Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 30, 2026

ਜਲੰਧਰ ਦੇ ਅਸਮਾਨ ‘ਚ ‘ਸੂਰਿਆ ਕਿਰਨ ਏਅਰੋਬੈਟਿਕ’ ਟੀਮ ਨੇ ਦਿਖਾਏ ਹੈਰਤਅੰਗੇਜ਼ ਕਰਤਬ, ਦੇਖਦੇ ਰਹਿ ਗਏ ਲੋਕ

ਜਲੰਧਰ : ਮਹਾਨਗਰ ਦੇ ਲੋਕ ਬੁੱਧਵਾਰ ਸਵੇਰੇ ਉਸ ਵੇਲੇ ਦੰਗ ਰਹਿ ਗਏ ਜਦੋਂ ਭਾਰਤੀ ਹਵਾਈ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਅਸਮਾਨ ‘ਚ ਕਈ ਹੈਰਤਅੰਗੇਜ਼ ਕਰਤਬ ਦਿਖਾਏ। ਅਸਮਾਨ ‘ਚ ਇਕ ਖਾਸ ਪੈਟਰਨ ‘ਚ ਉੱਡਦੇ 9 ਸੂਰਿਆ ਕਿਰਨ ਜਹਾਜ਼ਾਂ ਦੇ ਦਸਤੇ ਨੇ ਇਕ ਤੋਂ ਬਾਅਦ ਇਕ ਕਲਾਬਾਜ਼ੀਆਂ ਦਿਖਾਈਆਂ। ਉਨ੍ਹਾਂ ਨੂੰ ਦੇਖ ਕੇ ਲੋਕ ਦੰਦਾਂ ‘ਚ ਉਂਗਲਾਂ ਦਬਾਉਣ ਨੂੰ ਮਜਬੂਰ ਹੋ ਗਏ। ਸ਼ਹਿਰ ਦੇ ਨਾਲ-ਨਾਲ ਕੈਂਟ ਏਰੀਆ ‘ਚ ਵੀ ਲੋਕਾਂ ਨੇ ਸੂਰਿਆ ਕਿਰਨ ਟੀਮ ਦੇ ਜਾਂਬਾਜ਼ਾਂ ਦੇ ਅਸਮਾਨੀ ਸਟੰਟਸ ਦੀ ਖੂਬ ਪ੍ਰਸ਼ੰਸਾ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਇਕ ਸੂਰਿਆ ਕਿਰਨ ਜਹਾਜ਼ ਸ਼ਹਿਰ ਦੇ ਅਸਮਾਨ ‘ਚ ਕਲਾਬਾਜ਼ੀਆਂ ਕਰਦਾ ਦੇਖਿਆ ਗਿਆ ਸੀ।

ਮੰਗਲਵਾਰ ਨੂੰ ਲੁਧਿਆਣਆ ‘ਚ ਹੋਇਆ ਸੀ ਏਅਰ ਸ਼ੋਅ

ਦੇੱਸ ਦੇਈਏ ਕਿ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲ ਸਿੰਘ ਸੇਖੋਂ ਦੇ ਬਲੀਦਾਨ ਦਿਵਸ ‘ਤੇ ਮੰਗਵਲਾਰ ਨੂੰ ਲੁਧਿਆਣਾ ਦੇ ਪਿੰਡ ਈਸੇਵਾਲ ‘ਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਿਆ ਸੀ। ਇਸ ਮੌਕੇ 1971 ਦੇ ਭਾਰਤ-ਪਾਕਿ ਯੁੱਧ ’ਚ ਜਾਂਬਾਜ਼ੀ ਨਾਲ ਦੁਸ਼ਮਣ ਦਾ ਮੁਕਾਬਲਾ ਕਰਕੇ ਵਤਨ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਪਰਮਵੀਰ ਚੱਕਰ ਨੂੰ ਹਵਾਈ ਸੈਨਾ ਦੇ ਉੱਚ ਅਧਿਕਾਰੀ ਨੇ ਯਾਦ ਕੀਤਾ। ਇਸ ਦੌਰਾਨ ਸੇਖੋਂ ਦੀ ਬਹਾਦਰੀ ਦਾ ਗੁਣਗਾਨ ਕੀਤਾ ਗਿਆ। ਪੁਸ਼ਤੈਨੀ ਪਿੰਡ ਇੱਸੇਵਾਲ ’ਚ ਮੰਗਲਵਾਰ ਨੂੰ ਇਕ ਵਿਸ਼ਾਲ ਸਮਾਗਮ ’ਚ ਹਵਾਈ ਸੈਨਾ ਦੇ ਏਅਰ ਮਾਰਸ਼ਲ ਬੀਆਰ ਕ੍ਰਿਸ਼ਣਾ ਖ਼ਾਸ ਤੌਰ ’ਤੇ ਮੌਜੂਦ ਰਹੇ। ਕ੍ਰਿਸ਼ਣਾ ਨੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਸ਼ਹੀਦ ਦੇ ਬੁੱਤ ਦੀ ਘੁੰਡ ਚੁਕਾਈ ਵੀ ਕੀਤੀ।

Vinkmag ad
Share Our Daily Posts

News Desk

Read Previous

ਹਰਿਆਣੇ ਦੇ ਨਵੇਂ ਗਵਰਨਰ ਬੰਡਾਰੂ ਦੱਤਾਤ੍ਰੇਯਾ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Read Next

ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਹਾਈ ਅਲਰਟ ਦੇ ਦਿੱਤੇ ਆਦੇਸ਼, ਜਾਣੋ ਕੀ ਹੈ ਮਾਮਲਾ