ਅੰਮ੍ਰਿਤਸਰ : ਭਾਰਤ ਵਾਲੇ ਪਾਸਿਓਂ ਰਾਵੀ ਦਰਿਆ ਰਾਹੀਂ ਪਾਣੀ ਦੇ ਵਹਾਅ ਵਿੱਚ ਰੁੜ੍ਹ ਕੇ ਪਾਕਿਸਤਾਨ ਪਹੁੰਚੀਆਂ ਚਾਰ ਲਾਸ਼ਾਂ ਮਿਲਣ ਨਾਲ ਲਾਹੌਰ ਦੇ ਆਸਪਾਸ ਦਹਿਸ਼ਤ ਦਾ ਮਾਹੌਲ ਹੈ।
ਸੂਤਰਾਂ ਅਨੁਸਾਰ ਭੇਜੀਆਂ ਗਈਆਂ ਤਸਵੀਰਾਂ ਵਿਚ ਚਾਰੇ ਲਾਸ਼ਾਂ ਦੇ ਕੇਸ ਤੇ ਦਾੜ੍ਹੀਆ ਹਨ ਮਿਲੀ। ਜਾਣਕਾਰੀ ਅਨੁਸਾਰ ਲਾਹੌਰ (ਪਾਕਿਸਤਾਨ) ਤੋਂ ਨਾਰੋਵਾਲ ਸ੍ਰੀ ਕਰਤਾਰਪੁਰ ਨੂੰ ਜਾਂਦਿਆਂ ਰਸਤੇ ਵਿਚ ਆਉਂਦੇ ਕਾਲਾ ਖਤਾਈ ਰੋਡ ਦੇ ਨਜ਼ਦੀਕ ਰਾਵੀ ਦਰਿਆ ਵਿਚੋਂ ਨਿਕਲਦੀ ਬਲਖੀ ਪਿੰਡ ਦੇ ਨੇੜਿਓਂ ਨਹਿਰ ਵਿਚੋਂ ਚਾਰ ਲਾਸ਼ਾਂ ਮਿਲੀਆਂ। ਪਿੰਡ ਦੇ ਲੋਕਾਂ ਨੇ ਭਾਰਤ ਵਾਲੇ ਪਾਸਿਓਂ ਰਾਵੀ ਦਰਿਆ ’ਚ ਰੁੜ ਕੇ ਆਈਆਂ ਚਾਰੇ ਲਾਸ਼ਾਂ ਜਿਨ੍ਹਾਂ ਵਿੱਚ ਤਿੰਨਾਂ ਦੀ ਪਹਿਚਾਣ ਨਹੀਂ ਸੀ ਹੋੋ ਸਕੀ ਜੋ ਬੁਰੀ ਤਰ੍ਹਾਂ ਗਲੀਆਂ-ਸੜੀਆਂ ਸਨ ਪਰ ਸਿਰ ’ਤੇ ਕੇਸ ਰੱਖੇ ਹੋਏ ਹਨ। ਇਨ੍ਹਾਂ ਵਿਚੋਂ ਇਕ ਲਾਸ਼ ਜੋ ਸਿੱਖ ਦੀ ਸੀ, ਉਸ ਦੀ ਦਾੜ੍ਹੀ ਤੇ ਕੇਸ ਸਹੀ ਸਲਾਮਤ ਵੇਖੇ ਗਏ। ਜਦੋਂ ਪਿੰਡ ਵਾਲੀ ਨੇ ਇਕ ਸਹੀ ਸਲਾਮਤ ਲਾਸ਼ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਦੋਵੇਂ ਬਾਹਾਂ ਵੱਢੀਆਂ ਹੋਈਆਂ ਸਨ। ਲੋਕਾਂ ਨੇ ਭਾਰਤ ਵਾਲੇ ਪਾਸਿਓਂ ਰੁੜ੍ਹ ਕੇ ਪਾਕਿਸਤਾਨ ਆਈਆਂ ਚਾਰੇ ਲਾਸ਼ਾਂ ਨੂੰ ਕੱਢ ਕੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਤੇ ਪਿੰਡ ਦੇ ਕਬਰਿਸਤਾਨ ਵਿਖੇ ਦਫਨਾ ਦਿੱਤੀਆਂ ਗਈਆਂ। ਇਸ ਇਸ ਪਿੰਡ ਦੇ ਮੁਸਲਮਾਨ ਲੋਕਾਂ ਨੇ ਜੋ ਲਾਸ਼ ਸਹੀ ਸਲਾਮਤ ਦਿਸ ਰਹੀ ਸੀ ਉਸ ਦੀ ਫੋਟੋ ਖਿੱਚ ਕੇ ਲਾਹੌਰ ਦੇ ਏਰੀਏ ’ਚ ਵਾਇਰਲ ਕੀਤੀ। ਪਾਕਿਸਤਾਨੀ ਲੋਕਾਂ ਨੇ ਭਾਰਤ ਤਕ ਇਹ ਫੋਟੋ ਪਹੁੰਚਾਉਂਦਿਆਂ ਦੱਸਿਆ ਕਿ ਇਹ ਮਿ੍ਰਤਕ ਦੇਹ ਪਿੰਡ ਦੇ ਕਬਰਸਤਾਨ ਵਿਖੇ ਬਾਕੀ ਤਿੰਨਾਂ ਦੇ ਨਾਲ ਹੀ ਦਫ਼ਨਾ ਦਿੱਤੀ ਗਈ ਹੈ।
ਸਾਲ 2014 ’ਚ ਵੀ ਮਿਲੀ ਸੀ ਔਰਤ ਦੀ ਲਾਸ਼
ਇਸ ਤੋਂ ਪਹਿਲਾਂ ਵੀ 2014 ਵਿਚ ਸਹੁਰਿਆਂ ਵੱਲੋਂ ਮਾਰ ਕੇ ਸੁੱਟੀ ਗਈ ਇਕ ਭਾਰਤੀ ਮਹਿਲਾ ਅੰਮ੍ਰਿਤਧਾਰੀ ਔਰਤ ਨੂੰ ਰਾਵੀ ਦਰਿਆ ਰਸਤੇ ਪਾਕਿਸਤਾਨ ਵਾਲੇ ਪਾਸੇ ਰੋੜ੍ਹ ਦਿੱਤਾ ਸੀ ਜਿਸ ਦੀ ਲਾਸ਼ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਨਜ਼ਦੀਕ ਤੇਜ਼ ਪਾਣੀ ਦੇ ਵਹਾਅ ਕਾਰਨ ਕੰਢੇ ਲੱਗ ਗਈ ਸੀ ਜਿਸ ਨੂੰ ਉਸ ਸਮੇਂ ਬਾਹਰ ਕੱਢ ਕੇ ਉਸ ਦੀ ਇਸੇ ਤਰ੍ਹਾਂ ਸ਼ਨਾਖਤ ਕੀਤੀ ਗਈ। ਭਾਰਤ ਫੋਟੋ ਭੇਜੀ ਗਈ ਤੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੂੰ ਸਹੁਰਿਆਂ ਵੱਲੋਂ ਮਾਰ ਕੇ ਰਾਵੀ ਦਰਿਆ ਵਿਚ ਸੁੱਟ ਦਿੱਤਾ ਗਿਆ ਜਿਸ ਦੀ ਲਾਸ਼ ਪਾਕਿਸਤਾਨ ’ਚ ਮਿਲ ਗਈ। ਇਸ ਲੜਕੀ ਦੀ ਲਾਸ਼ ਨੂੰ ਉਸ ਸਮੇਂ ਤਿੰਨ ਦਿਨ ਬਾਅਦ ਪਾਕਿਸਤਾਨ ਸਰਕਾਰ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਰਹਿੰਦੇ ਪਰਿਵਾਰ ਨੂੰ ਸੌਂਪੀ ਸੀ।
