Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

Delhi-NCR: ਗ੍ਰੇਟਰ ਨੋਇਡਾ ‘ਚ ਦਰਦਨਾਕ ਹਾਦਸਾ, 12ਵੀਂ ਮੰਜ਼ਿਲ ਤੋਂ ਡਿੱਗਿਆ ਮਾਸੂਮ, ਪਹਿਲੇ ਜਨਮਦਿਨ ‘ਤੇ ਮੌਤ

ਗ੍ਰੇਟਰ ਨੋਇਡਾ ਦੇ ਉੱਤਰ ਪ੍ਰਦੇਸ਼ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇਕ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲਾ ਇਕ ਸਾਲ ਦਾ ਬੱਚਾ ਖੇਡਦੇ ਸਮੇਂ 12 ਵੀਂ ਮੰਜ਼ਿਲ ਤੋਂ ਡਿੱਗ ਪਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਹੈ ਕਿ ਸੋਮਵਾਰ ਨੂੰ ਮਾਸੂਮ ਇਕ ਸਾਲ ਦਾ ਹੋਇਆ ਸੀ। ਪਰਿਵਾਰ ਉਸਦੇ ਜਨਮਦਿਨ ਦੀ ਤਿਆਰੀ ਕਰ ਰਿਹਾ ਸੀ। ਇਹ ਘਟਨਾ ਗ੍ਰੇਟਰ ਨੋਇਡਾ ਦੇ ਬਿਸਰਖ ਥਾਣਾ ਖੇਤਰ ਦੀ ਹੈ। ਇੱਥੇ ਸਥਿਤ ਕਾਸਾ ਗ੍ਰੀਨ ਵਨ ਹਾਊਸਿੰਗ ਸੁਸਾਇਟੀ ਵਿਚ ਰਹਿਣ ਵਾਲੇ ਸਤੇਂਦਰ ਕਸਾਨਾ ਦਾ ਇਕ ਸਾਲ ਦਾ ਪੁੱਤਰ ਰਿਵਾਨ ਕਸਾਨਾ 12 ਵੀਂ ਮੰਜ਼ਲ ‘ਤੇ ਘਰ ਦੇ ਬਾਹਰ ਖੇਡ ਰਿਹਾ ਸੀ। ਫਿਰ ਉਹ ਸਿੱਧਾ ਰੇਲਿੰਗ ਦੇ ਵਿਚਕਾਰੋਂ ਪੌੜੀਆਂ ਤੋਂ ਹੇਠਾਂ ਡਿੱਗ ਪਿਆ ਤੇ ਮਰ ਗਿਆ।

ਸੋਮਵਾਰ ਨੂੰ ਸੀ ਪਹਿਲਾ ਜਨਮਦਿਨ 

ਸੋਮਵਾਰ ਨੂੰ ਰਿਵਾਨ ਦਾ ਪਹਿਲਾ ਜਨਮਦਿਨ ਸੀ। ਬੱਚਾ ਇਕ ਸਾਲ ਦਾ ਹੋਇਆ ਸੀ। ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਵਿਚ, ਮਾਪੇ ਘਰ ਵਿਚ ਪਾਰਟੀ ਦੀ ਤਿਆਰੀ ਕਰ ਰਹੇ ਸਨ। ਸਾਰੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ, ਪਰ ਅਚਾਨਕ ਸਭ ਕੁਝ ਬਦਲ ਗਿਆ। ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਨ੍ਹਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖੋ

1. ਜੇ ਤੁਸੀਂ ਆਪਣੇ ਬੱਚੇ ਨੂੰ ਖੁੱਲੀ ਖਿੜਕੀ ਤੋਂ ਡਿੱਗਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੀਆਂ ਖਿੜਕੀਆਂ ਤੇ ਸੇਫਟੀ ਗਰਿੱਲ ਲਗਾਓ।

2. ਜਦੋਂ ਤੁਸੀਂ ਆਸ ਪਾਸ ਨਹੀਂ ਹੁੰਦੇ ਤਾਂ ਆਪਣੀ ਬਾਲਕੋਨੀ ਤੇ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰਨ ਦੀ ਆਦਤ ਪਾਉ।

4.ਬਾਲਕੋਨੀ ਨੂੰ ਕਵਰ ਕਰ ਦਿਓ ਤਾਂ ਜੋ ਬੱਚੇ ਝੁਕਣ ਵੀ ਤਾਂ ਫਿਸਲਣ ਦਾ ਕੋਈ ਖ਼ਤਰਾ ਨਾ ਹੋਵੇ।

4. ਇਸ ਤੋਂ ਇਲਾਵਾ ਇਹ ਯਕੀਨੀ ਬਣਾਉ ਕਿ ਘਰ ਦਾ ਮੇਨ ਗੇਟ ਹਮੇਸ਼ਾ ਬੰਦ ਹੋਵੇ, ਤਾਂ ਜੋ ਬੱਚੇ ਲਈ ਲਿਫਟ ਜਾਂ ਪੌੜੀ ਵੱਲ ਭੱਜਣ ਦਾ ਖ਼ਤਰਾ ਘੱਟ ਹੋਵੇ।

Vinkmag ad
Share Our Daily Posts

News Desk

Read Previous

ਟਿਕਰੀ ਬਾਰਡਰ ‘ਤੇ ਬਾਂਡੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Next

ਖ਼ਬਰਾਂ ਦਿੱਲੀ ਕਮੇਟੀ ਚੋਣ ਨਤੀਜਿਆਂ ਦੇ ਰੁਝਾਣ ਆਉਣੇ ਹੋਏ ਸ਼ੁਰੂ