Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਫ਼ੈਕਟਰੀ ਤੋਂ ਛੁੱਟੀ ਕਰ ਕੇ ਜਾਂਦੇ ਕਾਮੇ ਨੂੰ ਘੇਰ ਕੇ ਕੀਤਾ ਹਮਲਾ

ਡੇਰਾਬੱਸੀ : ਡੇਰਾਬੱਸੀ ਦੇ ਨਜ਼ਦੀਕੀ ਪਿੰਡ ਬੇਹੜਾ ‘ਚ ਐਲਕੋ ਫੈਕਟਰੀ ‘ਚ ਕੰਮ ਕਰਦੇ ਹੈਲਪਰ ਦੀ ਡਿਊਟੀ ਤੋਂ ਛੁੱਟੀ ਕਰਕੇ ਪਰਤਣ ਵੇਲੇ ਕੀਤੇ ਸਾਥੀਆਂ ਵੱਲੋਂ ਹਮਲੇ ਦੌਰਾਨ ਸਚਿਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਸਮਗੋਲੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਪੀਜੀਆਈ ਗੰਭੀਰ ਹਾਲਤ ‘ਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਹਮਲੇ ਮਗਰੋਂ ਪੀੜਤ ਦਾ ਦਿਮਾਗੀ ਸੰਤੁਲਨ ਵੀ ਵਿਗੜ ਗਿਆ ਹੈ। ਪੁਲਿਸ ਨੇ ਫ਼ੈਕਟਰੀ ‘ਚ ਨਾਲ ਕੰਮ ਕਰਨ ਵਾਲੇ ਲਵਪ੍ਰਰੀਤ ਸਿੰਘ ਉਰਫ਼ ਲਵਲੀ, ਗੱਬਰ ਪੁੱਤਰ ਸੱਤਾ ਵਾਸੀ ਪਿੰਡ ਬੇਹੜਾ ਅਤੇ ਚਿੱਪੀ ਬਿਹਾਰੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323,341,506, 148 ਅਤੇ 149 ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਸਚਿਨ ਕੁਮਾਰ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਐਲਕੋ ਫੈਕਟਰੀ ਬੇਹੜਾ ‘ਚ ਬਤੌਰ ਹੈਲਪਰ ਨੌਕਰੀ ਕਰਦਾ ਹੈ। ਲੰਘੀ ਦੱਸ ਸਤੰਬਰ ਨੂੰ ਛੁੱਟੀ ਕਰਕੇ ਆਪਣੇ ਭਾਣਜੇ ਨਾਲ ਮੋਟਰਸਾਈਕਲ ‘ਤੇ ਘਰ ਜਾਣ ਲਈ ਨਿਕਲੇ ਸਨ ਤਾਂ ਸ਼ਾਮੀਂ ਕਰੀਬ ਸਵਾ 5 ਵਜੇ ਬੇਹੜਾ ਟੀ ਪੁਆਇੰਟ ਮੰਦਰ ਨੇੜੇ ਪਿੰਡ ਬੇਹੜਾ ਦੇ ਲਵਪ੍ਰਰੀਤ ਸਿੰਘ, ਗੱਬਰ, ਰਵਿੰਦਰ ਸਿੰਘ ਰਵੀ, ਹਨੀ ਫੌਜੀ ਅਤੇ ਚਿੱਪੀ ਨੇ ਉਸ ਨੂੰ ਘੇਰ ਲਿਆ। ਜਿਨਾਂ੍ਹ ਨੇ ਉਸ ‘ਤੇ ਇਕਦਮ ਹਮਲਾ ਕਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰਵੀ ਨੇ ਹੱਥ ‘ਚ ਫੜੇ ਦਾਤਰ ਦੇ ਉਸ ਦੇ ਸਿਰ ਤੇ ਵਾਰ ਕੀਤੇ। ਗੱਬਰ ਨੇ ਹੱਥ ‘ਚ ਫੜੀ ਰਾੜ ਨਾਲ ਉਸ ਦੇ ਸਿਰ ‘ਚ ਸੱਟਾਂ ਮਾਰੀਆ, ਬਾਕੀਆਂ ਨੇ ਉਸ ਨੂੰ ਥੱਲੇ ਸੁੱਟ ਕੇ ਘਸੁੰਨ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਕਤ ਜਣਿਆਂ ਨੇ ਉਸ ਦੇ ਨਾਲ ਆਏ ਭਾਣਜੇ ਅਭਿਸ਼ੇਕ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਜੋ ਜਾਨ ਬਚਾ ਕੇ ਖੇਤਾਂ ਵੱਲ ਨੂੰ ਭੱਜ ਗਿਆ। ਰੌਲਾ ਪੈਣ ‘ਤੇ ਉਸ ਦਾ ਦੋਸਤ ਅਮਨਦੀਪ ਸਿੰਘ ਮੌਕੇ ‘ਤੇ ਆਇਆ ਜਿਸ ਨੇ ਉਨਾਂ੍ਹ ਕੋਲੋਂ ਛੁਡਵਾਇਆ ਅਤੇ ਇਲਾਜ਼ ਲਈ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ।

ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਸਚਿਨ ਦੀ ਪੀਜੀਆਈ ਤੋਂ ਛੁੱਟੀ ਹੋ ਗਈ ਹੈ ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ੍ਹ ਦੱਸਿਆ ਕਿ ਮਾਮਲਾ ਆਪਸੀ ਰੰਜਿਸ਼ ਦਾ ਹੈ।

Vinkmag ad
Share Our Daily Posts

News Desk

Read Previous

800 ਗ੍ਰਾਮ ਹੈਰੋਇਨ ਤੇ 80,000 ਰੁਪਏ ਡਰੱਗ ਮਨੀ ਸਣੇ ਤਿੰਨ ਕਾਬੂ

Read Next

ਪੰਜਾਬ ਦੇ ਜਲੰਧਰ ਸਣੇ ਕਈ ਸ਼ਹਿਰਾਂ ‘ਚ ਭਾਰੀ ਮੀਂਹ, ਜਾਣੋ ਅਗਲੇ 2 ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ