ਟੀਮ ਨੇ ਕਿਸੀ ਤਰ੍ਹਾਂ ਉਸ ’ਤੇ ਕਾਬੂ ਪਾ ਹੀ ਲਿਆ। ਉਸ ਘਟਨਾਕ੍ਰਮ ਦਾ ਫਾਇਦਾ ਚੁੱਕਦੇ ਹੋਏ ਪ੍ਰਕਾਸ਼ ਸ਼ਾਹੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਉਸਦੀ ਤਲਾਸ਼ ’ਚ ਹੈ।

 

Vinkmag ad
Share Our Daily Posts

News Desk

Read Previous

ਨਾਂ ਬਦਲਣ ‘ਤੇ ਜ਼ਰੂਰੀ ਪਹਿਲ: ਹੁਣ ਨਵੀਂ ਦਿੱਲੀ ਸਥਿਤ ਅੰਤਰ-ਰਾਸ਼ਟਰੀ ਏਅਰਪੋਰਟ ਦਾ ਨਾਂ ਬਦਲਣ ਦੀ ਮੰਗ

Read Next

ਔਰਤ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ