Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਨਵੀਂ ਗੈਲਰੀ, ਰੈਨੋਵੇਟਿਡ ਸ਼ਹੀਦੀ ਖੂਹ ਨਾਲ ਡੇਢ ਸਾਲ ਬਾਅਦ ਖੁੱਲ੍ਹਿਆ ਜਲ੍ਹਿਆਂਵਾਲਾ ਬਾਗ, ਦੇਖੋ ਤਸਵੀਰਾਂ

ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਦੇ ਦਰਵਾਜ਼ੇ ਡੇਢ ਸਾਲ ਬਾਅਦ ਅੱਜ ਨਵੀਂ ਦਿੱਖ ਨਾਲ ਮੁੜ ਖੋਲ੍ਹ ਦਿੱਤ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਇਸ ਦਾ ਵਰਚੁਅਲ ਉਦਘਾਟਨ ਕਰ ਦਿੱਤਾ ਹੈ । ਜਲਿਆਂਵਾਲਾ ਬਾਗ ਦੀ ਦਿੱਖ 20 ਕਰੋੜ ਰੁਪਏ ਦੀ ਲਾਗਤ ਨਾਲ ਬਦਲੀ ਗਈ ਹੈ। ਹੁਣ ਤੁਹਾਨੂੰ ਇੱਥੇ ਬਹੁਤ ਸਾਰੀਆਂ ਨਵੀਆਂ ਅਤੇ ਸੁੰਦਰ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਇਥੋਂ ਦੇ ਸ਼ਹੀਦੀ ਖੂਹ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਗਿਆ ਹੈ। ਨਵੀਆਂ ਗੈਲਰੀਆਂ, ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ।

ਜਲ੍ਹਿਆਂਵਾਲਾ ਬਾਗ ਦੇ ਖੁੱਲ੍ਹਣ ਨਾਲ ਹੁਣ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਗਿਣਤੀ ਵੀ ਹੋਰ ਵਧੇਗੀ। ਸ਼ੁੱਕਰਵਾਰ ਨੂੰ ਡੀਸੀ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜਲ੍ਹਿਆਂਵਾਲੇ ਬਾਗ ਦਾ ਜਾਇਜ਼ਾ ਲਿਆ ਅਤੇ ਉਦਘਾਟਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਅੰਮ੍ਰਿਤਸਰ ਵਿਚ ਕਰੀਬ ਡੇਢ ਸਾਲ ਤੋਂ ਬੰਦ ਪਏ ਜਲ੍ਹਿਆਂਵਾਲਾ ਬਾਗ ਦੀ ਰੈਨੋਵੇਸ਼ਨ ਕੀਤੀ ਗਈ ਹੈ। ਇਸ ਵਿਚ ਲਾਈਟ ਐਂਡ ਸਾਉਂਡ ਤੇ ਇਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ। ਡਿਜੀਟਲ ਡਾਕੂਮੈਂਟਰੀ ’ਤੇ 80 ਲੋਕ ਬੈਠ ਕੇ ਜਲ੍ਹਿਆਂਵਾਲਾ ਬਾਗ ਮਨੁੱਖੀ ਕਤਲੇਆਮ ਬਾਰੇ ਜਾਣਕਾਰੀ ਲੈਣਗੇ।

ਸ਼ਹੀਦੀ ਖੂਹ ਨੂੰ ਰੇਨੋਵੇਟ ਕੀਤਾ ਗਿਆ ਹੈ। ਖੂਹ ਦੇ ਆਲੇ ਦੁਆਲੇ ਗੈਲਰੀ ਬਣਾਈ ਗਈ ਹੈ, ਜਿਸ ਵਿਚੋ ਖੂਹ ਦੀ ਗਹਿਰਾਈ ਤਕ ਦੇਖਿਆ ਜਾ ਸਕਦਾ ਹੈ, ਜਿਸ ਕੰਧ ’ਤੇ ਗੋਲੀਆਂ ਦੇ ਨਿਸ਼ਾਨ ਲੱਗੇ ਸਨ, ਉਨ੍ਹਾਂ ਨੂੰ ਵੀ ਸੁਰੱਖਿਅਤ ਕੀਤਾ ਗਿਆ ਹੈ। ਜਿਸ ਗਲੀ ਵਿਚੋਂ ਅੰਗਰੇਜ਼ ਬਾਗ ਵਿਚ ਵਡ਼ੇ ਸਨ, ਉਥੇ ਸ਼ਹੀਦਾਂ ਦੀ ਫੋਟੋ ਲਾਈ ਗਈ ਹੈ।

ਤਿੰਨ ਏਅਰਕੰਡੀਸ਼ਨ ਗੈਲਰੀਜ਼ ਦਾ ਨਿਰਮਾਣ

ਜਲ੍ਹਿਆਂਵਾਲਾ ਬਾਗ ਸੁੰਦਰੀਕਰਨ ਪ੍ਰੋਜੈਕਟ ਤਹਿਤ ਏਅਰਕੰਡੀਸ਼ਨ ਗੈਲਰੀਜ਼ ਦਾ ਨਿਰਮਾਣ ਕੀਤਾ ਗਿਆ ਹੈ।ਇਨ੍ਹਾਂ ਗੈਲਰੀਆਂ ਵਿਚ ਸ਼ਹਾਦਤ ਨਾਲ ਜੁਡ਼ੇ ਦਸਤਾਵੇਜ਼ਾਂ ਤੋਂ ਇਲਾਵਾ ਉਸ ਸਮੇਂ ਵਿਚ ਦੇਸ਼ ਦੇ ਹਾਲਾਤ ਦਾ ਦ੍ਰਿਸ਼ ਦਿਖਾਇਆ ਜਾਵੇਗਾ

ਗੈਲਰੀ ਨੰਬਰ ਤਿੰਨ

ਸ਼ਹੀਦ ਸਮਾਰਕ ਦੇ ਰਾਹ ਵਿਚ ਬੁਲੇਟ ਮਾਰਕ ਵਾਲੀ ਕੰਧ ਦੇ ਨਾਲ ਗੈਲਰੀ ਨੰਬਰ ਤਿੰਨ ਬਣਾਈ ਹੈ। ਇਸ ਵਿਚ ਤਾਂ ਪੰਜਾਬ ਵਿਚ ਹੋਈ ਜ਼ੁਲਮ, ਮਨੁੱਖੀ ਕਤਲੇਆਮ ਦੀ ਫੈਲੀ ਖਬਰ, ਡਾਇਰ ਨੂੰ ਬਰੀ ਕਰਨ, ਆਇਰਲੈਂਡ ਵਿਚ ਮਨੁੱਖੀ ਕਤਲੇਆਮ ਦੀ ਨਿੰਦਾ, ਹੰਟਰ ਕਮੇਟੀ ਵੱਲੋਂ ਡਾਇਰ ਦੇ ਕੰਮਾਂ ਨੂੰ ਸਹੀ ਠਹਿਰਾਉਣਾ, ਹੰਟਰ ਕਮੇਟੀ ਦੇ ਸਵਾਲ ਜਵਾਬ, ਮਾਲਦੀਵ ਰਿਪੋਰਟ ਵੱਲੋਂ ਡਾਇਰ ਦੇ ਕੰਮਾਂ ਨੂੰ ਉਜਾਗਰ ਕਰਨ ਦਾ ਕੰਮ ਕੀਤਾ ਗਿਆ ਹੈ।

ਗੈਲਰੀ ਨੰਬਰ ਇਕ : ਐਂਟਰੀ ਦੇ ਨਾਲ ਲਗਦੀ ਪਹਿਲੀ ਗੈਲਰੀ ਵਿਚ ਜਲ੍ਹਿਆਂਵਾਲਾ ਬਾਗ ਦੇ ਇਕ ਕਾਲੇ ਸੰਸਕਰਣ ਦੀਆਂ ਯਾਦਾਂ ਰਹਿਣਗੀਆਂ। ਸਾਡਾ ਪੰਜਾਬ ਦੇ ਉਦੋਂ ਦੇ ਹਾਲਾਤ, ਜਲ੍ਹਿਆਂਵਾਲਾ ਬਾਗ ਸਮਾਰਕ ਆਦਰ, ਸਨਮਾਨ ਗਰਿਮਾ ਦਾ ਪ੍ਰਤੀਕ ਵੀ ਇਸ ਵਿਚ ਸੰਜੋਏ ਗਏ ਹਨ। ਪੁਰਾਤਨ ਪੰਜਾਬ, ਸਮ੍ਰਿਧੀ ਅਤੇ ਬ੍ਰਿਟਿਸ਼ ਸ਼ਾਸ਼ਨ ਦੇ ਹਾਲਾਤ ਤੋਂ ਸੈਲਾਨੀ ਰੂਬਰੂ ਹੋਣਗੇ। ਬ੍ਰਿਟਿਸ਼ ਸਾਸ਼ਨ ਖਿਲਾਫ਼ ਪੰਜਾਬ ਦਾ ਪ੍ਰਤੀਰੋਧ, ਵਿਸ਼ਵ ਯੁੱਧ ਤੋਂ ਪਹਿਲਾ ਦੇ ਪੰਜਾਬ, ਗਦਰ ਪਾਰਟੀ ਅਤੇ ਭਾਰਤ ਦੇ ਹਾਲਾਤ ਨੂੰ ਵੀ ਇਸ ਵਿਚ ਚਿੱਤਰਾਂ ਜ਼ਰੀਏ ਦਰਸਾਇਆ ਜਾਵੇਗਾ।

Vinkmag ad
Share Our Daily Posts

News Desk

Read Previous

ਸਾਬਕਾ DGP ਸੁਮੇਧ ਸੈਣੀ ਨੂੰ ਵਿਜੀਲੈਂਸ ਬਿਊਰੋ ਦਾ ਨੋਟਿਸ, ਇਕ ਸਤੰਬਰ ਤਕ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ

Read Next

ਪੰਜਾਬ ਨਾਲ ਸਬੰਧਿਤ ਯੂਥ ਕਾਂਗਰਸ ਦੇ 29 ਜਨਰਲ ਸਕੱਤਰਾਂ ਦੀ ਸੂਚੀ ਜਾਰੀ