Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 30, 2026

ਪੈਸਿਆਂ ਲਈ ਪਹਿਲਾਂ ਵੇਚਿਆ ਬੱਚਾ, ਪੂਰੇ ਪੈਸੇ ਨਾ ਮਿਲਣ ’ਤੇ ਬੱਚਾ ਚੋਰੀ ਹੋਣ ਦੀ ਕੀਤੀ ਸ਼ਿਕਾਇਤ

ਬਠਿੰਡਾ : ਪਰਸ ਰਾਮ ਨਗਰ ਦੇ ਸਦਭਾਵਨਾ ਹਸਪਤਾਲ ਤੋਂ ਲਾਪਤਾ ਹੋਏ ਦੋ ਦਿਨਾਂ ਦੇ ਬੱਚੇ ਦੇ ਮਾਮਲੇ ’ਚ ਇਕ ਨਵਾਂ ਖ਼ੁਲਾਸਾ ਹੋਇਆ ਹੈ। ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਕਿਸੇ ਨੇ ਨਹੀਂ ਸਗੋਂ ਉਸ ਨੂੰ ਜਨਮ ਦੇਣ ਵਾਲੀ ਮਾਂ ਨੇ ਹੀ ਪੈਸਿਆਂ ਦੇ ਲਾਲਚ ਵਿਚ ਵੇਚਿਆ ਸੀ। ਤੈਅ ਸੌਦੇ ਅਨੁਸਾਰ ਪੂਰੀ ਅਦਾਇਗੀ ਨਾ ਮਿਲਣ ਕਾਰਨ ਉਸ ਨੇ ਪੁਲਿਸ ਕੋਲ ਬੱਚੇ ਦੀ ਚੋਰੀ ਦੀ ਝੂਠੀ ਸ਼ਿਕਾਇਤ ਕੀਤੀ, ਪਰ ਜਦੋਂ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸੱਚਾਈ ਸਾਹਮਣੇ ਆਈ ਕਿ ਉਹ ਬੱਚੇ ਨੂੰ ਵੇਚਣ ਦਾ ਕੰਮ ਕਰਦੀ ਹੈ।

ਉਨ੍ਹਾਂ ਦਾ ਇਕ ਗੈਂਗ ਹੈ, ਜੋ ਪਹਿਲਾਂ ਬੱਚੇ ਪੈਦਾ ਕਰਦਾ ਹੈ, ਫਿਰ ਪੈਸੇ ਲੈ ਕੇ ਉਨ੍ਹਾਂ ਨੂੰ ਵੇਚਦਾ ਹੈ। ਪੁਲਿਸ ਅਨੁਸਾਰ ਉਕਤ ਦੋਸ਼ੀ ਔਰਤ ਦੇ ਛੇ ਬੱਚੇ ਹਨ, ਜਿਨ੍ਹਾਂ ’ਚੋਂ ਤਿੰਨ ਲਾਪਤਾ ਹਨ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਦੋ ਬੱਚਿਆਂ ਨੂੰ ਕਿਸੇ ਹੋਰ ਨੂੰ ਵੇਚ ਦਿੱਤਾ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿਚ ਅੱਠ ਲੋਕ ਸ਼ਾਮਲ ਸਨ। ਬੱਚੇ ਨੂੰ ਵੇਚਣ ਵਾਲੇ ਮਾਪਿਆਂ ਤੋਂ ਇਲਾਵਾ, ਬੱਚੇ ਨੂੰ ਖ਼ਰੀਦਣ ਵਾਲਿਆਂ ਸਮੇਤ ਕੁਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਕਨਾਲ ਕਾਲੋਨੀ ਵਿਚ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਜਦਕਿ ਪੁਲਿਸ ਨੇ ਬੱਚਾ ਵੀ ਬਰਾਮਦ ਕਰ ਲਿਆ ਹੈ।

ਢਾਈ ਲੱਖ ’ਚ ਹੋਇਆ ਸੌਦਾ, ਮਾਪਿਆਂ ਨੂੰ ਮਿਲੇ ਸਿਰਫ਼ 50 ਹਜ਼ਾਰ

ਡੀਐੱਸਪੀ ਸਿਟੀ 1 ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਬੀੜ ਤਲਾਬ ਬਸਤੀ ਨੰਬਰ ਛੇ ਦੀ ਵਸਨੀਕ ਪੂਜਾ ਪਤਨੀ ਸੋਨੂੰ ਨੇ ਪਰਸਰਾਮ ਨਗਰ ਦੇ ਗੁੱਡਵਿੱਲ ਹਸਪਤਾਲ ਵਿਚ ਇਕ ਲੜਕੇ ਨੂੰ ਜਨਮ ਦਿੱਤਾ। ਜਨਮ ਦੇਣ ਤੋਂ ਬਾਅਦ ਉਸ ਨੇ ਗੁਰਦਾਸਪੁਰ ਦੇ ਪਿੰਡ ਜਗਤਪੁਰਾ ਦੇ ਵਸਨੀਕ ਪਤੀ ਪਤਨੀ ਸਤਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਨੂੰ ਆਪਣਾ ਬੱਚਾ 2.5 ਲੱਖ ਰੁਪਏ ਵਿਚ ਵੇਚ ਦਿੱਤਾ।

ਉਨ੍ਹਾਂ ਦੱਸਿਆ ਕਿ ਬਚੇ ਨੂੰ ਵੇਚਣ ਵਿਚ ਪੂਜਾ ਦੀ ਮਦਦ ਬੀੜ ਤਲਾਬ ਬਸਤੀ ਦੀ ਰਹਿਣ ਵਾਲੀ ਗੁੱਡੋ, ਉਸ ਦੇ ਪਤੀ ਪੀਟਰ, ਜੈਤੋ ਦੀ ਵਸਨੀਕ ਗੁਰਮੀਤ ਕੌਰ ਤੇ ਬਲਰਾਜ ਨਗਰ, ਬਠਿੰਡਾ ਦੀ ਵਸਨੀਕ ਰਛਪਾਲ ਕੌਰ ਨੇ ਕੀਤੀ ਸੀ। ਡੀਐੱਸਪੀ ਰੋਮਾਣਾ ਦੇ ਅਨੁਸਾਰ ਉਕਤ ਲੋਕਾਂ ਨੇ ਇਕ ਗੈਂਗ ਬਣਾਇਆ ਹੈ, ਜੋ ਬੱਚਿਆਂ ਨੂੰ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਪੂਜਾ ਵੱਲੋਂ ਜਨਮ ਦਿੱਤੇ ਬੱਚੇ ਦਾ ਸੌਦਾ ਗੁਰਦਾਸਪੁਰ ਦੇ ਵਸਨੀਕ ਪਤੀ ਪਤਨੀ ਨਾਲ ਢਾਈ ਲੱਖ ਵਿਚ ਹੋਇਆ ਸੀ। ਬੱਚਾ ਖ਼ਰੀਦਣ ਵਾਲੇ ਜੋੜੇ ਨੇ ਪੂਰੀ ਰਕਮ ਕਥਿਤ ਦੋਸ਼ੀਆਂ ਦੇ ਬੈਂਕ ਖਾਤੇ ਵਿਚ ਪੁਆ ਕੇ ਬੱਚਾ ਲੈ ਲਿਆ ਸੀ।

ਇਸ ਤੋਂ ਬਾਅਦ ਬੱਚੇ ਦਾ ਸੌਦਾ ਕਰਵਾਉਣ ਵਾਲੇ ਉਕਤ ਪਤੀ ਪਤਨੀ ਨੂੰ ਡੇਖ ਲੱਖ ਰੁਪਏ ਦੀ ਬਜਾਏ 50 ਹਜ਼ਾਰ ਰੁਪਏ ਦੇ ਕੇ ਬਾਕੀ ਰਕਮ ਦੇਣ ਤੋਂ ਟਾਲ ਮਟੋਲ ਕਰਨ ਲੱਗ ਪਏ। ਪੈਸੇ ਨਾ ਮਿਲਣ ’ਤੇ ਪੂਜਾ ਨੇ ਐੱਸਐੱਸਪੀ ਬਠਿੰਡਾ ਨੂੰ ਉਸਦੇ ਬੱਚੇ ਦੇ ਚੋਰੀ ਹੋਣ ਦੀ ਝੂਠੀ ਸ਼ਿਕਾਇਤ ਦਿੱਤੀ। ਮਾਮਲਾ ਨਵੇਂ ਜੰਮੇ ਬੱਚੇ ਨਾਲ ਸਬੰਧਤ ਹੋਣ ਕਾਰਨ ਜਦੋਂ ਥਾਣਾ ਕਨਾਲ ਕਾਲੋਨੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਇਕ ਕਰ ਕੇ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ।

ਜਦੋਂ ਪੁਲਿਸ ਨੇ ਗੁੱਡੋ, ਪੀਟਰ, ਗੁਰਮੀਤ ਕੌਰ ਅਤੇ ਰਛਪਾਲ ਕੌਰ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੂਜਾ ਤੇ ਉਸਦੇ ਪਤੀ ਨੇ ਆਪਣੀ ਮਰਜ਼ੀ ਨਾਲ ਬੱਚੇ ਨੂੰ ਵੇਚ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਕਥਿਤ ਦੋਸ਼ੀ ਪੂਜਾ ਤੇ ਉਸਦੇ ਪਤੀ ਸੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ।

Vinkmag ad
Share Our Daily Posts

News Desk

Read Previous

ਖੇਡ ਮੈਦਾਨ ਕੋਲੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਨਹੀਂ ਕਰਵਾਈ ਕੋਈ ਕਾਰਵਾਈ

Read Next

ਇੰਡਸਟਰੀ ਨੂੰ ਲੱਗਣ ਲੱਗੇ ਬਿਜਲੀ ਕੱਟਾਂ ਦੇ ਝਟਕੇ, ਡੀਜ਼ਲ ਦੀਆਂ ਕੀਮਤਾਂ ਨੇ ਛੁਡਾਏ ਪਸੀਨੇ