Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 30, 2026

ਦੋ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਭੱਜੀ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਦਿੱਤੀ ਜਾਨ

ਲੁਧਿਆਣਾ : ਲੁਧਿਆਣਾ ਵਿਚ ਪਤਨੀ ਦੇ ਪ੍ਰੇਮੀ ਨਾਲ ਭੱਜ ਜਾਣ ਤੋਂ ਦੁਖੀ ਹੋਏ ਗੁਰਦੀਪ ਸਿੰਘ ਨੇ ਖ਼ੁਦ ’ਤੇ ਤੇਲ ਛਿੜਕ ਕੇ ਅੱਗ ਲਾ ਲਈ। ਇਲਾਜ ਦੌਰਾਨ ਪੀਜੀਆਈ ਚੰਡੀਗੜ੍ਹ ਵਿਚ ਉਸਦੀ ਮੌਤ ਹੋ ਗਈ। ਹੁਣ ਥਾਣਾ ਟਿੱਬਾ ਪੁਲਿਸ ਨੇ ਪਤਨੀ ਸਣੇ 5 ਲੋਕਾਂ ਖ਼ਿਲਾਫ਼ ਆਤਮ ਹੱਤਿਆ ਨੂੰ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਹੈ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਕੰਪਨੀ ਬਾਗ ਨਿਵਾਸੀ ਪ੍ਰੀਤੀ ਰਾਣੀ (ਪਤਨੀ), ਮਾਨਸਾ ਦੇ ਬਿਜਲੀ ਗਰਿੱਡ ਸਾਈਡ ਗਲੀ ਨੰ. 5 ਨਿਵਾਸੀ ਰਾਮਦੇਵ ਵਾਰਵ (ਸਹੁਰਾ), ਸੋਮਾ ਦੇਵੀ (ਸੱਸ), ਕੰਪਨੀ ਬਾਗ ਦੀ ਗਲੀ ਨੰ. 1 ਨਿਵਾਸੀ ਵਿਕਰਮ ਕੁਮਾਰ (ਪ੍ਰੀਤੀ ਦਾ ਪ੍ਰੇਮੀ) ਤੇ ਚੰਦਰਪਾਲ (ਵਿਕਰਮ ਦਾ ਪਿਤਾ) ਦੇ ਰੂਪ ਵਿਚ ਹੋਈ।

ਪੁਲਿਸ ਨੇ ਟਿੱਬਾ ਰੋਡ ਦੇ ਕੰਪਨੀ ਬਾਗ ਦੀ ਗਲੀ ਨੰ. 1 ਨਿਵਾਸੀ ਪਰਵੀਨ ਕਾਂਤਾ ਦੀ ਸ਼ਿਕਾਇਤ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ। ਆਪਣੇ ਬਿਆਨ ਵਿਚ ਮਹਿਲਾ ਨੇ ਦੱਸਿਆ ਕਿ 2013 ਵਿਚ ਉਸਦੇ ਬੇਟੇ ਗੁਰਦੀਪ ਸਿੰਘ ਦਾ ਵਿਆਹ ਪ੍ਰੀਤੀ ਰਾਣੀ ਨਾਲ ਹੋਇਆ ਸੀ। ਦੋਵਾਂ ਦੇ ਦੋ ਬੇਟੇ ਹਨ। ਉਸੇ ਦਰਮਿਆਨ ਪ੍ਰੀਤੀ ਰਾਣੀ ਦੇ ਵਿਕਰਮ ਨਾਲ ਪ੍ਰੇਮ ਸੰਬੰਧ ਬਣ ਗਏ। ਉਹ ਉਸਦੇ ਨਾਲ ਭੱਜ ਗਈ। ਬਾਅਦ ਵਿਚ ਉਸਦੇ ਵਾਪਸ ਆਉਣ ’ਤੇ ਮਾਨਸਾ ਵਿਚ ਹੋਈ ਪੰਚਾਤਿ ਵਿਚ ਉਸਨੇ ਫਿਰ ਤੋਂ ਨਾ ਭੱਜਣ ਦੀ ਤੌਬਾ ਕੀਤੀ। ਉਸ ਵਿਚ ਉਸਦੇ ਮਾਤਾ-ਪਿਤਾ ਨੇ ਵੀ ਉਸਦੀ ਗਵਾਹੀ ਦਿੱਤੀ, ਪਰ ਉੱਥੋਂ ਘਰ ਵਾਪਿਸ ਆਉਣ ਤੋਂ ਬਾਅਦ ਉਹ ਫਿਰ ਤੋਂ ਉਸਦੇ ਨਾਲ ਭੱਜ ਗਈ। ਇਸ ਤੋਂ ਬਾਅਦ ਗੁਰਦੀਪ ਬੇਹੱਦ ਪਰੇਸ਼ਾਨ ਰਹਿਣ ਲੱਗਾ ਸੀ।

30 ਸਤੰਬਰ ਨੂੰ ਉਸਨੇ ਖ਼ੁਦ ’ਤੇ ਤੇਲ ਛਿੜਕ ਕੇ ਅੱਗ ਲਗਾ ਲਈ। 4 ਅਕਤੂਬਰ ਨੂੰ ਉਸਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਉਸਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਬੈੱਡ ਹੇਠਾਂ ਪਿਆ ਸੁਸਾਈਡ ਨੋਟ ਮਿਲਿਆ, ਜਿਸ ਵਿਚ ਉਸਨੇ ਆਪਣੀ ਮੌਤ ਲਈ ਉਕਤ ਪੰਜਾਂ ਨੂੰ ਜ਼ਿੰਮੇਵਾਰ ਦੱਸਿਆ। ਸੁਖਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ।

Vinkmag ad
Share Our Daily Posts

News Desk

Read Previous

ਬਠਿੰਡਾ ਤੋਂ ਗੁੰਮ ਹੋਇਆ ਦੋ ਦਿਨਾ ਨਵਜੰਮਿਆ ਬੱਚਾ, ਪੀੜਤ ਪਰਿਵਾਰ ਦਾ ਦੋਸ਼ ; ਪਾਣੀਪਤ ਦੇ ਇਕ ਪਰਿਵਾਰ ਨੂੰ 1 ਲੱਖ 55 ਹਜ਼ਾਰ ’ਚ ਵੇਚਿਆ ਬੱਚਾ

Read Next

ਜਲੰਧਰ ’ਚ ਰਾਮਲੀਲਾ ਮੰਚਨ ਦੌਰਾਨ ਵੱਡਾ ਹਾਦਸਾ ਟਲਿਆ, ਤਾੜਕਾ ਦੇ ਮੂੰਹ ’ਚੋਂ ਅੱਗ ਕੱਢਦੇ ਸਮੇਂ ਪਿਤਾ ਤੇ ਬੱਚੀ ਝੁਲਸੀ