Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਪੰਜਾਬ ‘ਚ ਹਾਈ ਅਲਰਟ ਜਾਰੀ ਹੁੰਦਿਆਂ ਹੀ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ ਮੋਟਰਸਾਈਕਲ ਸਵਾਰ, ਮਾਲਕ ਫਰਾਰ

ਫਿਰੋਜ਼ਪੁਰ : ਪੰਜਾਬ ਅੰਦਰ ਕਿਸੇ ਅਣਸੁਖਾਵੀਂ ਘਟਨਾ ਨੂੰ ਲੈ ਕੇ ਜਿੱਥੇ ਖ਼ੁਫ਼ੀਆ ਏਜੰਸੀਆਂ ਹਾਈ ਅਲਰਟ ‘ਤੇ ਹਨ, ਉਥੇ ਏਜੰਸੀਆਂ ਦੇ ਇਸੇ ਖਦਸ਼ੇ ਨੂੰ ਸੱਚ ਸਾਬਤ ਕਰਦੀ ਇਕ ਘਟਨਾ ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਖੇ ਉਸ ਵੇਲੇ ਵਾਪਰੀ ਜਦੋਂ ਸੜਕ ‘ਤੇ ਜਾ ਰਿਹਾ ਇਕ ਮੋਟਰਸਾਈਕਲ ਜ਼ਬਰਦਸਤ ਧਮਾਕੇ ਨਾਲ ਬਲਾਸਟ ਹੋ ਗਿਆ। ਮੋਟਰਸਾਈਕਲ ਦੇ ਬਲਾਸਟ ਹੋਣ ਕਾਰਨ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਝੁਲਸ ਗਿਆ,ਜਿਸ ਨੂੰ ਉਸੇ ਵੇਲੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ ।

ਜਲਾਲਾਬਾਦ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਤੱਖਦਰਸ਼ੀਆਂ ਅਨੁਸਾਰ ਇਕਦਮ ਮੋਟਰਸਾਈਕਲ ਦੇ ਇੰਜਣ ਵਿਚ ਅੱਗ ਲੱਗ ਗਈ ਜਿਸ ਕਾਰਨ ਇਕ ਧਮਾਕਾ ਹੋਇਆ ਅਤੇ ਮੋਟਰਸਾਈਕਲ ਸਵਾਰ ਝੁਲਸ ਗਿਆ । ਡੀਐੱਸ ਪੀ ਅਨੁਸਾਰ ਮ੍ਰਿਤਕ ਦੀ ਪਛਾਣ 22 ਸਾਲਾ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਛਿੰਦਾ ਸਿੰਘ ਵਾਸੀ ਝੁੱਗੇ ਨਿਹੰਗਾਂ ਵਾਲੇ ਫਿਰੋਜ਼ਪੁਰ ਵਜੋਂ ਹੋਈ ਹੈ , ਜੋ ਫ਼ਾਜ਼ਿਲਕਾ ਦੇ ਧਰਮੂਵਾਲਾ ਪਿੰਡ ਤੋਂ ਆਪਣੇ ਮਾਮੇ ਦੀ ਕੁੜੀ ਨੂੰ ਮਿਲ ਕੇ ਵਾਪਸ ਫਿਰੋਜ਼ਪੁਰ ਜਾ ਰਿਹਾ ਸੀ। ਪੁਲਿਸ ਅਧਿਕਾਰੀ ਅਨੁਸਾਰ ਹਾਦਸਾ ਪੈਟਰੋਲ ਵਾਲੀ ਟੈਂਕੀ ਨੂੰ ਅੱਗ ਲੱਗਣ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਜਾਂਚ ਵਿੱਚ ਲੱਗੀ ਹੋਈ ਹੈ ।

ਪੁਲਿਸ ਲਈ ਬੁਝਾਰਤ ਬਣਿਆ ਬੈਂਕ ਦੇ ਬਾਹਰ ਸਹੀ ਸਲਾਮਤ ਖੜ੍ਹਾ ਮਿ੍ਰਤਕ ਦਾ ਮੋਟਰਸਾਈਕਲ

ਇੱਥੇ ਪੁਲਿਸ ਲਈ ਸਭ ਤੋਂ ਵੱਡੀ ਬੁਝਾਰਤ ਇਸ ਵੇਲੇ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਮੋਟਰਸਾਈਕਲ ‘ਤੇ ਬਲਾਸਟ ਹੋਣ ਕਾਰਨ ਬਲਵਿੰਦਰ ਸਿੰਘ ਉਰਫ ਬਿੰਦਰ ਦੀ ਮੌਤ ਹੋਈ ਉਹ ਬਲਵਿੰਦਰ ਸਿੰਘ ਦਾ ਮੋਟਰਸਾਈਕਲ ਹੀ ਨਹੀਂ ਸੀ । ਅਸਲ ਵਿੱਚ ਪੁਲਿਸ ਨੂੰ ਮੌਕਾ ਏ ਵਾਰਦਾਤ ਤੋਂ ਇਕ ਮੋਟਰਸਾਈਕਲ ਸਹੀ ਸਲਾਮਤ ਵੀ ਬਰਾਮਦ ਹੋਇਆ ਜਿਸ ਦੀ ਪੁਣਛਾਣ ਕਰਨ ਤੇ ਹੈਰਾਨੀ ਭਰਿਆ ਖੁਲਾਸਾ ਇਹ ਹੋਇਆ ਕਿ ਉਹ ਮੋਟਰਸਾਈਕਲ ਮ੍ਰਿਤਕ ਬਲਵਿੰਦਰ ਸਿੰਘ ਦਾ ਸੀ। ਪੁਲਿਸ ਨੂੰ ਬਲਵਿੰਦਰ ਸਿੰਘ ਦੇ ਸਹੀ ਸਲਾਮਤ ਖਡ਼੍ਹੇ ਮੋਟਰਸਾੲੀਕਲ ਵਿਚੋਂ ਵੀ ਇਕ ਮੋਬਾਇਲ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ। ਮਾਮਲਾ ਸੂਬੇ ਦੀ ਸੁਰੱਖਿਆ ਨਾਲ ਜੁੜਿਆ ਹੋਣ ਕਾਰਨ ਪੁਲਿਸ ਵੱਲੋਂ ਫੌਰੀ ਤੌਰ ‘ਤੇ ਕੀਤੀ ਤਫ਼ਤੀਸ਼ ਵਿਚ ਸਾਹਮਣੇ ਆਇਆ ਹੈ ਕਿ ਬਲਾਸਟ ਹੋਇਆ ਮੋਟਰਸਾਈਕਲ ਮ੍ਰਿਤਕ ਬਲਵਿੰਦਰ ਸਿੰਘ ਦੇ ਰਿਸ਼ਤੇਦਾਰ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਸਰਹੱਦੀ ਪਿੰਡ ਚਾਂਦੀਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਹੈ । ਪੁਲਿਸ ਅਨੁਸਾਰ ਫਿਲਹਾਲ ਸੁੱਖਾ ਮੌਕੇ ਤੋਂ ਫ਼ਰਾਰ ਹੈ । ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦਾ ਸਰਹੱਦੀ ਪਿੰਡ ਝੁੱਗੇ ਨਿਹੰਗਾਂ ਵਾਲਾ ਅਤੇ ਆਸ ਪਾਸ ਦਾ ਇਲਾਕਾ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਿਆਂ ਕਾਰਨ ਸ਼ੁਰੂ ਤੋਂ ਹੀ ਕਾਫ਼ੀ ਚਰਚਿਤ ਰਿਹਾ ਹੈ ।

Vinkmag ad
Share Our Daily Posts

News Desk

Read Previous

ਲੁਧਿਆਣਾ ਦੇ MLA ਬੈਂਸ ਵਿਰੁੱਧ ਦਰਜ ਜਬਰ ਜਨਾਹ ਮਾਮਲੇ ‘ਚ SIT ਦਾ ਗਠਨ, ਦੋ ਦਿਨ ਪਹਿਲਾਂ ਘਰ ‘ਚ ਪੁਲਿਸ ਨੇ ਕੀਤੀ ਸੀ ਰੇਡ

Read Next

ਘਰੇਲੂ ਕਲੇਸ਼ ਤੋਂ ਤੰਗ ਦੋ ਵਿਅਕਤੀਆਂ ਨੇ ਆਪਣੀ ਜੀਵਨ-ਲੀਲ੍ਹਾ ਕੀਤੀ ਸਮਾਪਤ, ਇਕ ਨੇ ਆਪਣੇ ਤੇ ਦੂਜੇ ਨੇ ਲਿਆ ਸਹੁਰੇ ਘਰ ਫਾਹਾ