Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 5, 2026

ਅੱਠ ਵਿਆਹ ਕਰਨ ਵਾਲੀ ਲੁਟੇਰੀ ਲਾੜੀ ਚੜ੍ਹੀ ਪੁਲਿਸ ਦੇ ਹੱਥੀਂ, ਹਰਿਆਣਾ ਤੇ ਪੰਜਾਬ ਦੇ ਮੁੰਡਿਆਂ ਨੂੰ ਬਣਾਉਂਦੀ ਸੀ ਨਿਸ਼ਾਨਾ

ਪਟਿਆਲਾ : ਵੱਖ- ਵੱਖ ਥਾਈਂ ਅੱਠ ਵਿਆਹ ਕਰਵਾ ਕੇ ਲੁੱਟਾਂ ਕਰਨ ਵਾਲੀ ਲਾੜੀ ਨੂੰ ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲਾੜੀ ਪਟਿਆਲਾ ਨੇੜਲੇ ਪਿੰਡ ਵਿਚ ਨੌਵਾਂ ਵਿਆਹ ਕਰਵਾਉਣ ਦੀ ਤਿਆਰੀ ਵਿਚ ਸੀ ਪਰ ਪੁਲਿਸ ਨੂੰ ਭਿਣਕ ਲੱਗਦਿਆਂ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਜ਼ਿਰਕਯੋਗ ਹੈ ਕਿ ਇਹ ਲੜਕੀ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਸੀ। ਐਸਪੀ ਸਿਟੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਜੁਲਕਾਂ ਐਸਐਚਓ ਜੁਲਕਾ ਪਰਦੀਪ ਬਾਜਵਾ ਵਲੋਂ ਲਾੜੀ ਬਨਣ ਵਾਲੀ ਵੀਰਪਾਲ ਕੌਰ ਤੇ ਉਸਦੇ ਰਿਸ਼ਤੇਦਾਰ ਬਨਣ ਵਾਲੀ ਊਮਾ, ਪਰਮਜੀਤ ਕੌਰ ਤੇ ਰਾਣਾ ਸਿੰਘ ਨੂੰ ਖਿਲਾਫ ਮਾਲਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਐਸਪੀ ਵਰੁਣ ਸ਼ਰਮਾ ਨੇ ਦੱਸਿਆ ਵੀਰਪਾਲ ਕੌਰ ਕੋਲ ਪਹਿਲੇ ਵਿਆਹ ਤੋਂ ਬਾਅਦ ਤਿੰਨ ਬੱਚੇ ਹਨ। ਜਿਸ ਤੋਂ ਬਾਅਦ ਇਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਆਹ ਦੇ ਬਹਾਨੇ ਲੁੱਟਣ ਵਾਲਾ ਗਿਰੋਹ ਬਣਾ ਲਿਆ। ਵੀਰਪਾਲ ਦੇ ਸਾਥੀ, ਜਿਸ ਦਾ ਵਿਆਹ ਨਾ ਹੁੰਦਾ ਹੋਵੇ ਜਾਂ ਵੱਧ ਉਮਰ ਵਾਲੇ ਮੁੰਡਿਆਂ ਦੀ ਪਿੰਡ ਪਿੰਡ ਜਾ ਕੇ ਭਾਲ ਕਰਦੇ ਸਨ। ਜਿਸਤੋਂ ਬਾਅਦ ਸਬੰਧਤ ਘਰ ਜਾ ਕੇ ਮੁੰਡੇ ਕੁੜੀ ਦੇ ਵਿਆਹ ਦੀ ਗੱਲ ਤੋਰਦੇ ਤੇ ਇਹ ਰਿਸ਼ਤਾ ਕਰਵਾਉਣ ਦੇ ਵੀ ਪੈਸੇ ਲੈ ਲੈਂਦੇ। ਰਿਸ਼ਤੇ ਗੱਲ ਪੱਕੀ ਹੋਣ ਤੋਂ ਬਾਅਦ ਕਿਸੇ ਵੀ ਧਾਰਮਿਕ ਸਥਾਨ ’ਤੇ ਸ਼ਗਨ ਕਰਦੇ ਤੇ ਵਿਆਹ ਕਿਸੇ ਨਿੱਜੀ ਸਥਾਨ ’ਤੇ ਕਰਦੇ ਸਨ। ਵੀਰਪਾਲ ਵਿਆਹ ਤੋਂ ਬਾਅਦ ਹਫਤਾ ਜਾਂ ਦਸ ਦਿਨ ਉਸ ਘਰ ਵਿਚ ਰਹਿੰਦੀ ਸੀ ਤੇ ਇਸੇ ਦੌਰਾਨ ਹੀ ਸਹੁਰੇ ਪਰਿਵਾਰ ਨੂੰ ਡਰਾ ਧਮਕਾ ਕੇ ਨਗਦੀ ਤੇ ਗਹਿਣੇ ਆਦਿ ਲੈ ਕੇ ਅਗਲਾ ਵਿਆਹ ਕਰਵਾਉਣ ਲਈ ਤਿਆਰ ਹੋ ਜਾਂਦੀ ਸੀ।

ਇਸ ਗਿਰੋਹ ਦੇ ਸਾਰੇ ਮੈਂਬਰਾਂ ਨੇ ਕਈ ਅਧਾਰ ਤੇ ਵੋਟਰ ਕਾਰਡ ਵੀ ਤਿਆਰ ਕੀਤੇ ਹੋਏ ਹਨ। ਹਰ ਨਵੇਂ ਰਿਸ਼ਤੇ ਦੀ ਗੱਲ ਤੋਰਣ ਮੌਕੇ ਇਨਾ ਵਲੋਂ ਆਪਣਾ ਨਵਾਂ ਕਾਰਡ ਦਿੱਤਾ ਜਾਂਦਾ ਸੀ ਤਾਂ ਜੋ ਕਿਸੇ ਨੂੰ ਪਿਛਲੇ ਵਿਆਹ ਬਾਰੇ ਕੁਝ ਪਤਾ ਨਾ ਲੱਗ ਸਕੇ। ਹੁਣ ਤਕ ਦੀ ਜਾਂਚ ਵਿਚ ਇਨਾਂ ਵਲੋਂ ਪਟਿਆਲਾ ਤੇ ਆਸ ਪਾਸ ਦੇ ਇਲਾਕਿਆਂ ਵਿਚ ਵਿਆਹ ਕਰਵਾਉਣ ਸਬੰਧੀ ਜਾਣਕਾਰੀ ਮਿਲੀ ਹੈ। ਐਸਪੀ ਅਨੁਸਾਰ ਇਸ ਗਿਰੋਹ ਕੋਲ ਕੁਝ ਗਹਿਣੇ ਤੇ ਕੱਪੜੇ ਬਰਾਮਦ ਕੀਤੇ ਗਏ ਹਨ, ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਜਾਣਕਾਰੀਆਂ ਹਸਾਲ ਕੀਤੀਆਂ ਜਾਣਗੀਆਂ।

Vinkmag ad
Share Our Daily Posts

News Desk

Read Previous

ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਐਲਾਨਿਆ Rakhi Bumper 2021 ਦਾ ਨਤੀਜਾ, ਇਸ ਟਿਕਟ ਨੰਬਰ ਦਾ ਨਿਕਲਿਆ ਦੋ ਕਰੋੜ ਦਾ ਪਹਿਲਾ ਇਨਾਮ

Read Next

ਨੌਜਵਾਨਾਂ ਨੇ ਕੀਤਾ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਦਾ ਵਿਰੋਧ, ਕਿਸਾਨਾਂ ਖ਼ਿਲਾਫ਼ ਬੋਲਣਾ ਅਦਾਕਾਰ ਨੂੰ ਪਿਆ ਮਹਿੰਗਾ