ਅੰਮ੍ਰਿਤਸਰ : ਕਸਟਮ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਦੌਰਾਨ 822 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 39 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫ਼ਲਾਈਟ ਨੰਬਰ ਏਐੱਲ 930 ਤੇ ਸਫਰ ਕਰਕੇ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਯਾਤਰੀ ਕੋਲੋਂ ਕਸਟਮ ਵਿਭਾਗ ਪ੍ਰੇਵੇਂਟਿਵ ਵੱਲੋਂ ਸੋਨਾ ਬਰਾਮਦ ਕੀਤਾ ਗਿਆ। ਹਵਾਈ ਅੱਡਾ ਰਾਜਾਸਾਂਸੀ ਵਿਖੇ ਤਾਇਨਾਤ ਕਸਟਮ ਸਟਾਫ ਵੱਲੋਂ ਸੋਨੇ ਨੂੰ ਜਬਤ ਕਰ ਲਿਆ ਗਿਆ। ਗੱਲਬਾਤ ਦੌਰਾਨ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸਮਾਨ ਦੀ ਤਲਾਸ਼ੀ ਦੇ ਦੌਰਾਨ ਇਕ ਵਿਅਕਤੀ ਕੋਲੋਂ ਲੁਕੀ ਹੋਈ ਕੁਝ ਸ਼ੱਕੀ ਸਮਗਰੀ ਵੇਖੀ ਗਈ ਇਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਸੋਨੇ ਨੂੰ ਪੇਸਟ ਦੇ ਰੂਪ ਵਿਚ ਢਾਲਿਆ ਗਿਆ ਹੈ ਜਿਸ ਨੂੰ ਯਾਤਰੀ ਦੁਆਰਾ ਸਵੀਕਾਰ ਕੀਤਾ ਗਿਆ। ਜਿਸ ਨੂੰ ਅਗਲੀ ਜਾਂਚ ਲਈ ਹਿਰਾਸਤ ‘ਚ ਲਿਆ ਗਿਆ ਸੀ ਤੇ ਅਲਰਟ ਟੀਮ ਦੁਆਰਾ ਸ਼ੱਕ ਦੇ ਅਧਾਰ ‘ਤੇ ਸੁਨਿਆਰੇ ਨੂੰ ਪੇਸਟ ਤੋਂ ਧਾਤ ਬਣਾਉਣ ਲਈ ਬੁਲਾਇਆ ਗਿਆ, ਜਿਸ ਤੋਂ ਬਾਅਦ ਉਸ ਤਰਲ ਤੋਂ ਮਿਲੇ ਪਦਾਰਥ ਨੂੰ ਸ਼ੁੱਧਤਾ ਨਾਲ 24 ਕੈਰੇਟ 822 ਗ੍ਰਾਮ ਸੋਨਾ ਕੱਢਿਆ ਗਿਆ ਜਿਸ ਦੀ ਅੰਤਰਰਾਸ਼ਟਰੀ ਅਨੁਮਾਨਤ ਬਾਜ਼ਾਰ ਵਿਚ ਮੁੱਲ 39,00,000 ਰੁਪਏ ਹੈ, ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਪੜਤਾਲ ਜਾਰੀ ਹੈ। ਉਕਤ ਦੀ ਯਾਤਰੀ ਹਾਲ ਦੇ ਅੰਦਰ ਬਾਰੀਕੀ ਨਾਲ ਵਿਅਕਤੀ ਨੂੰ ਕਾਬੂ ਕਰਕੇ ਅਗਲੇਰੀ ਕੀਤੀ ਜਾਂਚ ਪੜਤਾਲ ਦੌਰਾਨ ਉਕਤ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ।
