ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਹੰਡਿਆਇਆ : ਬੀਤੀ ਰਾਤ ਕਰੀਬ 9 ਵਜੇ ਬੀਕਾ ਸੂਚ ਪੱਤੀ ਦੀ ਪੰਚ ਸ਼ਿੰਦਰਪਾਲ ਕੌਰ (60) ਦੀ ਉਸ ਦੇ ਪੁੱਤਰ ਵੱਲੋਂ ਘਣ ਮਾਰ ਕੇ ਕਰ ਕਤਲ ਕਰ ਦਿੱਤੇ ਜਾਣ ਸਬੰਧੀ ਖ਼ਬਰ ਮਿਲੀ ਹੈ। ਇਸ ਸਬੰਧੀ ਥਾਣਾ ਸਦਰ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੁਲਜ਼ਮ ਸੁਖਚੈਨ ਨਸ਼ੇ ਦੀ ਪੂਰਤੀ ਲਈ ਮਾਪਿਆਂ ਤੋਂ ਪੈਸੇ ਮੰਗ ਰਿਹਾ ਸੀ। ਮਾਪਿਆਂ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪਿਤਾ ਨੂੰ ਜ਼ਖ਼ਮੀ ਕਰ ਦਿੱਤਾ ਤੇ ਮਾਤਾ ਸ਼ਿੰਦਰਪਾਲ ਕੌਰ (60) ਦੇ ਸਿਰ ’ਚ ਘਣ ਮਾਰ ਦਿੱਤਾ। ਜ਼ਖ਼ਮੀ ਔਰਤ ਨੂੰ 108 ਐਂਬੂਲੈਸ ਰਾਹੀ ਸੰਦੀਪ ਮਾਰਕੰਡਾ ਨੇ ਬਰਨਾਲਾ ਹਸਪਤਾਲ ਵਿਚ ਪਹੁੰਚਾ ਦਿੱਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੁਲਜ਼ਮ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਲਿਆ ਹੈ ਤੇ ਸੁਖਚੈਨ ਨੂੰ ਜਲਦੀ ਫੜ ਲਿਆ ਜਾਵੇਗਾ। ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਮਾਪਿਆਂ ਨੇ 2 ਸਾਲ ਪਹਿਲਾਂ ਆਪਣੀ ਚੱਲ ਅਚੱਲ ਜਾਇਦਾਦ ਵਿੱਚੋਂ ਇਸ ਪੁੱਤਰ ਨੂੰ ਬੇਦਖ਼ਲ ਕੀਤਾ ਸੀ।
