ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਸੂਤਰਾਂ ਮੁਤਾਬਕ ਕੈਪਟਨ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਵਿਕਾਸ ਪਾਰਟੀ’ ਹੋਵੇਗਾ। ਆਪਣੀ ਨਵੀਂ ਪਾਰਟੀ ਦੇ ਗਠਨ ‘ਤੇ ਵਿਚਾਰ ਕਰਨ ਸਬੰਧੀ ਉਹ ਕੁਝ ਦਿਨਾਂ ‘ਚ ਆਪਣੇ ਕਰੀਬੀ ਆਗੂਆਂ ਦੀ ਬੈਠਕ ਸੱਦਣਗੇ ਜਿਸ ਵਿਚ ਸਿੱਧੂ ਵਿਰੋਧੀ ਆਗੂ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਹਿਲਾ ਟੀਚਾ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਹੈ। ਅਜਿਹੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ‘ਚ ਸਿੱਧੂ ਖਿਲਾਫ਼ ਉਨ੍ਹਾਂ ਦੀ ਨਵੀਂ ਗਠਤ ਪਾਰਟੀ ਤੋਂ ਇਕ ਮਜ਼ਬੂਤ ਦਾਅਵੇਦਾਰ ਖੜ੍ਹਾ ਹੋਵੇਗਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਰੇ ਕਿਸਾਨ ਆਗੂਆਂ ਨਾਲ ਵੀ ਸੰਪਰਕ ਕਰਨਗੇ। ਉਹ ਛੋਟੀਆਂ ਪਾਰਟੀਆਂ ਨਾਲ ਵੀ ਰਾਬਤਾ ਕਰਨਗੇ।
ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ 52 ਸਾਲ ਤੋਂ ਸਿਆਸਤ ‘ਚ ਹਨ, ਪਰ ਪਾਰਟੀ ਨੇ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ। ਕਿਹਾ ਕਿ ਸਾਢੇ 10 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੈਨੂੰ ਕਿਹਾ ਕਿ ਤੁਸੀਂ ਅਸਤੀਫ਼ਾ ਦੇ ਦਿਉ। ਮੈਂ ਕੋਈ ਸਵਾਲ ਨਹੀਂ ਪੁੱਛਿਆ। 4 ਵਜੇ ਮੈਂ ਰਾਜਪਾਲ ਕੋਲ ਗਿਆ ਤੇ ਅਸਤੀਫ਼ਾ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਨੂੰ ਮੇਰੇ ਉੱਪਰ ਸ਼ੱਕ ਹੈ ਤਾਂ ਮੇਰੀ ਭਰੋਸੇਯੋਗਤਾ ਦਾਅ ‘ਤੇ ਹੈ। ਅਜਿਹੀ ਸਥਿਤੀ ‘ਚ ਉਨ੍ਹਾਂ ਦੇ ਪਾਰਟੇ ‘ਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਛੱਡ ਰਹੇ ਹਨ ਪਰ ਭਾਜਪਾ ‘ਚ ਨਹੀਂ ਜਾ ਰਹੇ|
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਸਿਖਰਲੀ ਅਗਵਾਈ ਤੋਂ ਉਨ੍ਹਾਂ ਨੂੰ ਜਿਹੜਾ ਅਪਮਾਨ ਸਹਿਣਾ ਪਿਆ, ਉਸ ਤੋਂ ਉਹ ਕਾਫੀ ਦੁਖੀ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। 1980 ‘ਚ ਉਨ੍ਹਾਂ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜੀ ਤੇ ਜਿੱਤ ਹਾਸਲ ਕੀਤੀ। 1984 ‘ਚ ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਉਹ ਅਕਾਲੀ ਦਲ ‘ਚ ਸ਼ਾਮਲ ਹੋ ਗਏ। 1998 ‘ਚ ਉਨ੍ਹਾਂ ਮੁੜ ਕਾਂਗਰਸ ਦਾ ਪੱਲਾ ਫੜਿਆ।
