Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਜ਼ਿੰਦਗੀ ਦੀ ਜੰਗ ਹਾਰ ਗਿਆ ਫੁੱਟਬਾਲ ਦਾ ਖਿਡਾਰੀ ਗੁਰਵਿੰਦਰ

ਬੀਜਾ : ਛੋਟੀ ਉਮਰ ‘ਚ ਹੀ ਫੁੱਟਬਾਲ ਦੀ ਖੇਡ ਦੀਆਂ ਬਰੀਕੀ ਨਾਲ ਜਾਚਦਾ ਹੋਇਆ ਰੋਜ਼ਾਨਾ ਖੇਡ ਮੈਦਾਨ ‘ਚ ਵਿਖਾਈ ਦਿੰਦਾ ਗੁਰਵਿੰਦਰ ਸਿੰਘ ਸੈਫਰਨ ਸਿਟੀ ਸਕੂਲ ਕਿਸ਼ਨਗੜ੍ਹ ਵਿਖੇ 9ਵੀਂ ‘ਚ ਪੜ੍ਹਦਾ ਸੀ, ਜਿੱਥੇ ਦੋਸਤਾਂ ਨਾਲ ਦੋਸਤੀ ਦਾ ਘੇਰਾ ਵਧਾ ਰਿਹਾ ਸੀ ਉੱਥੇ ਆਪਣੇ ਮਾਪਿਆਂ ਦੇ ਬੁਢਾਪੇ ਦਾ ਇਕਲੌਤਾ ਸਹਾਰਾ ਹੋਣ ਕਰਕੇ ਜ਼ਿੰਦਗੀ ‘ਚ ਕੁੱਝ ਬਣਨ ਲਈ ਯਤਨਸ਼ੀਲ ਸੀ। ਪਰ ਉਸ ਦੀਆਂ ਉਮੀਦਾਂ ‘ਤੇ ਉਦੋਂ ਪਾਣੀ ਫਿਰਦਾ ਦਿਸਿਆ ਜਦੋਂ 14 ਕੁ ਸਾਲ ਦਾ ਗੁਰਵਿੰਦਰ ਸਿੰਘ ਲੀਵਰ ਦੀ ਬਿਮਾਰੀ ਤੋਂ ਪੀੜਤ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਡੀਐੱਮਸੀ ਲੁਧਿਆਣਾ ਵਿਖੇ ਦਾਖ਼ਲ ਕਰਵਾ ਦਿੱਤਾ ਜਿਥੇ ਜ਼ਿੰਦਗੀ ਦੀ ਜੰਗ ਦਾ ਮੁਕਾਬਲਾ ਇਹ ਫੁੱਟਬਾਲ ਖਿਡਾਰੀ ਹਾਰ ਗਿਆ ਤੇ ਸੰਸਾਰ ਨੂੰ ਅਲਵਿਦਾ ਆਖ ਗਿਆ।

ਪਿਤਾ ਬਲਜੀਤ ਸਿੰਘ ਤੇ ਦਾਦਾ ਸੁਖਦੇਵ ਸਿੰਘ ਟਰਾਂਸਪੋਰਟ ਇੰਚਾਰਜ ਗ੍ਰੀਨ ਗਰੋਵਰ ਸਕੂਲ ਨੂੰ ਆਖਰੀ ਸਮੇਂ ਤਕ ਕਹਿੰਦਾ ਰਿਹਾ ਕਿ ਿਫ਼ਕਰ ਨਾ ਕਰਿਓ ਠੀਕ ਹੋ ਜਾਵਾਂਗਾ। ਇਕ ਹਫ਼ਤਾ ਡੀਐੱਮਸੀ ਹਸਪਤਾਲ ਲੁਧਿਆਣਾ ਤੋਂ ਇਲਾਜ ਚੱਲਣ ਤੋਂ ਬਾਅਦ ਡਾਕਟਰਾਂ ਨੇ ਦਿੱਲੀ ਹਸਪਤਾਲ ‘ਚ ਲੀਵਰ ਬਦਲਣ ਲਈ ਰੈਫਰ ਕਰ ਦਿੱਤਾ, ਜਿਥੇ ਉਸ ਦਾ ਦੇਹਾਂਤ ਹੋ ਗਿਆ। ਅੱਜ ਪਿੰਡ ਗੱਗੜਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਨਗਰ ਵਾਸੀਆਂ, ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਕਰ ਦਿੱਤਾ ਗਿਆ। ਇਸ ਮੌਕੇ ਗ੍ਰੀਨ ਗਰੋਵਰ ਸਕੂਲ ਮੋਹਨਪੁਰ, ਸੈਫਰਨ ਸਿਟੀ ਸਕੂਲ ਕਿਸ਼ਨਗੜ੍ਹ ਦੇ ਸਮੂਹ ਸਟਾਫ਼ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨਾਲ ਡਾਕਟਰ ਕੁਲਦੀਪ ਸਿੰਘ ਕੁਲਾਰ, ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ, ਯਾਦਵਿੰਦਰ ਸਿੰਘ ਯਾਦੂ, ਪੋ੍. ਗੁਰਬਖਸ਼ ਸਿੰਘ ਬੀਜਾ, ਜਗਜੀਵਨ ਸਿੰਘ ਖੀਰਨੀਆਂ, ਇੰਜੀ. ਜਗਦੇਵ ਸਿੰਘ ਬੋਪਰਾਏ ਪਾਇਲ, ਕੈਪਟਨ ਹਰਜੀਤ ਸਿੰਘ ਜਟਾਣਾ, ਸੁਖਵੰਤ ਸਿੰਘ ਟਿੱਲੂ, ਬੂਟਾ ਸਿੰਘ ਰਾਏਪੁਰ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਅਮਨਦੀਪ ਸਿੰਘ ਲੇਲ੍ਹ, ਹਰਦੀਪ ਸਿੰਘ ਕੁਲਾਰ, ਰਾਜਿੰਦਰ ਸਿੰਘ ਕੁਲਾਰ, ਡਾਕਟਰ ਜਸਪ੍ਰਰੀਤ ਸਿੰਘ ਬੀਜਾ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

 

 

Vinkmag ad
Share Our Daily Posts

News Desk

Read Previous

ਪੰਜਾਬ ਕੈਬਨਿਟ ਦਾ ਵਿਸਥਾਰ, 15 ਮੰਤਰੀਆਂ ਨੇ ਚੁੱਕੀ ਸਹੁੰ

Read Next

ਭਾਰਤ ਬੰਦ ਦੇ ਸਮਰਥਨ ‘ਚ ਥਾਂ-ਥਾਂ ਰਾਹ ਰੋਕ ਖੜ੍ਹੇ ਕਿਸਾਨ, ਰਾਮਾਮੰਡੀ ਚੌਕ ਤੋਂ ਹੁਸ਼ਿਆਰਪੁਰ ਰੋਡ ਐਮਰਜੈਂਸੀ ਸੇਵਾਵਾਂ ਵੀ ਹੋਈਆਂ ਬੰਦ