Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਪਾਵਰਕਾਮ ਨੇ 60 ਉੱਦਮੀਆਂ ਨੂੰ ਭੇਜਿਆ ਨੋਟਿਸ, ਸਨਅਤ ‘ਤੇ ਪਵੇਗਾ ਤਿੰਨ ਕਰੋੜ ਦਾ ਵਾਧੂ ਬੋਝ

ਜਲੰਧਰ : ਕੋਰੋਨਾ ਵਾਇਰਸ ਕਾਰਨ ਇੰਡਸਟਰੀ ਦਾ ਕਾਰੋਬਾਰੀ ਲੀਹ ‘ਤੇ ਨਹੀਂ ਆਇਆ ਕਿ ਪਾਵਰਕਾਮ ਨੇ ਬਿੱਲ ਦੇ ਹਿਸਾਬ ਨਾਲ ਸਕਿਊਰਿਟੀ ਮਨੀ ਰਕਮ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਹੈ। ਪਾਵਰਕਾਮ ਨੇ ਫਿਲਹਾਲ 60 ਸਨਅਤਾਂ ਨੂੰ ਨੋਟਿਸ ਭੇਜੇ ਹਨ। ਨੋਟਿਸ ਭੇਜੇ ਜਾਣ ‘ਤੇ ਸਨਅਤ ‘ਚ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹੇ ‘ਚ 15,600 ਸਨਅਤਾਂ ਹਨ। ਹਰੇਕ ਸਾਲ ਕਰੋੜਾਂ ਦਾ ਕਾਰੋਬਾਰ ਕਰਦੀਆਂ ਹਨ। ਪਾਵਰਕਾਮ ਦਾ ਤਰਕ ਹੈ ਕਿ ਹਰੇਕ ਮਹੀਨੇ ਆਉਣ ਵਾਲੇ ਬਿੱਲ ਦੀ ਰਕਮ ਦੇ ਬਰਾਬਰ ਪੈਸਾ ਸਕਿਊਰਿਟੀ ਵਜੋਂ ਪਾਵਰਕਾਮ ਆਪਣੇ ਕੋਲ ਰੱਖਦਾ ਹੈ। ਪਾਵਰਕਾਮ ਸਕਿਊਰਿਟੀ ਮਨੀ ਇਸ ਲਈ ਜਮ੍ਹਾਂ ਕਰਵਾਉਣ ਲਈ ਕਹਿੰਦਾ ਹੈ ਕਿ ਤਾਂ ਕਿ ਕੋਈ ਇੰਡਸਟਰੀ ਬੰਦ ਹੋ ਜਾਂਦੀ ਹੈ ਜਾਂ ਫਿਰ ਬਿੱਲ ਜਮ੍ਹਾਂ ਨਹੀਂ ਹੁੰਦਾ ਤਾਂ ਕੁਨੈਕਸ਼ਨ ਕੱਟਣਾ ਪੈਂਦਾ ਹੈ। ਸਕਿਊਰਿਟੀ ਮਨੀ ਜਮ੍ਹਾਂ ਹੋਣ ਦੀ ਕਾਰਨ ਸਨਅਤ ਦਾ ਆਰਥਿਕ ਨੁਕਸਾਨ ਨਹੀਂ ਹੁੰਦਾ। ਫਿਲਹਾਲ ਪਾਵਰਕਾਮ ਸਨਅਤਾਂ ਨੂੰ ਨੋਟਿਸ ਭੇਜ ਰਿਹਾ ਹੈ। ਜਲੰਧਰ ਦੀਆਂ ਸਨਅਤਾਂ ‘ਤੇ ਤਿੰਨ ਕਰੋੜ ਦਾ ਵਾਧੂ ਬੋਝ ਪਵੇਗਾ। ਕਿਸੇ ਸਨਅਤ ਨੂੰ ਪੰਜ ਲੱਖ, ਕਿਸੇ ਨੂੰ ਦੋ ਲੱਖ, ਇਕ ਲੱਖ, 50 ਹਜ਼ਾਰ ਬਿੱਲ ਦੇ ਹਿਸਾਬ ਨਾਲ ਸਕਿਊਰਿਟੀ ਮਨੀ ਜਮ੍ਹਾਂ ਕਰਵਾਉਣ ਕਿਹਾ ਹੈ। ਫਿਲਹਾਲ ਸਨਅਤਕਾਰਾਂ ‘ਚ ਰੋਸ ਹੈ ਕਿ ਕਾਰੋਬਾਰ ਲੀਹ ‘ਤੇ ਆਇਆ ਤੇ ਨੋਟਿਸ ਭੇਜੇ ਜਾ ਰਹੇ ਹਨ। ਜਲੰਧਰ ‘ਚ ਹੈਂਡਟੂਲਜ਼, ਪਾਈਪ ਫਿਟਿੰਗ, ਗਾਰਡਨਰ ਟੂਲਜ਼, ਸਪੋਰਟਸ, ਨਟ ਬੋਲਟ, ਚਮੜਾ ਇੰਡਸਟਰੀ, ਰਬੜ ਤੇ ਵਾਲਵ ਐਂਡ ਕਾਕਸ, ਆਟੋ ਪਾਰਟਸਜ਼ ਇੰਡਸਟਰੀ ਹੈ। ਹਰੇਕ ਸਾਲ ਕਰੋੜਾਂ ਦਾ ਕਾਰੋਬਾਰ ਕਰਦੀਆਂ ਹਨ।

ਕੋਰੋਨਾ ਕਾਲ ਨੇ ਤੋੜਿਆ ਲੱਕ

74)-

ਉਦਯੋਗ ਨਗਰ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਭਸੀਨ ਨੇ ਕਿਹਾ ਕਿ ਕੋਰੋਨਾ ਕਾਲ ਨੇ ਇੰਡਸਟਰੀ ਦਾ ਲੱਕ ਤੋੜ ਦਿੱਤਾ ਹੈ। ਸਰਕਾਰ ਨੇ ਕਿਲੋਵਾਟ ਘਰਾਂ ਦੇ ਬਿੱਲ ਬਕਾਇਆ ਦੇਣੀ ਦਾ ਗੱਲ ਕਹੀ ਹੈ। ਇਧਰ ਸਕਿਊਰਿਟੀ ਮਨੀ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ।

ਇੰਡਸਟਰੀ ਦਾ ਕਾਰੋਬਾਰ ਵੀ 20 ਫ਼ੀਸਦੀ ਰਹਿ ਗਿਆ

72)

ਆਟੋ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਜੁਨੇਜਾ ਨੇ ਕਿਹਾ ਕਿ ਕਾਰੋਬਾਰ ‘ਤੇ ਲੀਹ ‘ਤੇ ਆਉਣਾ ਹੀ ਸ਼ੁਰੂ ਹੋਇਆ ਹੈ ਉੱਦਮੀਆਂ ਨੂੰ ਸਕਿਊਰਿਟੀ ਮਨੀ ਜਮ੍ਹਾਂ ਕਰਵਾਉਣ ਲਈ ਕਹਿ ਦਿੱਤਾ ਹੈ। ਕੋਰੋਨਾ ਕਾਲ ‘ਚ ਇੰਡਸਟਰੀ ਬੰਦ ਰਹੀ। ਹਰੇਕ ਇੰਡਸਟਰੀ ਦਾ ਕਾਰੋਬਾਰ ਵੀ 20 ਫ਼ੀਸਦੀ ਰਹਿ ਗਿਆ ਸੀ।

ਖਪਤ ਦੇ ਹਿਸਾਬ ਨਾਲ ਸਕਿਊਰਿਟੀ ਮਨੀ ਲਈ ਜਾਵੇ

76)-

ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਸਕਿਊਰਿਟੀ ਮਨੀ ਜਮ੍ਹਾਂ ਕਰਵਾਉਣ ਲਈ 50 ਉੱਦਮੀਆਂ ਨੂੰ ਨੋਟਿਸ ਭੇਜੇ ਹਨ। ਸਮਾਂ ‘ਤੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਖਪਤ ਦੇ ਹਿਸਾਬ ਨਾਲ ਸਕਿਊਰਿਟੀ ਮਨੀ ਲਈ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਨਵਜੋਤ ਸਿੱਧੂ ਨੇ ਕੀਤਾ ਟਵੀਟ- ਅੱਜ ਖੁੱਲ੍ਹੇਗੀ ਨਸ਼ਿਆਂ ਬਾਰੇ ਹਾਈ ਕੋਰਟ ‘ਚ ਰਿਪੋਰਟ, ਜਨਤਕ ਹੋਣਗੇ ਨਸ਼ਾ ਸਮੱਗਲਰਾਂ ਦੇ ਨਾਂ

Read Next

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲੇ- ਲਖੀਮਪੁਰ ਖੀਰੀ ਵਰਗੀਆਂ ਘਟਨਾਵਾਂ ਰੋਕੀਆਂ ਜਾਣ, ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪੁੱਜੇ