Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 1, 2026

ਕਿ੍ਰਕਟਰ Harbhajan Singh ਦਾ ‘ਦੂਸਰਾ’ ਅਵਤਾਰ, ਛੋਟੇ ਪਰਦੇ ’ਤੇ ਹੋਸਟ ਕਰਨਗੇ Quiz Show, ਸ਼ੂਟਿੰਗ ’ਚ ਰੁੱਝੇ

ਜਲੰਧਰ : ਕ੍ਰਿਕਟ ਦੀ ਦੁਨੀਆ ’ਚ ਟਰਬਨੇਟਰ ਨਾਮ ਨਾਲ ਜਾਣੇ ਜਾਂਦੇ ਹਰਭਜਨ ਸਿੰਘ (Cricketer Harbhajan Singh) ਜਲਦ ਛੋਟੇ ਪਰਦੇ ’ਤੇ ਦਿਸਣ ਜਾ ਰਹੇ ਹਨ। ਹਰਭਜਨ ਸਿੰਘ ਜਲਦ ਸ਼ੋਅ ਹੋਸਟ ਕਰਨ ਜਾ ਰਹੇ ਹਨ। ਹਰਭਜਨ ਸਿੰਘ ਇਸ ਸਮੇਂ ਸ਼ੋਅ ਦੀ ਸ਼ੂਟਿੰਗ ’ਚ ਬਿਜ਼ੀ ਹਨ। ਸ਼ੋਅ ਦੀ ਜ਼ਿਆਦਾਤਰ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਸ਼ੋਅ ਦਾ ਨਾਮ ਹੈ ‘ਪੰਜਾਬੀਆਂ ਦੀ ਦਾਦਾਗਿਰੀ’। ਇਹ ਇਕ ਕੁਇਜ਼ ਸ਼ੋਅ ਹੋਵੇਗਾ, ਜਿਸ ’ਚ ਹਰਭਜਨ ਸਿੰਘ ਸਵਾਲ ਪੁੱਛਦੇ ਨਜ਼ਰ ਆਉਣਗੇ। ਹਰਭਜਨ ਸਿੰਘ ਤਮਿਲ ਫਿਲਮ ਫ੍ਰੈਂਡਸ਼ਿਪ ’ਚ ਵੀ ਅਦਾਕਾਰੀ ਕਰ ਚੁੱਕੇ ਹਨ। ਮਾਰਚ 2021 ’ਚ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਾ ਹੈ। ਹਰਭਜਨ ਸਿੰਘ ਵੱਡੇ ਪਰਦੇ ਦੀ ਦੁਨੀਆ ’ਚ ਵੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਪੰਜਾਬੀ ਐੱਲਬਮ ਕੱਢ ਕੇ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਕ੍ਰਿਕਟ ਦੇ ਮੈਦਾਨ ’ਚ ਦੇਸ਼ਵਾਸੀਆਂ ਨੇ ਖ਼ੂਬ ਪਿਆਰ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਸ਼ੋਅ ’ਚ ਹਰਭਜਨ ਸਿੰਘ ਨੂੰ ਕਿੰਨਾ ਪਿਆਰ ਮਿਲਦਾ ਹੈ।

ਸਾਲ 2013 ’ਚ ਪੰਜਾਬੀ ਫਿਲਮ ’ਚ ਦਿਸੇ ਸੀ ਹਰਭਜਨ ਸਿੰਘ

ਸਾਲ 2013 ’ਚ ਪੰਜਾਬੀ ਫਿਲਮ ਭਾਜੀ ’ਚ ਹਰਭਜਨ ਸਿੰਘ ਨੂੰ ਗੈਸਟ ਅਪੀਰੈਂਸ ਦੇ ਰੂਪ ’ਚ ਦਿਖਾਇਆ ਗਿਆ ਸੀ। ਉਨ੍ਹਾਂ ਨੇ ਪੁਲਿਸ ਵਾਲੇ ਦਾ ਰੋਲ ਕੀਤਾ ਸੀ। ਹਰਭਜਨ ਸਿੰਘ ਪੰਜਾਬੀ ਐੱਲਬਮ ‘ਇਕ ਸੁਨੇਹਾ’ ’ਚ ਆਪਣੀ ਆਵਾਜ਼ ਦੇ ਚੁੱਕੇ ਹਨ। ਉਹ ਹਾਲ ਹੀ ’ਚ ਤਮਿਲ ਫਿਲਮ ’ਚ ਵੀ ਅਦਾਕਾਰੀ ਕਰ ਚੁੱਕੇ ਹਨ।

ਤਮਿਲ ਫਿਲਮ ‘ਫ੍ਰੈਂਡਸ਼ਿਪ’ ’ਚ ਕੀਤੀ ਐਕਟਿੰਗ

ਹਰਭਜਨ ਸਿੰਘ ਪੰਜਾਬੀ ਫਿਲਮ ਤੋਂ ਬਾਅਦ ਤਮਿਲ ਫਿਲਮ ’ਚ ਅਦਾਕਾਰੀ ਕਰਦੇ ਦਿਖਾਈ ਦੇਣਗੇ। ਇਸ ਫਿਲਮ ਤੋਂ ਉਹ ਡੈਬਿਊ ਕਰਨ ਜਾ ਰਹੇ ਹਨ। ਮਾਰਚ 2021 ’ਚ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਫਿਲਮ ’ਚ ਹਰਭਜਨ ਸਿੰਘ ਪੰਜਾਬ ਤੋਂ ਤਾਲੁਕ ਰੱਖਣ ਵਾਲੇ ਇੰਜੀਨੀਅਰਿੰਗ ਸਟੂਡੈਂਟਸ ਦਾ ਰੋਲ ਨਿਭਾਉਂਦੇ ਦਿਸਣਗੇ।

ਹਰਭਜਨ ਸਿੰਘ ਨੇ ਕ੍ਰਿਕਟ ਜਗਤ ’ਚ ਮੁਕਾਮ ਹਾਸਿਲ ਕੀਤਾ

ਹਰਭਜਨ ਸਿੰਘ ਨੇ ਕ੍ਰਿਕਟ ਜਗਤ ’ਚ ਵੀ ਖ਼ਾਸ ਮੁਕਾਮ ਹਾਸਿਲ ਕੀਤਾ ਹੈ। ਹਰਭਜਨ ਸਿੰਘ ਦੇ ਕ੍ਰਿਕਟ ਕਰੀਅਰ ’ਤੇ ਨਜ਼ਰ ਪਾਈਏ ਤਾਂ ਉਨ੍ਹਾਂ ਨੇ ਦੇਸ਼ ਲਈ 103 ਟੈਸਟ ਮੈਚ ਖੇਡੇ ਹਨ। ਉਸ ’ਚ ਉਨ੍ਹਾਂ ਨੇ ਦੋ ਦਹਾਕਿਆਂ ਦੇ ਨਾਲ 2224 ਰਨ ਬਣਾਏ ਅਤੇ 417 ਵਿਕੇਟ ਹਾਸਿਲ ਕੀਤੇ ਸਨ। ਉਨ੍ਹਾਂ ਨੇ 236 ਇਕ ਦਿਵਸ ਮੈਚ ਖੇਡ ਕੇ 1237 ਰਨ ਬਣਾਏ ਅਤੇ 269 ਵਿਕੇਟ ਹਾਸਿਲ ਕੀਤੇ। ਟੈਸਟ ਮੈਚ ’ਚ 32.46 ਐਵਰੇਜ ਤੇ ਇਕ ਦਿਵਸ ਮੈਚ ’ਚ 33.35 ਫ਼ੀਸਦ ਐਵਰੇਜ ਹੈ।

ਸ਼ੋਅ ਹੋਸਟ ਕਰ ਰਹੇ ਹਨ ਭੱਜੀ : ਵਿਕਰਮ ਸਿੱਧੂ

ਹਰਭਜਨ ਸਿੰਘ ਦੇ ਦੋਸਤ ਵਿਕਰਮ ਸਿੱਧੂ ਨੇ ਕਿਹਾ ਕਿ ਹਰਭਜਨ ਸਿੰਘ ਸ਼ੋਅ ਹੋਸਟ ਕਰਨ ਜਾ ਰਹੇ ਹਨ। ਇਹ ਇਕ ਕੁਇਜ਼ ਸ਼ੋਅ ਹੈ, ਜਿਸ ’ਚ ਹਰਭਜਨ ਸਿੰਘ ਸਵਾਲ ਪੁੱਛਦੇ ਨਜ਼ਰ ਆਉਣਗੇ। ਫਿਲਹਾਲ ਹਰਭਜਨ ਸਿੰਘ ਸ਼ੂਟਿੰਗ ’ਚ ਬਿਜ਼ੀ ਹਨ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਕਿਸਾਨਾਂ ਦਾ ਮੁੜ ਪ੍ਰਦਰਸ਼ਨ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਨ ਪਹੁੰਚੇ, PAP ਚੌਕ ‘ਚ ਲਗਾਇਆ ਜਾਮ

Read Next

10ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ, 2 ਕਾਬੂ