Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਢਾਈ ਸਾਲ ਬਾਅਦ ਫਿਰ ਉਡਾਨ ਭਰੇਗੀ Jet Airways, ਘਾਟੇ ਕਾਰਨ ਬੰਦ ਹੋ ਗਈ ਸੀ ਏਅਰਲਾਈਨ

ਨਵੀਂ ਦਿੱਲੀ, ਪੀਟੀਆਈ : ਕਰਜ਼ ਸੰਕਟ ਕਾਰਨ ਆਸਮਾਨ ਤੋਂ ਜ਼ਮੀਨ ‘ਤੇ ਆ ਚੁੱਕੀ ਜੈੱਟ ਏਅਰਵੇਜ਼ ਢਾਈ ਸਾਲ ਬਾਅਦ ਇਕ ਵਾਰ ਫਿਰ ਤੋਂ ਉਡਾਨਾਂ ਭਰਨ ਨੂੰ ਤਿਆਰ ਹੈ। ਲੰਬੇ ਸਮੇਂ ਤੋਂ ਬੰਦ ਪਈ Jet Airways 2022 ਦੀ ਪਹਿਲੀ ਤਿਮਾਹੀ ਤਕ ਫਿਰ ਤੋਂ ਘਰੇਲੂ ਸੰਚਾਲਨ ਸ਼ੁਰੂ ਕਰੇਗੀ। ਏਅਰਲਾਈਨ ਅਗਲੇ ਸਾਲ ਦੀ ਆਖਰੀ ਤਿਮਾਹੀ ਤਕ ਘੱਟ ਦੂਰੀ ਵਾਲੀਆਂ ਕੌਮਾਂਤਰੀ ਉਡਾਨਾਂ ਵੀ ਸ਼ੁਰੂ ਕਰੇਗੀ। ਏਅਰਲਾਈਨ ਵੱਲੋਂ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈੱਟ ਏਅਰਵੇਜ ਦੀ ਪਹਿਲੀ ਉਡਾਨ ਦਿੱਲੀ-ਮੁੰਬਈ ਰੂਪ ‘ਤੇ ਹੋਵੇਗੀ। ਇਸ ਲਈ ਏਅਰਲਾਈਨ ਦਾ ਮੁੱਖ ਦਫ਼ਤਰ ਹੁਣ ਮੁੰਬਈ ਦੀ ਬਜਾਏ ਦਿੱਲੀ ‘ਚ ਹੋਵੇਗਾ।

ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਨੇ ਇਸ ਸਾਲ ਜੂਨ ‘ਚ ਜੈੱਟ ਏਅਰਵੇਜ਼ ਲਈ Jalan Kalrock Consortium’s ਦੀ ਸਹੁੰ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਕ ਬਿਆਨ ‘ਚ ਜਾਲਾਨ ਕਲਰਾਕ ਕੰਸੋਟਰੀਅਮ ਦੇ ਮੁੱਖ ਮੈਂਬਰ ਮੁਰਾਰੀ ਲਾਲ ਜਾਲਾਨ ਨੇ ਕਿਹਾ, ਜੈੱਟ ਏਅਰਵੇਜ਼ 2.0 ਦਾ ਉਦੇਸ਼ Q1-2022 ਤਕ ਘਰੇਲੂ ਸੰਚਾਲਨ ਨੂੰ ਫਿਰ ਤੋਂ ਸ਼ੁਰੂ ਕਰਨਾ ਹੈ ਤੇ Q3/Q4 2022 ਤਕ ਅੰਤਰਰਾਸ਼ਟਰੀ ਸੰਚਾਲਨ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਯੋਜਨਾ ਤਿੰਨ ਸਾਲ ‘ਚ 50 ਤੋਂ ਜ਼ਿਆਦਾ ਜਹਾਜ਼ ਤੇ ਪੰਜ ਸਾਲ ‘ਚ 100 ਤੋਂ ਜ਼ਿਆਦਾ ਜਹਾਜ਼ਾਂ ਦੀ ਹੈ, ਜੋ ਕੰਸਟੋਰੀਅਮ ਦੀ ਘੱਟ ਸਮੇਂ ਲਈ ਤੇ ਲੰਬੇ ਸਮੇਂ ਲਈ ਵਪਾਰ ਯੋਜਨਾ ਨਾਲ ਪੂਰੀ ਤਰ੍ਹਾਂ ਨਾਲ ਫਿਟ ਬੈਠਦੀ ਹੈ। ਮੁਰਾਰੀ ਲਾਲ ਨੇ ਕਿਹਾ ਕਿ ਜਹਾਜ਼ ਦੀ ਚੋਣ ਲੀਜਿੰਗ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਉਡਾਨ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਕਿਸੇ ਏਅਰਲਾਈਨ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਅਸੀਂ ਇਸ ਇਤਿਹਾਸਕ ਯਾਤਰਾ ਦਾ ਹਿੱਸਾ ਬਣਨ ਦੀ ਉਮੀਦ ਕਰ ਰਹੇ ਹਨ।

Vinkmag ad
Share Our Daily Posts

News Desk

Read Previous

ਦਾਜ ਲਈ ਸਹੁਰਾ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਦਿੱਤੀ ਜਾਨ, ਪਤੀ, ਸਹੁਰਾ ਤੇ ਨਨਾਣ ਵਿਰੁੱਧ ਕੇਸ

Read Next

CM ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ- ਕੰਡੀ ਖੇਤਰ ਦੇ ਕਿਸਾਨਾਂ ਲਈ 90 ਫ਼ੀਸਦ ਸਬਸਿਡੀ ਦਾ ਐਲਾਨ