Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਚੰਡੀਗੜ੍ਹ ਤੋਂ ਫੁੱਲ ਹੋ ਕੇ ਜਲੰਧਰ ਪਹੁੰਚੀਆਂ CTU ਤੇ ਹਰਿਆਣਾ ਦੀਆਂ ਬੱਸਾਂ, ਅੰਮ੍ਰਿਤਸਰ ਤੇ ਬਟਾਲਾ ਰੂਟ ਦੀ ਚਾਂਦੀ

ਜਲੰਧਰ : ਪੰਜਾਬ ਰੋਡਵੇਜ਼ ਦੀਆਂ ਟਰਾਂਸਪੋਰਟ ਸੇਵਾਵਾਂ ਨਾਲ ਜੁੜੇ ਠੇਕਾ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਤੋਂ ਬਾਅਦ ਰਾਜ ਵਿੱਚ ਸਰਕਾਰੀ ਬੱਸਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਠੇਕਾ ਕਾਮੇ ਬੱਸ ਅੱਡੇ ’ਤੇ ਧਰਨੇ ’ਤੇ ਬੈਠ ਗਏ ਹਨ। ਸਰਕਾਰੀ ਬੱਸਾਂ ਬੰਦ ਹਨ। ਗੁਆਂਢੀ ਰਾਜਾਂ ਦੀਆਂ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਇਸ ਦਾ ਪੂਰਾ ਲਾਭ ਲੈ ਰਹੀਆਂ ਹਨ। ਸੋਮਵਾਰ ਨੂੰ ਜਦੋਂ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ‘ਤੇ ਸਰਕਾਰੀ ਬੱਸਾਂ ਖੜ੍ਹੀਆਂ ਦੇਖੀਆਂ ਗਈਆਂ ਤਾਂ ਪ੍ਰਾਈਵੇਟ ਬੱਸਾਂ ਵਿੱਚ ਯਾਤਰੀਆਂ ਦੀ ਭੀੜ ਵੇਖੀ ਗਈ। ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਚੰਡੀਗੜ੍ਹ, ਅੰਮ੍ਰਿਤਸਰ, ਬਟਾਲਾ ਆਦਿ ਦੇ ਰੂਟਾਂ ‘ਤੇ ਪੂਰੀ ਚਾਂਦੀ ਕੁੱਟ ਰਹੇ ਹਨ।

ਚੰਡੀਗੜ੍ਹ ਤੋਂ ਫੁੱਲ ਹੋ ਕੇ ਜਲੰਧਰ ਪਹੁੰਚੀਆਂ ਸੀਟੀਯੂ ਅਤੇ ਹਰਿਆਣਾ ਦੀਆਂ ਬੱਸਾਂ 

ਬਹੁਤ ਘੱਟ ਪ੍ਰਾਈਵੇਟ ਬੱਸਾਂ ਪੰਜਾਬ ਤੋਂ ਚੰਡੀਗੜ੍ਹ ਬੱਸ ਅੱਡੇ ਲਈ ਚਲਦੀਆਂ ਹਨ। ਇਸ ਕਾਰਨ ਸੋਮਵਾਰ ਸਵੇਰੇ ਚੰਡੀਗੜ੍ਹ ਤੋਂ ਪੰਜਾਬ ਲਈ ਸਿਰਫ ਸੀਟੀਯੂ ਅਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਹੀ ਉਪਲਬਧ ਸਨ। ਅਜਿਹੀ ਹੀ ਸਥਿਤੀ ਅੰਬਾਲਾ ਤੋਂ ਪੰਜਾਬ ਵੱਲ ਆ ਰਹੀਆਂ ਬੱਸਾਂ ਦੀ ਵੀ ਸੀ। ਇੱਥੇ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਤੋਂ ਪੰਜਾਬ ਲਿਜਾਇਆ ਗਿਆ। ਯਾਤਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਚੰਡੀਗੜ੍ਹ ਜਾਂ ਜਲੰਧਰ ਜਾਂ ਅੰਮ੍ਰਿਤਸਰ ਆਉਣ ਵਾਲੀਆਂ ਬੱਸਾਂ ਨੂੰ ਵਿਚਕਾਰਲੇ ਛੋਟੇ ਸਟੇਸ਼ਨਾਂ ਲਈ ਨਹੀਂ ਰੱਖਿਆ ਗਿਆ ਸੀ। ਜਿਹੜੀਆਂ ਬੱਸਾਂ ਜਲੰਧਰ ਪਹੁੰਚੀਆਂ, ਉਹ ਚੰਡੀਗੜ੍ਹ ਤੋਂ ਹੀ ਪੂਰੀਆਂ ਹੋ ਕੇ ਜਲੰਧਰ ਪਹੁੰਚੀਆਂ। ਬਹੁਤ ਸਾਰੀਆਂ ਬੱਸਾਂ ਵਿੱਚ, ਜਲੰਧਰ ਬੱਸ ਅੱਡੇ ਤੇ ਆਉਣ ਤੋਂ ਬਾਅਦ ਵੀ ਕੋਈ ਯਾਤਰੀ ਹੇਠਾਂ ਨਹੀਂ ਉਤਰਿਆ, ਕਿਉਂਕਿ ਬੱਸ ਚੰਡੀਗੜ੍ਹ ਤੋਂ ਹੀ ਅੰਮ੍ਰਿਤਸਰ ਲਈ ਭਰੀ ਹੋਈ ਸੀ।

ਰਾਜਸਥਾਨ ਅਤੇ ਹਿਮਾਚਲ ਦੀਆਂ ਬੱਸਾਂ ਵਿੱਚ ਭਾਰੀ ਭੀੜ

ਪੰਜਾਬ ਵਿੱਚ ਰਾਜਸਥਾਨ ਅਤੇ ਹਿਮਾਚਲ ਸਟੇਟ ਟਰਾਂਸਪੋਰਟ ਦੁਆਰਾ ਵੀ ਬੱਸਾਂ ਚਲਾਈਆਂ ਜਾਂਦੀਆਂ ਹਨ, ਪਰ ਇਹ ਬੱਸਾਂ ਸਿਰਫ ਸ਼ਾਮ ਤੱਕ ਪੰਜਾਬ ਖੇਤਰ ਵਿੱਚ ਪਹੁੰਚਦੀਆਂ ਹਨ। ਹਾਲਾਂਕਿ, ਐਤਵਾਰ ਨੂੰ ਪੰਜਾਬ ਪਹੁੰਚੀਆਂ ਬੱਸਾਂ ਸੋਮਵਾਰ ਨੂੰ ਵਾਪਸ ਆ ਰਹੀਆਂ ਹਨ ਅਤੇ ਇਨ੍ਹਾਂ ਬੱਸਾਂ ਵਿੱਚ ਵੀ ਯਾਤਰੀਆਂ ਦੀ ਭਾਰੀ ਭੀੜ ਹੈ।

Vinkmag ad
Share Our Daily Posts

News Desk

Read Previous

ਬੰਦ ਫਾਟਕ ’ਤੇ ਹੋਇਆ ਜਣੇਪਾ, ਬੱਚੀ ਨੂੰ ਦਿੱਤਾ ਜਨਮ ਪਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਔਰਤ ਦੀ ਮੌਤ

Read Next

6ਵੇਂ ਪੇ ਕਮਿਸ਼ਨ ਦੀਆ ਸਿਫ਼ਾਰਸ਼ਾਂ ਖ਼ਿਲਾਫ਼ ਨਰਸਾਂ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਧਰਨਾ