ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਸ੍ਰੀ ਮਾਛੀਵਾੜਾ ਸਾਹਿਬ : ਸੁਖਬੀਰ ਸਿੰਘ ਬਾਦਲ ਦੀ 30 ਅਗਸਤ ਦੀ ਫੇਰੀ ਦੋਰਾਨ ਸ਼ਹਿਰ ਦੇ ਮੈਰਿਜ ਪੈਲੇਸ ਦੇ ਬਾਹਰ ਹੰਗਾਮਾ ਕਰਨ ਵਾਲਿਆਂ ਤੇ ਗੱਡੀਆਂ ਦੀ ਤੋੜਭੰਨ ਕਰਨ ਦੇ ਦੋਸ਼ ‘ਚ ਮਾਛੀਵਾੜਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ 14 ਲੋਕਾਂ ਦੀ ਪਛਾਣ ਕਰ ਕੇ ਤੇ 50 ਤੋਂ ਵੱਧ ਅਣਪਛਾਤੇ ਲੋਕਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਰਜ ਸ਼ਿਕਾਇਤ ‘ਚ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ ਤੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਦੇ ਨਾਲ ਆਪਣੀ ਗੱਡੀ ‘ਚ ਸਮਰਾਲਾ ਮਾਰਗ ‘ਤੇ ਸਥਿਤ ਨਾਗਰਾ ਪੈਲੇਸ ‘ਚ ਗਏ ਸਮਾਗਮ ਦੇ ਰੱਦ ਹੋਣ ਦੀ ਜਾਣਕਾਰੀ ਦੇ ਕੇ ਵਾਪਸ ਆ ਰਹੇ ਸੀ। ਉਨ੍ਹਾਂ ਦੀ ਗੱਡੀ ਦੇ ਪਿੱਛੇ ਯਾਦਵਿੰਦਰ ਸਿੰਘ ਯਾਦੂ ਆਪਣੀ ਫਾਰਚੂਨਰ ‘ਚ, ਰਣਧੀਰ ਸਿੰਘ ਭੱਟੀ ਆਪਣੀ ਗੱਡੀ ਫਾਰਚੂਨਰ ‘ਚ ਜਦਕਿ ਗੁਰਵੀਰ ਸਿੰਘ ਕੂੰਮਕਲਾ ਆਪਣੀ ਟਾਟਾ ਸਫਾਰੀ ਤੇ ਤਲਵਿੰਦਰ ਸਿੰਘ ਇਨੋਵਾ ਗੱਡੀ ‘ਚ ਇਹ ਅਕਾਲੀ ਆਗੂ ਆਪਣੀਆਂ ਗੱਡੀਆਂ ‘ਚ ਸਨ। ਇਨ੍ਹਾਂ ਕਥਿਤ ਦੋਸ਼ੀਆ ਦੇ ਹੱਥਾਂ ‘ਚ ਤੇਜ਼ਧਾਰ ਹਥਿਆਰ ਸਨ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ, ਉੱਥੇ ਹੀ ਬਹੁਤ ਮੁਸ਼ਕਲ ਨਾਲ ਉਹ ਉਸ ਜਗ੍ਹਾ ਤੋਂ ਭੱਜ ਕੇ ਨਿਕਲੇ ਪਰ ਉਨ੍ਹਾਂ ਦੀਆਂ ਗੱਡੀਆਂ ਦਾ ਨੁਕਸਾਨ ਕਰ ਦਿੱਤਾ ਗਿਆ। ਜੇਕਰ ਉਹ ਮੌਕੇ ਤੋਂ ਨਾ ਨਿਕਲਦੇ ਤਾਂ ਕਥਿਤ ਦੋਸ਼ੀ ਬਹੁਤ ਵੱਡੇ ਹਜ਼ੂਮ ‘ਚ ਹੋਣ ਕਾਰਨ ਉਨ੍ਹਾਂ ਨੂੰ ਜਾਨੋਂ ਹੀ ਮਾਰ ਦਿੰਦੇ। ਸਥਾਨਕ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਜਸਦੇਵ ਸਿੰਘ ਜੱਸਾ, ਯੁਧਵੀਰ, ਟਿੰਕੂ ਧਰਮਵੀਰ, ਸਾਹਿਲ, ਜੋਗਾ, ਕਰਨਪਾਲ ਵਾਸੀ ਮਾਛੀਵਾੜਾ, ਸੰਦੀਪ ਰੋਪਾਲੋ, ਜਗਜੀਤ ਸਿੰਘ ਭਰਥਲਾ, ਰਾਜਾ ਕਾਹਲੋ ਵਾਸੀ ਹਿਆਤਪੁਰ, ਅਮਿਤ ਮੋਦਗਿਲ ਵਾਸੀ ਪਿੰਡ ਬਘੋਰ, ਨੀਰਜ ਵਾਸੀ ਪਿੰਡ ਸਿਹਾਲਾ, ਪਰਮਿੰਦਰ ਸਿੰਘ ਪਿੰਡ ਨੂਰਪੁਰ, ਲਾਲੀ ਜੰਜੂਆ ਵਾਸੀ ਪਿੰਡ ਹੈਡੋ ਯੋਧਾ ਵਾਸੀ ਪਿੰਡ ਮਾਜਰਾ ਦੇ ਲੋਕਾਂ ‘ਤੇ ਮਾਮਲਾ ਦਰਜ ਲਿਆ ਹੈ।
