Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਬਠਿੰਡਾ ’ਚ ਰਾਮਲੀਲਾ ਦੇਖ ਰਹੇ ਦਰਸ਼ਕਾਂ ’ਤੇ ਹਥਿਆਰਾਂ ਨਾਲ ਲੈਸ 150 ਲੋਕਾਂ ਨੇ ਕੀਤਾ ਹਮਲਾ, ਪ੍ਰਬੰਧਕ ਦੀ ਉਂਗਲੀ ਕੱਟੀ

ਬਠਿੰਡਾ : ਇਥੋਂ ਦੀ ਦਾਣਾ ਮੰਡੀ ’ਚ ਸ਼੍ਰੀ ਰਾਮਾਇਣ ਕਲਾ ਕੇਂਦਰ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ’ਚ ਵੀਰਵਾਰ ਰਾਤ ਹਥਿਆਰਾਂ ਨਾਲ ਲੈਸ ਕਰੀਬ 150 ਲੋਕਾਂ ਨੇ ਹਮਲਾ ਕਰ ਦਿੱਤਾ। ਤਾੜਕਾ ਵਧ ਨਾਈਟ ’ਚ ਅਸਮਾਜਿਕ ਤੇ ਗੁੰਡਾ ਅਨਸਰਾਂ ਨੇ ਜੰਮ ਕੇ ਹੜਕੰਪ ਮਚਾਇਆ। ਲਾਠੀਆਂ, ਤਲਵਾਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਨੇ ਰਾਮਲੀਲਾ ਦੇਖ ਰਹੇ ਦਰਸ਼ਕਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕੁਰਸੀਆਂ ਚੁੱਕ ਕੇ ਇਕ-ਦੂਜੇ ’ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਅਚਾਨਕ ਹਮਲੇ ਨਾਲ ਦਰਸ਼ਕਾਂ ’ਚ ਹਫੜਾ-ਤਫੜੀ ਮਚ ਗਈ। ਔਰਤਾਂ, ਬਜ਼ੁਰਗ ਅਤੇ ਬੱਚੇ ਸਾਰੇ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਕਈ ਲੋਕਾਂ ਨੇ ਰਾਮਲੀਲਾ ਦੀ ਸਟੇਜ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਉਥੇ ਹੀ ਰਾਮਲੀਲਾ ਦਾ ਮੰਚਨ ਬੰਦ ਕਰਵਾ ਦਿੱਤਾ ਗਿਆ। ਇਹ ਸਭ ਉਸ ਸਮੇਂ ਹੋਇਆ, ਜਦੋਂ ਮੰਚ ’ਤੇ ਤਾੜਕਾ ਵਧ ਨਾਈਟ ਦਾ ਮੰਚਨ ਹੋ ਰਿਹਾ ਸੀ। ਸ਼ੁੱਕਰਵਾਰ ਨੂੰ ਐੱਸਐੱਸਪੀ ਬਠਿੰਡਾ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਹੈ।

ਇਸ ਦੌਰਾਨ ਰਾਮਲੀਲਾ ਪ੍ਰਬੰਧਕ ਕਮੇਟੀ ਦੇ ਮਹਿੰਦਰ ਕੁਮਾਰ ਬਚਾਅ ਲਈ ਪਹੁੰਚੇ ਤਾਂ ਉਨ੍ਹਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਇਕ ਹੱਥ ਦੀ ਉਂਗਲ ਕੱਟੀ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਤਤਕਾਲ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਪੂਰੇ ਹੰਗਾਮੇ ਦੌਰਾਨ ਨਹੀਂ ਪਹੁੰਚੀ। ਘਟਨਾਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਆਸਪਾਸ ਦੇ ਘਰਾਂ ਦੀਆਂ ਛੱਤਾਂ ’ਤੇ ਖੜ੍ਹੇ ਲੋਕਾਂ ਨੇ ਘਟਨਾ ਨੂੰ ਕੈਮਰੇ ’ਚ ਕੈਦ ਕੀਤਾ ਹੈ। ਇਸ ਵੀਡੀਓ ਤੇ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।

ਸ਼ੁੱਕਰਵਾਰ ਸਵੇਰੇ ਡੀਐੱਸਪੀ ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਤੇ ਸਿਵਲ ਹਸਪਤਾਲ ਪੁਲਿਸ ਚੌਕੀ ਟੀਮ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸ਼ਹਿਰ ਦੇ ਧਾਰਮਿਕ ਤੇ ਸਮਾਜਿਕ ਸੰਗਠਨਾਂ ’ਚ ਕਾਫੀ ਰੋਸ ਹੈ। ਲੋਕ ਪੁਲਿਸ ਦੀ ਕਾਰਗੁਜਾਰੀ ’ਤੇ ਸਵਾਲ ਚੁੱਕ ਰਹੇ ਹਨ।

ਡੀਐੱਸਪੀ ਸਿਟੀ ਵਨ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਬਿਆਨ ’ਤੇ 40 ਦੇ ਕਰੀਬ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆਗਿਆ ਹੈ। ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।

ਤਾੜਕਾ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦੀ ਕਰਤੂਤ !

ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਰਾਮਲੀਲਾ ’ਚ ਹੰਗਾਮੇ ਦਾ ਕਾਰਨ ਪਿਛਲੇ ਡੇਢ ਦਹਾਕੇ ਤੋਂ ਤਾੜਕਾ ਦਾ ਰੋਲ ਕਰਨ ਵਾਲਾ ਇਕ ਕਲਾਕਾਰ ਰਵੀ ਹੋ ਸਕਦਾ ਹੈ। ਇਸ ਬਾਰ ਉਸਨੂੰ ਪ੍ਰਬੰਧਕ ਕਮੇਟੀ ਨੇ ਰੋਲ ਨਹੀਂ ਦਿੱਤਾ ਸੀ। ਤਾੜਕਾ ਦਾ ਰੋਲ ਹੁਣ ਪ੍ਰੋਫੈਸ਼ਨਲ ਕਲਾਕਾਰ ਤੋਂ ਕਰਵਾਇਆ ਜਾਂਦਾ ਰਿਹਾ ਹੈ। ਰਵੀ ਪਿਛਲੇ ਕੁਝ ਦਿਨਾਂ ਤੋਂ ਰੋਲ ਨਾ ਦਿੱਤੇ ਜਾਣ ਕਾਰਨ ਨਾਰਾਜ਼ ਸੀ ਅਤੇ ਕਮੇਟੀ ਮੈਂਬਰਾਂ ਨੂੰ ਧਮਕੀ ਵੀ ਦੇ ਰਿਹਾ ਸੀ। ਸੰਭਾਵਨਾ ਹੈ ਕਿ ਇਸੀ ਰੰਜਿਸ਼ ’ਚ ਰਾਤ ਸਮੇਂ ਤਾੜਕਾ ਵਧ ਦੇ ਸੀਨ ਨੂੰ ਭੰਗ ਕਰਨ ਤੇ ਪ੍ਰਬੰਧਕ ਕਮੇਟੀ ਨੂੰ ਪਰੇਸ਼ਾਨ ਕਰਨ ਲਈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਮਲੀਲਾ ’ਚ ਵਿਘਨ ਪਾਇਆ ਹੋਵੇ।

Vinkmag ad
Share Our Daily Posts

News Desk

Read Previous

ਇਕਵਾਡੋਰ ਦੀ ਜੇਲ੍ਹ ‘ਚ ਹੋਈ ਹੋਈ ਗੈਂਗਵਾਰ ‘ਚ 116 ਲੋਕ ਮਾਰੇ ਗਏ, ਕਈਆਂ ਦੇ ਸਿਰ ਧੜ ਨਾਲੋਂ ਹੋਏ ਵੱਖ

Read Next

ਸਰਕਾਰੀ ਬਸਾਂ ਦਾ ਹਾਲ ਜਾਣਨ ਲਈ ਪੀਆਰਟੀਸੀ ਦੀ ਬਸ ’ਚ ਚੜ੍ਹੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਯਾਤਰੀਆਂ ਤੋਂ ਜਾਣੀਆਂ ਮੁਸ਼ਕਲਾਂ