Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

Loan ਦਿਵਾਉਣ ਬਹਾਨੇ ਔਰਤ ਦੇ ਨਾਂ ‘ਤੇ ਫਾਈਨਾਂਸ ਕਰਵਾਈਆਂ 3 ਐਕਟਿਵਾ, ਜਲੰਧਰ ‘ਚ ਮੋਟਰਸਾਈਕਲ ਏਜੰਸੀ ਮੈਨੇਜਰ ਦੀ ਕਰਤੂਤ

ਜਲੰਧਰ : ਥਾਣਾ ਸਿਟੀ ਨਕੋਦਰ ‘ਚ ਇਕ ਔਰਤ ਨੂੰ 10 ਹਜ਼ਾਰ ਰੁਪਏ ਦਾ ਸਰਕਾਰੀ ਲੋਨ ਦਿਵਾਉਣ ਦੇ ਨਾਂ ‘ਤੇ ਬਾਈਕ ਏਜੰਸੀ ਦੇ ਮੈਨੇਜਰ ਨੇ ਤਿੰਨ ਸਾਥੀਆਂ ਨਾਲ ਮਿਲ ਕੇ ਉਸ ਦੇ ਨਾਂ ‘ਤੇ 3 ਐਕਟਿਵਾ ਫਾਈਨਾਂਸ ਕਰਵਾ ਲਈ। ਜਦੋਂ ਔਰਤ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਮੈਨੇਜਰ ਨੇ ਉਸ ਨੂੰ ਕਿਹਾ ਕਿ ਆਪਣਾ ਘਰ ਤੇ ਨੰਬਰ ਬਦਲ ਲਓ। ਇਸ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਬਾਈਕ ਏਜੰਸੀ ਦੇ ਮੈਨੇਜਰ ਸਮੇਤ ਚਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਗੱਡੀ ਦੀ ਆਰਸੀ ਘਰ ਪਹੁੰਚਣ ‘ਤੇ ਲੱਗਿਆ ਪਤਾ

ਸੁੰਦਰ ਨਗਰ ਦੀ ਮੰਜੂ ਦੇਵੀ ਨੇ ਦੱਸਿਆ ਕਿ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ ਰਣਜੀਤ ਕੌਰ ਨਾਲ ਉਸ਼ ਦੀ ਪੁਰਾਣੀ ਜਾਣ-ਪਛਾਣ ਸੀ। ਕੋਰੋਨਾ ਕਾਲ ਦੌਰਾਨ ਜਦੋਂ ਉਸ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸ ਨੇ ਰਣਜੀਤ ਕੌਰ ਨਾਲ ਸੰਪਰਕ ਕੀਤਾ। ਉਸ ਨੇ ਉਨ੍ਹਾਂ ਨੂੰ ਸਰਕਾਰੀ ਸਕੀਮ ਤਹਿਤ 10,000 ਰੁਪਏ ਦਾ ਕਰਜ਼ ਕਰਵਾਉਣ ਦੀ ਗੱਲ ਕਹੀ। ਅਗਲੇ ਦਿਨ ਰਣਜੀਤ ਕੌਰ ਨੇ ਕਿਹਾ ਕਿ ਕਰਜ਼ ਦਾ ਇੰਤਜ਼ਾਮ ਹੋ ਗਿਆ ਹੈ। ਇਸ ਦੇ ਲਈ ਆਧਾਰ ਕਾਰਡ ਰਾਹੀਂ ਜਨਧਨ ਖਾਤਾ ਖੁੱਲ੍ਹਵਾਉਣਾ ਪਵੇਗਾ।

ਅਨਪੜ੍ਹ ਹੋਣ ਦਾ ਚੁੱਕਿਆ ਫਾਇਦਾ

ਰਣਜੀਤ ਕੌਰ ਕੁਝ ਦਿਨਾਂ ਬਾਅਦ ਮੰਜੂ ਨੂੰ ਲੈ ਕੇ ਲਾਂਬੜਾ ਸਥਿਤ ਇਕ ਬੈਂਕ ਪਹੁੰਚੀ ਤੇ ਉਸ ਦਾ ਖਾਤਾ ਖੁੱਲ੍ਹਵਾ ਦਿੱਤਾ। ਉਸ ਦੇ ਅਨਪੜ੍ਹ ਹੋਣ ਦਾ ਫਾਇਦਾ ਚੁੱਕ ਕੇ ਮੁਲਜ਼ਮਾਂ ਨੇ ਉਸ ਤੋਂ ਚੈਕਬੁੱਕ ‘ਤੇ ਵੀ ਅੰਗੂਠਾ ਲਗਵਾ ਲਿਆ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਲਾਂਬੜਾ ਸਥਿਤ ਹਾਂਡਾ ਏਜੰਸੀ ਲੈ ਗਏ। ਉੱਥੇ ਪਹਿਲਾਂ ਤੋਂ ਹੀ ਏਜੰਸੀ ਦਾ ਮੈਨੇਜਰ ਬਲਵਿੰਦਰ ਸਿੰਘ, ਫਾਇਨਾਂਸ ਮੁਲਾਜ਼ਮ ਰਾਹੁਲ ਗੁਗਲਾਨੀ ਤੇ ਸੰਨੀ ਖੜ੍ਹੇ ਸਨ। ਇਸ ਦੌਰਾਨ ਉਸ ਨੂੰ ਇਕ ਸਕੂਟੀ ਦੇ ਸਾਹਮਣੇ ਖੜ੍ਹਾ ਕੀਤਾ ਗਿਆ ਤੇ ਫੋਟੋ ਖਿੱਚੀ ਗਈ। ਵਿਰੋਧ ਕਰਨ ‘ਤੇ ਮੁਲਜ਼ਮਾਂ ਨੇ ਦੱਸਿਆ ਕਿ ਸਰਕਾਰੀ ਕਰਜ਼ ਲੈਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਫੋਟੋ ਖਿਚਵਾਉਣ ਤੋਂ ਬਾਅਦ ਉਨ੍ਹਾਂ ਨੇ ਮੰਜੂ ਦੇਵੀ ਨੂੰ 4.5 ਹਜ਼ਾਰ ਰੁਪਏ ਦਿੱਤੇ। ਫਿਰ ਉਹ ਉਸ ਨੂੰ ਜਲੰਧਰ ਬੱਸ ਸਟੈਂਡ ਲੈ ਆਏ। ਇੱਥੇ ਇਕ ਹੋਰ ਸਕੂਟੀ ਸਾਹਮਣੇ ਖੜ੍ਹੇ ਕਰ ਕੇ ਫੋਟੋ ਖਿੱਚੀ ਤੇ 5 ਹਜ਼ਾਰ ਰੁਪਏ ਦੇ ਕੇ ਘਰ ਭੇਜ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਉਸ ਤੋਂ ਜਬਰਨ ਅੰਗੂਠੇ ਵੀ ਲਗਵਾਏ। ਫਿਰ, ਉਸ ਦੇ ਮੋਬਾਈਲ ਦਾ ਸਿਮ ਮੁਲਜ਼ਮਾਂ ਕੱਢ ਲਿਆ ਤੇ ਉਸ ਨੂੰ ਇਕ ਹਫ਼ਤੇ ਬਾਅਦ ਦਿੱਤਾ।

ਕੁਝ ਦਿਨਾਂ ਬਾਅਦ ਮੰਜੂ ਦੇਵੀ ਦੇ ਘਰ ਕੋਰੀਅਰ ਰਾਹੀਂ ਐਕਟਿਵ ਦੇ ਤਿੰਨ ਰਜਿਸਟ੍ਰੇਸ਼ਨ ਸਰਟੀਫਿਕੇਟ ਪਹੁੰਚੇ। ਇਸ ਤੋਂ ਬਾਅਦ ਬੈਂਕ ਮੁਲਾਜ਼ਮ ਉਸ ਦੇ ਘਰ ਕਿਸ਼ਤ ਲੈਣ ਆਉਣ ਲੱਗੇ। ਜਦੋਂ ਉਨ੍ਹਾਂ ਨੇ ਰਣਜੀਤ ਕੌਰ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਆਫਣਾ ਸਿਮ ਕਾਰਡ ਕੱਢ ਕੇ ਸੁੱਟ ਦਿਉ ਤੇ ਕਿਤੇ ਹੋਰ ਜਾ ਕੇ ਰਹੋ। ਮੁਲਜ਼ਮਾਂ ਨੇ ਉਸ ਦੇ ਬੇਟੇ ਪੰਕਜ ਨੂੰ ਘਰੋਂ ਬਾਹਰ ਬੁਲਾ ਕੇ ਆਰਸੀ ਮੰਗੀ ਤੇ ਨਾ ਦੇਣ ‘ਤੇ ਉਸ ਨਾਲ ਕੁੱਟਮਾਰ ਕੀਤੀ। ਉਸ ਨੂੰ ਜਾਨੇਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ।

Vinkmag ad
Share Our Daily Posts

News Desk

Read Previous

ਜਰਖੜ ਖੇਡਾਂ : ਇਨ੍ਹਾਂ ਦਿਨਾਂ ‘ਚ ਹੋਵੇਗਾ ਕਬੱਡੀ ਤੇ ਹਾਕੀ ਦਾ ਹੋਵੇਗਾ ਮਹਾਂਕੁੰਭ, ਪਹਿਲੀ ਵਾਰ ਹੋਵੇਗੀ ਮੁੱਕੇਬਾਜ਼ੀ, ਕਰਨ ਔਜਲਾ ਦਾ ਲੱਗੇਗਾ ਅਖਾੜਾ

Read Next

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਅਲੌਕਿਕ ਜਲੌਅ