Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 29, 2026

ਲਖੀਮਪੁਰ ਖੀਰੀ ਦੀ ਘਟਨਾ : ਕਿਸਾਨ ਅੰਦੋਲਨ ਨੂੰ ਸਰਕਾਰੀ ਦਹਿਸ਼ਤ ਰਾਹੀਂ ਕੁਚਲਨ ਦੀ ਕੋਸ਼ਿਸ਼ – ਕੇਂਦਰੀ ਸਿੰਘ ਸਭਾ

ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਅੱਧੀ ਦਰਜਨ ਕਿਸਾਨਾਂ ਨੂੰ ਕਾਰਾਂ ਥੱਲੇ ਦਰੜ੍ਹ ਕੇ ਮਾਰਨਾ ਅਤੇ ਦਰਜਨ ਤੋਂ ਵੱਧ ਨੂੰ ਜ਼ਖਮੀ ਕਰ ਦੇਣਾ, ਸਰਕਾਰੀ ਦਹਿਸ਼ਤਗਰਦੀ ਦਾ ਘਿਣਾਉਣਾ ਦ੍ਰਿਸ਼ ਹੈ। ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਲੋਕਤੰਤਰ ਵਿੱਚ ਨਹੀਂ ਮਿਲਦੀ।

ਸਿੰਘ ਸਭਾ ਨਾਲ ਜੁੜੇ ਬੁੱਧੀਜੀਵੀਆਂ ਨੇ ਕਿਹਾ ਇਸ ਦੁਖਦਾਈ ਘਟਨਾ ਨੇ ਸ਼ਪਸ਼ਟ ਕਰ ਦਿੱਤਾ ਹੈ ਕਿ ਮੋਦੀ ਦਾ ਭਾਜਪਾ ਨਿਜ਼ਾਮ ਹੁਣ ਤਾਨਾਸ਼ਾਹ ਫਾਸ਼ੀਵਾਦ ਦੇ ਰਾਹ ਪੈ ਕੇ, ਕਿਸਾਨ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਘੜ੍ਹ ਰਿਹਾ ਹੈ। ਕੇਂਦਰੀ ਡਿਪਟੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੇ ਪਹਿਲਾਂ ਇੱਕ ਜਨਤਕ ਇਕੱਠ ਵਿੱਚ ਕਿਸਾਨਾਂ ਨੂੰ ਜ਼ਾਹਰਾ ਧਮਕਾਇਆ ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਘੁੰਮ ਰਹੀ ਹੈ ਫਿਰ ਐਤਵਾਰ ਦੀ ਸ਼ਾਮ ਨੂੰ ਆਪਣੇ ਪੁੱਤਰ ਅਸ਼ੀਸ਼ ਮਿਸ਼ਰਾ ਤੋਂ ਸ਼ਾਂਤਮਈ ਮੁਜ਼ਾਹਰਾ ਕਰਕੇ ਵਾਪਸ ਆਉਂਦੇ ਕਿਸਾਨਾਂ ਉੱਤੇ ਕਾਰਾਂ ਦਾ ਕਾਫਲਾ ਚੜ੍ਹਵਾ ਦਿੱਤਾ। ਹਮਲਾਵਰਾਂ ਨੇ ਸਿੱਧੀਆਂ ਗੋਲੀਆਂ, ਚਲਾ ਕੇ ਵੀ ਇੱਕ ਕਿਸਾਨ ਦੀ ਹੱਤਿਆ ਕੀਤੀ। ਮਰਨ ਵਾਲੇ ਕਿਸਾਨ ਲਵਪ੍ਰੀਤ ਸਿੰਘ, (20) ਗੁਰਵਿੰਦਰ ਸਿੰਘ (19), ਦਲਜੀਤ ਸਿੰਘ (35) ਅਤੇ ਨਛੱਤਰ ਸਿੰਘ (60)। ਸਿੱਖ ਹੋਣ ਕਰਕੇ ਇਹ ਵੀ ਪਤਾ ਚਲਦਾ ਕਿ ਹਮਲਾ ਸਮਾਜ ਨੂੰ ਫਿਰਕਾਪ੍ਰਸਤ ਲੀਗ ਤੇ ਵੰਡਣ ਲਈ ਅਤੇ ਸਿੱਖ ਕਿਸਾਨਾਂ ਨੂੰ “ਅੱਤਵਾਦੀ, ਵੱਖਵਾਦੀ” ਪੇਸ਼ ਕਰਨ ਲਈ ਵੀ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ, ਮੋਦੀ ਸਰਕਾਰ ਦਿੱਲੀ ਸਰਹੱਦਾਂ ਉੱਤੇ ਰੋਸ-ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ “ਖਾਲਿਸਤਾਨੀ ਅਤੇ ਦੇਸ਼ ਵਿਰੋਧੀ” ਗਰਦਾਨਣ ਦਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।

ਕੇਂਦਰੀ ਮੰਤਰੀ ਦੇ ਪਦ ਚਿੰਨ੍ਹਾਂ ਉੱਤੇ ਚਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਭਾਜਪਾ/ਆਰ.ਐਸ.ਐਸ ਦੇ ਵਰਕਰਾਂ ਦੀ ਮੀਟਿੰਗ ਵਿੱਚ ਉਹਨਾਂ ਨੂੰ ਕਿਸਾਨਾਂ ਉੱਤੇ ਸਿੱਧੇ ਹਮਲੇ ਕਰਨ ਲਈ ਉਕਸਾ ਰਿਹਾ ਹੈ। ਇਸ ਸਬੰਧ ਵਿੱਚ ਉਸ ਦੀ ਵੀਡੀਓ ਘੁੰਮ ਰਹੀ ਹੈ। ਖੱਟੜ ਬੜੀ ਬੇਸ਼ਰਮੀ ਨਾਲ ਉਹਨਾਂ ਨੂੰ ਕਹਿੰਦਾ “ਸਿੱਧੇ ਹਮਲੇ (ਕਿਸਾਨਾਂ ਉੱਤੇ) ਕਰਨ ਤੋਂ ਬਗੈਰ ਕੋਈ ਚਾਰਾ ਨਹੀਂ ਰਹਿ ਗਿਆ। ਜੇ ਉਹ ਫੜ੍ਹੇ ਗਏ (ਹਮਲੇ ਉਪੰਰਤ) 2-4 ਮਹੀਨਿਆਂ ਦੀ ਕੈਂਦ ਹੋ ਗਈ ਤਾਂ ਉਹਨਾਂ ਦੀ ਸਿਆਸੀ ਸਿਖਲਾਈ ਹੋ ਜਾਵੇਗੀ ਅਤੇ ਉਹਨਾਂ ਦਾ ਨਾਮ ਹਿਸਟਰੀ ਵਿੱਚ ਲਿਆ ਜਾਵੇਗਾ।

ਅਜਿਹੇ ਦੂਸ਼ਿਤ ਅਤੇ ਸਰਕਾਰੀ ਦਹਿਸ਼ਤ ਭਰੇ ਮਾਹੌਲ ਵਿੱਚ ਵਿਰੋਧੀ ਪਾਰਟੀਆਂ ਨੇ ਨੇਤਾਵਾਂ ਨੂੰ, ਦੇਸ਼ ਦੀ ਆਜ਼ਾਦੀ ਬਚਾਉਣ ਲਈ ਸਿੱਧਾਂ ਮੈਦਾਨ ਵਿੱਚ ਆ ਕੇ, ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ੍ਹਕੇ ਖੜ੍ਹਨਾ ਪਵੇਗਾ। ਉਹਨਾਂ ਵੱਲੋਂ ਖਾਲੀ/ਸਿਰਫ ਬਿਆਨਬਾਜ਼ੀ ਭਾਰਤ ਦੇ ਲੋਕਤੰਤਰ ਨੂੰ ਬਚਾ ਨਹੀਂ ਸਕੇਗੀ। ਦੋਸ਼ੀ ਮੰਤਰੀ ਦਾ ਅਸਤੀਫਾ ਮੰਗਣਾ ਅਤੇ ਉਸਦੇ ਲੜ੍ਹਕੇ ਉੱਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਆਪਣੀ ਸਿਆਸੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।

ਚਿੰਤਕਾਂ ਨੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਸਰਕਾਰੀ ਸਾਜ਼ਿਸਾਂ ਵਿੱਚ ਨਾ ਆਉਣ। ਉਹ ਯਾਦ ਰੱਖਣ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕੇ ਬਾਗ ਦਾ ਮੋਰਚਾ ਲੜ੍ਹਦਿਆ ਸਿੱਖਾਂ ਨੇ ਸਰਕਾਰੀ ਜ਼ਬਰ ਦਾ ਮੁਕਾਬਲਾ ਅਦੂਤੇ/ਅਨੂਠੇ ਸਬਰ ਰਾਹੀਂ ਕੀਤੀ ਸੀ। ਗੁਰੂਆਂ ਅਤੇ ਸਿੱਖ ਪਰੰਪਰਾਂ ਦਾ ਪੱਲਾ ਫੜ੍ਹਦਿਆ, ਚਿੰਤਕਾਂ ਨੇ ਕਿਹਾ ਅਸੀਂ ਵੱਡੇ-ਵੱਡੇ ਜਾਬਰਾਂ ਨੂੰ ਮਾਤ ਪਾ ਦੇਵਾਗੇ।

ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਪ੍ਰੋਫੈਸਰ ਬਾਵਾ ਸਿੰਘ ਕੌਮੀ ਘੱਟ ਗਿਣਤੀਆ ਕਮਿਸ਼ਨ, ਪ੍ਰਿੰਸੀਪਲ ਸੁੱਚਾ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਪ੍ਰੋਫੈਸਰ ਮਨਜੀਤ ਸਿੰਘ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਸ਼ਾਮਲ ਸਨ।

Vinkmag ad
Share Our Daily Posts

News Desk

Read Previous

ਮੁੱਖ ਮੰਤਰੀ ਚੰਨੀ ਨੇ ਮੋਰਿੰਡਾ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ, ਕਿਸਾਨਾਂ ਨਾਲ ਖੜ੍ਹੇ ਰਹਿਣ ਦਾ ਦਿੱਤਾ ਭਰੋਸਾ

Read Next

ਲਖੀਮਪੁਰ ਖੀਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਵਾਪਰੀ ਮੰਦਭਾਗੀ ਘਟਨਾ ਬਹੁਤ ਦੁਖਦਾਈ-ਗਿਆਨੀ ਹਰਪ੍ਰੀਤ ਸਿੰਘ