Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 24, 2026

ਅੱਜ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਬਲਾਕ, ਬੱਸਾਂ ਰਹਿਣਗੀਆਂ ਬੰਦ, ਟਰੇਨਾਂ ਦੇ ਸੰਚਾਲਨ ‘ਤੇ ਵੀ ਸੰਕਟ

ਜਲੰਧਰ : ਜੇ ਤੁਸੀਂ ਸੋਮਵਾਰ ਨੂੰ ਕੀਤੇ ਘੁੰਮਣ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ plan drop ਕਰ ਦੇਣਾ ਹੀ ਬਿਹਤਰ ਰਹੇਗਾ। ਸੋਮਵਾਰ ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਭਾਰਤ ਬੰਦ (Bharat Bandh) ਦਾ ਐਲਾਨ ਕੀਤਾ ਹੈ। ਸ਼ਾਮ 4 ਵਜੇ ਤਕ ਜਲੰਧਰ ਤੋਂ ਸਰਕਾਰੀ ਤੇ ਨਿੱਜੀ ਬੱਸਾਂ ਦਾ ਸੰਚਾਲਨ ਬੰਦ ਰਹਿਣ ਦੀ ਸੰਭਾਵਨਾ ਹੈ।

ਉੱਥੇ ਹੀ ਕਿਸਾਨ ਰੇਲਵੇ ਟਰੈਕ ‘ਤੇ ਵੀ ਧਰਨਾ ਦੇਣ ਦੀ ਤਿਆਰੀ ‘ਚ ਹਨ। ਕਿਸਾਨ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਸਥਿਤ ਪੀਏਪੀ ਚੌਕ ਸਮੇਤ ਲਗਪਗ ਇਕ ਦਰਜਨ ਸਥਾਨਾਂ ‘ਤੇ ਧਰਨਾ ਦੇਣਗੇ। ਇਸ ਵਜ੍ਹਾ ਨਾਲ ਸੜਕ ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਜੋ ਲੋਕ ਸੋਮਵਾਰ ਨੂੰ ਕਿਤੇ ਜਾਣਾ ਚਾਹੁੰਦੇ ਹਨ, ਉਹ ਇਕ ਮਾਰਗ ‘ਤੇ ਟਰੈਫਿਕ ਦਾ ਹਾਲ ਇਕ ਵਾਰ ਜ਼ਰੂਰ ਚੈੱਕ ਕਰ ਲੈਣ। ਕਿਸਾਨਾਂ ਦੇ ਸਮੂਹ ਰੇਲ ਟਰੈਕ ‘ਤੇ ਬੈਠ ਕੇ ਵੀ ਧਰਨਾ ਦੇਣਗੇ।

ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਜਲੰਧਰ ਦੇ ਜ਼ਿਆਦਾਤਰ ਨਿੱਜੀ ਬੱਸ ਦੇ ਆਪਰੇਟਰਾਂ (operators) ਨੇ ਬੱਸਾਂ ਦਾ ਸੰਚਾਲਨ ਸੋਮਵਾਰ ਸ਼ਾਮ ਤਕ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਰੋਡਵੇਜ ਅਫ਼ਸਰਾਂ ਦਾ ਤਰਕ ਇਹ ਹੈ ਕਿ ਉਹ ਆਪਣੀਆਂ ਬੱਸਾਂ ਨੂੰ ਬੰਦ ਤਾਂ ਨਹੀਂ ਕਰਨਗੇ ਪਰ ਜਦੋਂ ਹਾਈਵੇ ਤੇ ਛੋਟੇ ਰੋਡ ਹੀ ਬੰਦ ਹੋਣਗੇ ਤਾਂ ਬੱਸਾਂ ਦਾ ਸੰਚਾਲਨ ਸੰਭਵ ਨਹੀਂ ਹੋ ਸਕੇਗਾ। ਐਤਵਾਰ ਨੂੰ ਇੰਟਰਸਟੇਟ ਭੇਜੀ ਗਈ ਸਰਕਾਰੀ ਬੱਸਾਂ ਨੂੰ ਸੋਮਵਾਰ ਸਵੇਰੇ ਵਾਪਸ ਲਈ ਕਿਹਾ ਗਿਆ ਹੈ ਤਾਂ ਕਿ ਬੰਦ ਦੇ ਚੱਲਦੇ ਬੱਸਾਂ ਹੋਰ ਸੂਬਿਆਂ ਵਿਚ ਫਸ ਕੇ ਨਾ ਰਹਿ ਜਾਣ।

ਜਲੰਧਰ ‘ਚ ਇਨ੍ਹਾਂ ਸਥਾਨਾਂ ‘ਤੇ ਕਿਸਾਨਾਂ ਦਾ ਧਰਨਾ

ਸੰਯੁਕਤ ਕਿਸਾਨ ਮੋਰਚਾ ਵੱਲੋਂ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਯੂਥ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਵੱਖ-ਵੱਖ ਸੰਗਠਨ ਉਨ੍ਹਾਂ ਦਾ ਸਹਿਯੋਗ ਕਰਨਗੇ। ਇਸ ਦੌਰਾਨ ਸਿਰਫ਼ ਐਂਬੂਲੈਂਸ ਅਤੇ ਸਿਹਤ ਸੇਵਾਵਾਂ ਨੂੰ ਛੋਟ ਦੀਆਂ ਹਿਦਾਇਤਾਂ ਮਿਲੀਆਂ ਹਨ। ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਬਾਠ ਕੈਸਲ ਦੇ ਕੋਲ, ਪੀਏਪੀ ਚੌਕ, ਲੋਹੀਆਂ ਟੀ ਪੁਆਇੰਟ ਅਤੇ ਸ਼ਾਹਕੋਟ, ਮਲਸੀਆ, ਰੇਲਵੇ ਕਰਾਸਿੰਗ ਦੇ ਪੁਲ ਤੇ, ਪਿੰਡ ਮੱਲਿਆ, ਭੋਗਪੁਰ ਵਿਚ ਆਮਦਪੁਰ ਟੀ ਪੁਆਇੰਟ, ਨਕੋਦਰ-ਜਲੰਧਰ ਬਾਈਪਾਸ ਆਦਿ ‘ਤੇ ਕਿਸਾਨ ਧਰਨੇ ‘ਤੇ ਬੈਠਣਗੇ।

Vinkmag ad
Share Our Daily Posts

News Desk

Read Previous

ਦਿੱਲੀ ਬਾਰਡਰ ‘ਤੇ ਲੱਗਾ ਲੰਬਾ ਜਾਮ, ਗੱਡੀਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

Read Next

ਕਾਰ ਤੇ ਬੱਸ ਦੀ ਟੱਕਰ ‘ਚ ਏਐੱਸਆਈ ਦੀ ਮੌਤ