Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਗੇਟਮੈਨ ਸੁੱਤਾ ਰਹਿ ਗਿਆ, ਖੁੱਲ੍ਹੇ ਜੌੜਾ ਫਾਟਕ ‘ਤੇ ਆਣ ਪੁੱਜੀ ਟ੍ਰੇਨ ਤੇ ਫਿਰ ਜੋ ਹੋਇਆ ਉਹ…

ਅੰਮ੍ਰਿਤਸਰ : ਜੌੜਾ ਫਾਟਕ ‘ਤੇ ਵਾਪਰੇ ਰੇਲ ਹਾਦਸੇ ਤੋਂ ਹਾਲੇ ਵੀ ਰੇਲਵੇ ਵਿਭਾਗ ਸਬਕ ਲੈਂਦਾ ਨਜ਼ਰ ਨਹੀਂ ਆ ਰਿਹਾ। ਐਤਵਾਰ ਸਵੇਰੇ ਤੜਕੇ ਸਾਢੇ 5 ਵਜੇ ਇਕ ਵਾਰ ਫਿਰ ਖੁੱਲ੍ਹੇ ਫਾਟਕ ‘ਤੇ ਟ੍ਰੇਨ ਆਣ ਪੁੱਜੀ ਪਰ ਗੇਟਮੈਨ ਸੁੱਤਾ ਰਹਿ ਗਿਆ। ਲੋਕਾਂ ਨੇ ਗੇਟਮੈਨ ਨੂੰ ਉਠਾਇਆ ਤਾਂ ਛੇਤੀ-ਛੇਤੀ ਉਸ ਨੇ ਫਾਟਕ ਬੰਦ ਕੀਤਾ ਤੇ ਟ੍ਰੇਨ ਨੂੰ ਰਵਾਨਾ ਕੀਤਾ।

ਐਤਵਾਰ ਸਵੇਰੇ ਜਲੰਧਰ ਤੋਂ ਆ ਰਹੀ ਟ੍ਰੇਨ ਜੌੜਾ ਫਾਟਕ ‘ਤੇ ਪਹੁੰਚ ਗਈ ਪਰ ਗੇਟਮੈਨ ਨੂੰ ਫਾਟਕ ਬੰਦ ਨਹੀਂ ਕੀਤਾ। ਲੋਕਾਂ ਨੇ ਜਦੋਂ ਗੇਟਮੈਨ ਦੇ ਕਮਰੇ ‘ਚ ਦੇਖਿਆ ਤਾਂ ਉਹ ਸੌਂ ਰਿਹਾ ਸੀ। ਲੋਕਾਂ ਨੇ ਉਠਾਇਆ ਤਾਂ ਉਸ ਨੇ ਛੇਤੀ ਨਾਲ ਫਾਟਕ ਬੰਦ ਕੀਤਾ। ਜਦੋਂ ਲੋਕਾਂ ਨੇ ਉਸ ਨੂੰ ਝਾੜ ਪਾਈ ਤਾਂ ਬਹਾਨੇਬਾਜ਼ੀ ਕਰਨ ਲੱਗਾ। ਕਦੀ ਬੋਲਿਆ ਟ੍ਰੇਨ ਨਹੀਂ ਆਉਣੀ ਸੀ ਤੇ ਕਦੀ ਬੋਲਿਆ ਫਾਟਕ ਖਰਾਬ ਹੈ।

ਦੱਸ ਦੇਈਏ ਕਿ 1 ਸਤੰਬਰ ਨੂੰ ਵੀ ਜੌੜਾ ਫਾਟਕ ‘ਤੇ ਤਿੰਨ ਟ੍ਰੇਨਾਂ ਖੁੱਲ੍ਹੇ ਫਾਟਕ ਤੋਂ ਲੰਘ ਗਈਆਂ ਸਨ। ਉਦੋਂ ਵੀ ਗੇਟਮੈਨ ਨੇ ਗ਼ਲਤੀ ਮੰਨਣ ਦੀ ਬਜਾਏ ਉੱਥੇ ਪੁੱਜੇ ਮੀਡੀਆ ਮੁਲਾਜ਼ਮਾਂ ਨਾਲ ਹੀ ਬਦਤਮੀਜ਼ੀ ਕੀਤੀ ਸੀ। ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਗੇਟਮੈਨ ਨੂੰ ਫਿਰੋਜ਼ਪੁਰ ਡਵੀਜ਼ਨ ਤਲਬ ਵੀ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਹ ਉਹੀ ਜੌੜਾ ਫਾਟਕ ਹੈ ਜਿੱਥੇ ਸਾਲ 2018 ‘ਚ ਦੁਸਹਿਰੇ ਵਾਲੇ ਦਿਨ 59 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਸੌ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ।

 

Vinkmag ad
Share Our Daily Posts

News Desk

Read Previous

ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਹਾਦਸੇ ਵਿਚ ਮੌਤ

Read Next

ਭਾਰਤ ਬੰਦ ’ਤੇ ਲੁਧਿਆਣਾ ’ਚ ਬੱਸਾਂ ਦੀ ਆਵਾਜਾਈ ਰਹੇਗੀ ਠੱਪ, ਟ੍ਰੇਨਾਂ ਦਾ ਸੰਚਾਲਨ ਜਾਰੀ