Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਪਹਿਲੇ ਦਿਨ ਹੀ CM ਦੇ ਹੁਕਮਾਂ ਦੀਆਂ ਉੱਡੀਆਂ ਧੱਜੀਆਂ, ਚਿਤਾਵਨੀ ਨੋਟਿਸ

ਜਲੰਧਰ : ਸਰਕਾਰੀ ਦਫ਼ਤਰਾਂ ‘ਚ ਡੀਸੀ ਤੋਂ ਲੈ ਕੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਤੋਂ ਦਫ਼ਤਰਾਂ ‘ਚ ਮੌਜੂਦ ਰਹਿਣ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਦੀਆਂ ਧੱਜੀਆਂ ਉੱਡੀਆਂ। ਬਰਸਾਤ ਇਸ ‘ਚ ਰੁਕਾਵਟ ਬਣੀ। ਵੱਡੀ ਗਿਣਤੀ ‘ਚ ਮੁਲਾਜ਼ਮ ਦਫ਼ਤਰਾਂ ‘ਚ ਦੇਰੀ ਨਾਲ ਪੁੱਜੇ। ਤਹਿਸੀਲ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਦੇਰੀ ‘ਤੇ ਡੀਸੀ ਘਨਸ਼ਿਆਮ ਥੋਰੀ ਨੇ ਨਾਰਾਜ਼ਗੀ ਪ੍ਰਗਟਾਈ ਹੈ ਤੇ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਚਿਤਾਵਨੀ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਤਹਿਸੀਲ ਕੰਪਲੈਕਸ ਦੇ ਸਾਰੇ ਦਫ਼ਤਰਾਂ ‘ਚ ਦੇਰੀ ਨਾਲ ਆਉਣ ਵਾਲੇ ਮੁਲਾਜ਼ਮਾਂ ‘ਤੇ ਸਖਤ ਕਾਰਵਾਈ ਹੋ ਸਕਦੀ ਹੈ। ਸੀਐੱਮ ਨੇ ਹੁਕਮ ਦਿੱਤੇ ਸਨ ਕਿ ਸਾਰੇ ਅਧਿਕਾਰੀ ਤੇ ਮੁਲਾਜ਼ਮ ਸਵੇਰੇ 9 ਵਜੇ ਤੋਂ ਦਫ਼ਤਰ ‘ਚ ਬੈਠਣਗੇ। ਇਸ ਨੂੰ ਲੈ ਕੇ ਸੀਨੀਅਰ ਅਫਸਰ ਤਾਂ ਗੰਭੀਰ ਰਹੇ ਪਰ ਕਲੈਰੀਕਲ ਸਟਾਫ ਇਸ ਨੂੰ ਲੈ ਕੇ ਗੰਭੀਰ ਨਹੀਂ ਸੀ। ਬਰਸਾਤ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰਨ ਕਾਰਨ ਦੇਰੀ ਹੋਈ ਹੈ ਪਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਦਫ਼ਤਰ ਆਉਣ ‘ਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ।

ਨਗਰ ਨਿਗਮ ‘ਚ ਵੀ ਮੁਲਾਜ਼ਮ ਸਮੇਂ ‘ਤੇ ਨਹੀਂ ਪੁੱਜੇ। ਕਮਿਸ਼ਨਰ ਕਰਨੇਸ਼ ਸ਼ਰਮਾ ਦਫ਼ਤਰ ‘ਚ ਹਾਜ਼ਰ ਰਹੇ ਪਰ ਕਈ ਵਿਭਾਗਾਂ ਦੇ ਮੁਲਾਜ਼ਮ ਦੇਰੀ ਨਾਲ ਆਏ। ਇਸ ਨਾਲ ਨਿਗਮ ਦਾ ਕੰਮ ਪ੍ਰਭਾਵਿਤ ਰਿਹਾ। ਮੇਅਰ ਦਫ਼ਤਰ ਦਾ ਸਟਾਫ ਸਮੇਂ ‘ਤੇ ਸੀ ਪਰ ਤਹਿਬਾਜ਼ਾਰੀ, ਵਾਟਰ ਸਪਲਾਈ ਸਮੇਤ ਕਈ ਬ੍ਾਂਚਾਂ ਦੇ ਮੁਲਾਜ਼ਮ ਦੇਰੀ ਨਾਲ ਆਏ। ਪਾਵਰਕਾਮ ਦੇ ਦਫ਼ਤਰਾਂ ‘ਚ ਵੀ ਦਫਤਰ ਸਟਾਫ ਨਾਲ ਦੇਰੀ ਨਾਲ ਆਇਆ। ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮਾਂ ਕੋਲ ਫੀਲਡ ਵਰਕ ਵੀ ਹੈ ਇਸ ਲਈ ਮੁਲਾਜ਼ਮਾਂ ਨੂੰ ਕੰਮ ਕਰ ਕੇ ਬਾਹਰ ਹੋਣ ਦਾ ਬਹਾਨਾ ਵੀ ਮਿਲ ਜਾਂਦਾ ਹੈ। ਇਸ ਲਈ ਫੀਲਡ ਵਰਕ ਦਾ ਸਮਾਂ ਤੈਅ ਕਰਨਾ ਪਵੇਗਾ। ਨਿਗਮ ਕਮਿਸ਼ਨ ਕਰਨੇਸ਼ ਸ਼ਰਮਾ ਨੇ ਮੁਲਾਜ਼ਮਾਂ ਨੂੰ ਸਮੇਂ ‘ਤੇ ਦਫ਼ਤਰ ਪੁੱਜਣ ਦੀ ਚਿਤਾਵਨੀ ਦਿੱਤੀ ਹੈ।

ਸਿਵਲ ਹਸਪਤਾਲ, ਈਐੱਸਆਈ ਹਸਪਤਾਲ ਤੇ ਸਿਵਲ ਦਰਜਨ ਦਫ਼ਤਰ ‘ਚ ਵੀ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਦੀ ਪਹਿਲਾਂ ਹੀ ਦਿਨ ਧੱਜੀਆਂ ਉੱਡੀਆਂ। ਸਿਵਲ ਹਸਪਤਾਲ ਤੇ ਈਐੱਸਆਈ ਹਸਪਤਾਲ ‘ਚ ਸਵੇਰੇ ਅੱਠ ਵਜੇ ਓਪੀਡੀ ਦਾ ਸਮਾਂ ਹੈ ਤੇ ਡਾਕਟਰ, ਨਰਸ ਤੇ ਸਟਾਫ ਦੇ ਮੈਂਬਰਾਂ ਦੇ 10 ਵਜੇ ਤਕ ਆਉਣ ਦਾ ਸਿਲਸਿਲਾ ਜਾਰੀ ਰਿਹਾ। ਉਥੇ ਸਿਵਲ ਸਰਜਨ ਦਫ਼ਤਰ ‘ਚ 9 ‘ਚ ਡਿਊਟੀ ਸ਼ੁਰੂ ਹੁੰਦੀ ਹੈ ਤੇ ਸਟਾਫ ਦੇ ਮੈਂਬਰ ਸਾਢੇ 10 ਤਕ ਪੁੱਜੇ। ਸਟਾਫ ਨੇ ਮੀਂਹ ਪੈਣ ਦੀ ਵਜ੍ਹਾ ਨਾਲ ਦੇਰੀ ਨਾਲ ਆਉਣ ਨਾਲ ਤਰਕ ਦਿੱਤਾ। ਸਿਹਤ ਵਿਭਾਗ ਦਾ 35 ਫ਼ੀਸਦੀ ਦੇ ਕਰੀਬ ਸਟਾਫ ਡਿਊਟੀ ‘ਤੇ ਦੇਰੀ ਨਾਲ ਪੁੱਜਾ। ਉਥੇ 10 ਫ਼ੀਸਦੀ ਦੇ ਕਰੀਬ ਸਟਾਫ ਨੇ ਛੁੱਟੀ ਕਰ ਲਈ। ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਸੂਬੇ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਕਾਪੀ ਨਾਲ ਦਫ਼ਤਰ ਵੱਲੋਂ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਨੂੰ ਚਿੱਠੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਦੀ ਜਾਂਚ ਲਈ ਟੀਮਾਂ ਬਣਾ ਕੇ ਅਚਨਚੇਤੀ ਜਾਂਚ ਕੀਤੀ ਜਾਵੇਗੀ

Vinkmag ad
Share Our Daily Posts

News Desk

Read Previous

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਪਿਆ ਦਿਲ ਦਾ ਦੌਰਾ, ਜਲੰਧਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ

Read Next

ਹੁਣ ਰਾਤ ਤਿੰਨ ਵਜੇ ਤਕ ਖੁੱਲ੍ਹਾ ਰਹੇਗਾ ਮੁੱਖ ਮੰਤਰੀ ਦਫ਼ਤਰ, ਹਰ ਬੁੱਧਵਾਰ ਨੂੰ 11 ਵਜੇ ਹੋਇਆ ਕਰੇਗੀ ਕੈਬਨਿਟ ਮੀਟਿੰਗ