Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 30, 2026

ਹਵਾਈ ਫ਼ੌਜ ਲਈ 56 ਫ਼ੌਜੀ ਟਰਾਂਸਪੋਰਟ ਜਹਾਜ਼ ਖ਼ਰੀਦੇਗਾ ਭਾਰਤ,ਕੈਬਨਿਟ ਨੇ ਇਸੇ ਮਹੀਨੇ ਖ਼ਰੀਦ ਮਤੇ ਨੂੰ ਦਿੱਤੀ ਸੀ ਮਨਜ਼ੂਰੀ

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਟਰਾਂਸਪੋਰਟ ਬੇਡ਼ੇ ਦੇ ਆਧੁਨਿਕੀਕਰਨ ਦੀ ਦਿਸ਼ਾ ’ਚ ਵੱਡਾ ਕਦਮ ਚੁੱਕਦੇ ਹੋਏ ਰੱਖਿਆ ਮੰਤਰਾਲੇ ਨੇ ਸਪੇਨ ਦੀ ਕੰਪਨੀ ਏਅਰਬੱਸ ਡਿਫੈਂਸ ਐਂਡ ਸਪੇਸ ਨਾਲ 56 ਸੀ-295 ਐੱਮਡਬਲਯੂ ਫ਼ੌਜੀ ਟਰਾਂਸਪੋਰਟ ਜਹਾਜ਼ ਖ਼ਰੀਦਣ ਦਾ ਕਰਾਰ ਕੀਤਾ ਹੈ। 5 ਤੋਂ 10 ਟਨ ਭਾਰ ਢੋਣ ਦੀ ਸਮਰੱਥਾ ਵਾਲੇ ਇਹ ਜਹਾਜ਼ ਭਾਰਤੀ ਹਵਾਈ ਫ਼ੌਜ ਦੇ ਪੁਰਾਣੇ ਹੋ ਚੁੱਕੇ ਏਵਰੋ ਟਰਾਂਸਪੋਰਟ ਜਹਾਜ਼ਾਂ ਦੀ ਥਾਂ ਲੈਣਗੇ।

ਰੱਖਿਆ ਮੰਤਰਾਲੇ ਨੇ ਏਅਰਬੱਸ ਨਾਲ ਸ਼ੁੱਕਰਵਾਰ ਨੂੰ ਕਰੀਬ 22,000 ਕਰੋਡ਼ ਰੁਪਏ ਦੇ ਇਸ ਸੌਦੇ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਤਹਿਤ 16 ਸੀ-295 ਐੱਮਡਬਲਯੂ ਜਹਾਜ਼ ਪੂਰੀ ਤਰ੍ਹਾਂ ਉਡਾਣ ਭਰਨ ਲਈ ਤਿਆਰ ਸਥਿਤੀ ਵਿਚ ਭਾਰਤ ਲਿਆਂਦੇ ਜਾਣਗੇ। ਜਦਕਿ ਆਤਮਨਿਰਭਰ ਭਾਰਤ ਦੇ ਅਭਿਆਨ ਨੂੰ ਮਜ਼ਬੂਤ ਦੇਣ ਲਈ ਟਾਟਾ ਕੰਸੋਰਟੀਅਮ ਏਅਰਬੱਸ ਡਿਫੈਂਸ ਨਾਲ ਬਾਕੀ 40 ਜਹਾਜ਼ਾਂ ਦਾ ਭਾਰਤ ਵਿਚ ਨਿਰਮਾਣ ਕਰੇਗਾ।

ਰੱਖਿਆ ਮੰਤਰਾਲੇ ਨੇ ਇਸ ਖ਼ਰੀਦ ਸਮਝੌਤੇ ਦੇ ਨਾਲ ਹੀ ਏਅਰਬੱਸ ਡਿਫੈਂਸ ਅਤੇ ਟਾਟਾ ਐਡਵਾਂਸਡ ਸਿਸਟਮ ਦੇ ਸੀ-295 ਟਰਾਂਸਪੋਰਟ ਜਹਾਜ਼ ਬਣਾਉਣ ਦੇ ਸਾਂਝੇ ਪ੍ਰਾਜੈਕਟ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਖ਼ਰੀਦ ਸੌਦੇ ਦੇ ਨਾਲ ਹੀ ਰੱਖਿਆ ਮੰਤਰਾਲੇ ਨੇ ਏਅਰਬੱਸ ਡਿਫੈਂਸ ਦੇ ਐਂਡ ਸਪੇਸ ਨਾਲ ਇਕ ਆਫਸੈੱਟ ਕਰਾਰ ਵੀ ਕੀਤਾ ਹੈ ਜਿਸ ਤਹਿਤ ਏਅਰਬੱਸ ਆਪਣੇ ਭਾਰਤੀ ਭਾਈਵਾਲਾਂ ਤੋਂ ਜ਼ਰੂਰੀ ਉਪਕਰਣਾਂ ਦੀ ਖ਼ਰੀਦ ਅਤੇ ਸੇਵਾਵਾਂ ਲਵੇਗੀ।

ਕੈਬਨਿਟ ਨੇ ਇਸੇ ਮਹੀਨੇ ਖ਼ਰੀਦ ਮਤੇ ਨੂੰ ਦਿੱਤੀ ਸੀ ਮਨਜ਼ੂਰੀ

ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਹਵਾਈ ਫ਼ੌਜ ਲਈ ਇਨ੍ਹਾਂ 56 ਟਰਾਂਸਪੋਰਟ ਜਹਾਜ਼ਾਂ ਦੀ ਖ਼ਰੀਦ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ। ਭਾਰਤੀ ਹਵਾਈ ਫ਼ੌਜ ਦੀ ਟਰਾਂਸਪੋਰਟ ਸਮਰੱਥਾ ਅਤੇ ਰਫ਼ਤਾਰ ਨੂੰ ਵਧਾਉਣ ਦੇ ਲਿਹਾਜ਼ ਨਾਲ ਇਨ੍ਹਾਂ ਜਹਾਜ਼ਾਂ ਦੀ ਖ਼ਰੀਦ ਇਕ ਮਹੱਤਵਪੂਰਨ ਰੱਖਿਆ ਸੌਦਾ ਹੈ।

ਸੀ-295 ਐੱਮਡਬਲਯੂ ਦੀਆਂ ਖ਼ਾਸੀਅਤਾਂ 

ਸੀ-295 ਐੱਮਡਬਲਯੂ ਟਰਾਂਸਪੋਰਟ ਜਹਾਜ਼ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਪਿੱਛੇ ਦੇ ਹਿੱਸੇ ’ਚ ਰੈਂਪ ਡੋਰ ਹੈ ਜਿਹਡ਼ੀ ਫ਼ੌਜੀਆਂ ਜਾਂ ਸਾਮਾਨ ਦੀ ਤੇਜ਼ੀ ਨਾਲ ਪੈਰਾ ਡ੍ਰਾਪਿੰਗ ਲਈ ਪੂਰੀ ਤਰ੍ਹਾਂ ਮੁਫ਼ੀਦ ਹੈ। ਇਹ ਜਹਾਜ਼ ਅੱਧੇ ਅਧੂਰੇ ਏਅਰ ਸਟ੍ਰਿਪ ਨਾਲ ਵੀ ਆਸਾਨੀ ਨਾਲ ਉਡਾਣ ਭਰ ਸਕਦੇ ਹਨ। ਇਨ੍ਹਾਂ ਜਹਾਜ਼ਾਂ ਦੇ ਆਉਣ ਤੋਂ ਬਾਅਦ ਹਵਾਈ ਫ਼ੌਜ ਦੀ ਏਅਰਲਿਫਟ ਰਣਨੀਤਕ ਸਮਰੱਥਾ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ।

ਟਾਟਾ ਕੰਸੋਰਟੀਅਮ ਦੂਜੇ ਦੇਸ਼ਾਂ ਨੂੰ ਵੀ ਵੇਚ ਸਕੇਗਾ ਇਹ ਜਹਾਜ਼

ਇਨ੍ਹਾਂ ਸਾਰੇ 56 ਜਹਾਜ਼ਾਂ ਨੂੰ ਸਵਦੇਸ਼ ਨਿਰਮਿਤ ਇਲੈਕਟ੍ਰਾਨਿਕ ਵਾਰਫੇਅਰ ਸੁਈਟ ਨਾਲ ਲੈਸ ਕੀਤਾ ਜਾਵੇਗਾ। ਹਵਾਈ ਫ਼ੌਜ ਨੂੰ ਸਾਰੇ ਜਹਾਜ਼ਾਂ ਦੀ ਸਪਲਾਈ ਕਰਨ ਤੋਂ ਬਾਅਦ ਟਾਟਾ ਕੰਸੋਰਟੀਅਮ ਉਨ੍ਹਾਂ ਦੇਸ਼ਾਂ ਨੂੰ ਇਨ੍ਹਾਂ ਜਹਾਜ਼ਾਂ ਨੂੰ ਵੇਚ ਵੀ ਸਕੇਗਾ, ਜਿਨ੍ਹਾਂ ਦੇਸ਼ਾਂ ਨੂੰ ਵੇਚਣ ’ਤੇ ਭਾਰਤ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

Vinkmag ad
Share Our Daily Posts

News Desk

Read Previous

ਗੈਂਗਸਟਰ ਗੌਰਵ ਪਟਿਆਲ ਲੱਕੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਲਈ ਜਲੰਧਰ ਪੁਲਿਸ ਕਰੇਗੀ ਯਤਨ

Read Next

ਪੀਪੀਐੱਸਸੀ ਚੇਅਰਮੈਨ ਦਾ ਖ਼ਾਲੀ ਅਹੁਦਾ ਭਰਨ ਦੀ ਮੰਗ