Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਕੋਲੇ ਦਾ ਸੰਕਟ ਵਧਿਆ : ਅਗਲੇ ਚਾਰ ਦਿਨ ਪੰਜਾਬ ਨੂੰ ਨਹੀਂ ਮਿਲੇਗਾ ਕੋਲਾ, ਥਰਮਲ ਠੰਡੇ ਹੋਣ ਦਾ ਖਦਸ਼ਾ

ਪਟਿਆਲਾ : ਪੰਜਾਬ ‘ਚ ਕੋਲੇ ਦਾ ਸੰਕਟ ਹੋਰ ਵਧਣ ਲੱਗਿਆ ਹੈ। ਅਗਲੇ ਦਿਨਾਂ ‘ਚ ਕੋਲਾ ਨਾ ਮਿਲਣ ਦੀ ਸੂਰਤ ‘ਚ ਸੂਬੇ ਦੇ ਥਰਮਲ ਠੰਡੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੇ ਥਰਮਲਾਂ ਕੋਲ ਤਿੰਨ ਤੋਂ 14 ਦਿਨ ਤਕ ਦਾ ਕੋਲਾ ਉਪਲੱਬਧ ਹੈ ਜੋਕਿ 25 ਤੋਂ 30 ਦਿਨ ਤਕ ਦਾ ਹੋਣਾ ਚਾਹੀਦਾ ਹੈ। ਭਾਵੇਂ ਸ਼ੁੱਕਰਵਾਰ ਤਕ ਝਾਰਖੰਡ ਤੋਂ ਛੇ ਰੈਕ ਕੋਲਾ ਆਉਣਾ ਹੈ ਪਰ ਇਸ ਤੋਂ ਬਾਅਦ ਅਗਲੇ ਚਾਰ ਦਿਨਾਂ ਲਈ ਹੋਰ ਕੋਲੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਕੋਲੇ ਦੀ ਸਥਿਤੀ ਸਬੰਧੀ ਪੀਐੱਸਪੀਸੀਐੱਲ ਦੇ ਡਾਇਰੈਕਟਰ (ਜਨਰੇਸ਼ਨ) ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਥਰਮਲਾਂ ‘ਚ ਕੋਲਾ ਹੈ ਤੇ ਅਗਲੀ ਸਥਿਤੀ ਲਈ ਕੇਂਦਰ ਸਰਕਾਰ ਦੇ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ।

ਜਾਣਕਾਰੀ ਅਨੁਸਾਰ ਪੰਜਾਬ ‘ਚ ਸਥਿਤ ਗੋਇੰਦਵਾਲ ਥਰਮਲ ਪਲਾਂਟ ਕੋਲ ਸਭ ਤੋਂ ਘੱਟ ਸਿਰਫ ਤਿੰਨ ਦਿਨ ਦਾ 5.9 ਟਨ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਲਹਿਰਾ ਮੁਹਬਤ ਕੋਲ 8.59 ਟਨ 10 ਦਿਨ, ਰਾਜਪੁਰਾ ਪਲਾਂਟ ਕੋਲ 19.7 ਟਨ 11 ਦਿਨ, ਰੋਪੜ ਕੋਲ 7.76 ਟਨ 14 ਦਿਨ ਅਤੇ ਤਵਲੰਡੀ ਸਾਬੋ ਪਲਾਂਟ ਕੋਲ 18.2 ਟਨ 14 ਦਿਨ ਦਾ ਕੋਲਾ ਬਚਿਆ ਹੈ। ਆਮ ਦਿਨਾਂ ‘ਚ ਪੰਜਾਬ ਦੇ ਥਰਮਲਾਂ ‘ਚ ਰੋਜਾਨਾ 12 ਤੋਂ 15 ਰੈਕ ਕੋਲਾ ਪੁੱਜਦਾ ਹੈ ਪਰ ਸ਼ੁਕਰਵਾਰ ਪੰਜਾਬ ਨੂੰ ਇਸ ਤੋਂ ਅੱਧਾ ਸਿਰਫ ਛੇ ਰੈਕ ਕੋਲਾ ਮਿਲਣ ਜਾ ਰਿਹਾ ਹੈ। ਇਕ ਰੈਕ ‘ਚ ਕਰੀਬ 3400 ਮੀਟ੍ਰਿਕ ਟਨ ਕੋਲਾ ਹੁੰਦਾ ਹੈ ਤੇ 6 ਰੈਕ ਵਿਚਲਾ 20 ਹਜ਼ਾਰ 400 ਮੀਟ੍ਰਿਕ ਟਨ ਕੋਲਾ ਪੰਜ ਥਰਮਲਾਂ ‘ਚ ਵੰਡਿਆ ਜਾਣਾ ਹੈ। ਸੂਤਰਾਂ ਅਨਸਾਰ ਵੀਰਵਾਰ ਦੇਰ ਸ਼ਾਮ ਤਕ ਅਗਲੇ ਚਾਰ ਦਿਨਾਂ ਤਕ ਪੰਜਾਬ ਨੂੰ ਕੋਲਾ ਮਿਲਣ ਦੀ ਕੋਈ ਜਾਣਕਾਰੀ ਨਹੀਂ ਹੈ। ਪਾਵਰ ਮਾਹਰਾਂ ਅਨੁਸਾਰ ਪੰਜਾਬ ਦੇ ਥਰਮਲਾਂ ‘ਚ ਕੋਲੇ ਦੀ ਸਥਿਤੀ ਚਿੰਤਾਜਨਕ ਹੈ। ਨਿੱਜੀ ਤੇ ਸਰਕਾਰੀ ਥਰਮਲਾਂ ਲਈ ਕੋਲਾ ਲਿੰਕੇਜ ਪੀਐੱਸਪੀਸੀਐੱਲ ਵਲੋਂ ਉਪਲੱਬਧ ਕਰਵਾਈ ਜਾਂਦੀ ਹੈ, ਅੱਜ ਆਰਡਰ ਕਰਨ ’ਤੇ ਥਰਮਲਾਂ ਤਕ ਸਟਾਕ ਪੁੱਜਣ ਲਈ ਤਿੰਨ ਤੋਂ ਸੱਤ ਦਿਨ ਦਾ ਸਮਾਂ ਲੱਗਦਾ ਹੈ। ਜੇਕਰ ਅਗਲੇ ਚਾਰ ਦਿਨ ਤਕ ਕੋਲਾ ਨਹੀਂ ਪੁੱਜਦਾ ਤਾਂ ਲਗਪਗ 9 ਦਿਨ ਤਕ ਹੋਰ ਕੋਲੇ ਦੀ ਉਡੀਕ ਕਰਨੀ ਪਵੇਗੀ ਤੇ ਇਸ ਦਾ ਸਿੱਧਾ ਅਸਰ ਥਰਮਲ ਦੀ ਬਿਜਲੀ ਪੈਦਾਵਾਰ ’ਤੇ ਪੈਣਾ ਸੰਭਾਵੀ ਹੈ।

 

Vinkmag ad
Share Our Daily Posts

News Desk

Read Previous

ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਇਕ ਹੋਰ ਖੇਪ ਕੀਤੀ ਜ਼ਬਤ, ਤਰਨਤਾਰਨ ‘ਚ 4 ਪਿਸਤੌਲ, 3 ਮੈਗਜ਼ੀਨ ਤੇ 2 ਕਿੱਲੋ ਹੈਰੋਇਨ ਬਰਾਮਦ

Read Next

ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਜ਼ੀਫਾ ਸਕੀਮਾਂ ਹੇਠ ਅਪਲਾਈ ਕਰਨ ਦੀ ਆਖਰੀ ਮਿਤੀ ਵਧਾਈ