Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ

ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਲਖੀਮਪੁਰ ਖੇੜੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਅਜਿਹੀ ਵਹਿਸ਼ੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਨ੍ਹਾਂ ਆਗੂਆਂ ਦੀ ਗ੍ਰਿਫਤਾਰੀ ਦੇ ਢੰਗ ਦੀ ਵੀ ਨਿੰਦਾ ਕੀਤੀ, ਜੋ ਇਸ ਮੰਦਭਾਗੀ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ।ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰਹੱਦ ਪਾਰੋਂ ਪਾਕਿਸਤਾਨ ਤੋਂ ਪੰਜਾਬ ’ਚ ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਤਸਕਰੀ ਦੇ ਪੈਦਾ ਹੋਏ ਹਾਲਾਤ ਬਾਰੇ ਦੱਸਿਆ।

ਮੀਟਿੰਗ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਅਨੁਕੂਲ ਮਾਹੌਲ ਵਿੱਚ ਹੋਈ ਵਿਚਾਰ-ਵਟਾਂਦਰੇ ਦੇ ਸਕਾਰਾਤਮਕ ਨਤੀਜਿਆਂ ਦੀ ਆਸ ਕੀਤੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਗੈਰਕਨੂੰਨੀ ਤਸਕਰੀ ਨੂੰ ਰੋਕਣ ਲਈ ਨਿੱਜੀ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਇਸ ਪਹਿਲ ਨਾਲ ਨਸ਼ਿਆਂ ਦੀ ਸਪਲਾਈ ਲੜੀ ਤੋੜਨ ਵਿੱਚ ਮਦਦ ਮਿਲੇਗੀ।

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਅਮਿਤ ਸ਼ਾਹ ਨੂੰ ਇਸ ਸਬੰਧ ਵਿੱਚ ਛੇਤੀ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਸ਼ਰਧਾਲੂ ਪਵਿੱਤਰ ਸਥਾਨ ‘ਤੇ ਮੱਥਾ ਟੇਕਣ ਦੇ ਯੋਗ ਹੋ ਸਕਣ। ਇਸ ਮੁੱਦੇ ‘ਤੇ, ਸ਼੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਵਿਸਤ੍ਰਿਤ ਵਿਚਾਰ -ਵਟਾਂਦਰੇ ਤੋਂ ਬਾਅਦ ਗਲਿਆਰਾ ਖੋਲ੍ਹਣ ਬਾਰੇ ਫੈਸਲਾ ਲੈਣਗੇ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਚੰਨੀ ਨੇ ਅੱਜ ਸ਼ਾਮ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

Vinkmag ad
Share Our Daily Posts

News Desk

Read Previous

ਪ੍ਰਿਯੰਕਾ ਨੇ ਕਿਹਾ,‘ਮੋਦੀ ਜੀ, ਕਿਸਾਨਾਂ ’ਤੇ ਗੱਡੀ ਚੜ੍ਹਾਉਣ ਵਾਲੀ ਵੀਡੀਓ ਦੇਖੋ’

Read Next

ਨਵਜੋਤ ਸਿੰਘ ਸਿੱਧੂ ਨੂੰ ਫਿਰ ਮਿਲੀ ਹਰੀਸ਼ ਰਾਵਤ ਦੀ ਹਮਾਇਤ, ਕਿਹਾ-ਮੈਂ ਵੀ ਤੁਹਾਡੇ ਜਨ ਅੰਦੋਲਨ ’ਚ ਸਾਥ ਦਿਆਂਗਾ